ਸਪੋਰਟਸ ਡੈਸਕ : ਭਾਰਤੀ ਬੈਡਮਿੰਟਨ ਸੰਘ (ਬਾਈ) ਕੋਰੋਨਾ ਦੇ ਕਾਬੂ ਹੋਣ ਅਤੇ ਸਰਕਾਰ ਤੋਂ ਮੰਜ਼ੂਰੀ ਮਿਲਣ ਦੀ ਸਥਿਤੀ ਵਿਚ ਦਸੰਬਰ ਜਾਂ ਅਗਲੇ ਸਾਲ ਜਨਵਰੀ ਵਿਚ ਇੰਡੀਅਨ ਓਪਨ ਦਾ ਆਯੋਜਨ ਕਰ ਸਕਦਾ ਹੈ। ਪਹਿਲਾਂ ਇਹ ਓਲੰਪਿਕ ਕੁਆਲੀਫਾਇਰ ਟੂਰਨਾਮੈਂਟ ਮਾਰਚ ਵਿਚ ਖੇਡਿਆ ਜਾਣਾ ਸੀ ਜਿਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਵਿਸ਼ਵ ਬੈਡਮਿੰਟਨ ਮਹਾਸੰਘ ਨੇ ਭਾਰਤੀ ਸੰਘ ਤੋਂ ਇਸ ਟੂਰਨਾਮੈਂਟ ਦੇ ਆਯੋਜਨ ਦੇ ਲਈ ਸੰਭਾਵੀ ਸਮੇਂ ਦੇ ਬਾਰੇ ਪੁੱਛਿਆ ਗਿਆ ਸੀ।
ਯੂ. ਐੱਸ. ਓਪਨ ਮੁਅੱਤਲ : ਵਿਸ਼ਵ ਬੈਡਮਿੰਟਨ ਮਹਾਸੰਘ (ਬੀ. ਡਬਲਯੂ. ਐੱਫ.) ਨੇ 23 ਤੋਂ 28 ਜੂਨ ਤਕ ਕੈਲੀਫੋਰਨੀਆ ਦੇ ਫੁਰਲਟਨ ਵਿਚ ਹੋਣ ਵਾਲੇ ਯੂ. ਐੱਲ. ਓਪਨ ਨੂੰ ਮੁਲਤਵੀਕਰ ਦਿੱਤਾ। ਬੀ. ਡਬਲਯੂ. ਐੱਫ. ਨੇ ਕਿਹਾ ਕਿ ਇਹ ਫੈਸਲਾ ਅਮਰੀਕਾ ਬੈਡਮਿੰਟਨ ਸੰਘ ਦੇ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਲਿਆ ਗਿਆ।
ਇਰਫਾਨ ਖਾਨ ਦੇ ਦਿਹਾਂਤ ਨਾਲ ਖੇਡ ਜਗਤ ਦੁਖੀ, ਸਹਿਵਾਗ ਤੋਂ ਲੈ ਕੇ ਧਵਨ ਤਕ ਜਾਣੋ ਕਿਸੇ ਕੀ ਕਿਹਾ
NEXT STORY