ਪੈਰਿਸ- ਭਾਰਤੀ ਬੈਡਮਿੰਟਨ ਖਿਡਾਰਨਾਂ ਮਨਦੀਪ ਕੌਰ ਅਤੇ ਪਲਕ ਕੋਹਲੀ ਐਤਵਾਰ ਨੂੰ ਇੱਥੇ ਮਹਿਲਾ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿਚ ਆਪਣੇ-ਆਪਣੇ ਮੈਚ ਹਾਰ ਕੇ ਪੈਰਾਲੰਪਿਕ ਖੇਡਾਂ ਤੋਂ ਬਾਹਰ ਹੋ ਗਈਆਂ ਹਨ। ਐੱਸਐੱਲ3 ਵਰਗ ਵਿੱਚ ਖੇਡ ਰਹੀ ਮਨਦੀਪ ਨਾਈਜੀਰੀਆ ਦੀ ਤੀਜਾ ਦਰਜਾ ਪ੍ਰਾਪਤ ਬੋਲਾਜੀ ਮਰੀਅਮ ਐਨੀਓਲਾ ਨੂੰ ਕੋਈ ਚੁਣੌਤੀ ਨਹੀਂ ਦੇ ਸਕੀ ਅਤੇ 23 ਮਿੰਟ ਵਿੱਚ 8-21, 9-21 ਨਾਲ ਮੈਚ ਹਾਰ ਗਈ। ਮਨਦੀਪ ਦੀ ਐਨੀਓਲਾ ਖਿਲਾਫ ਇਹ ਲਗਾਤਾਰ ਦੂਜੀ ਹਾਰ ਹੈ। ਇਸ ਤੋਂ ਪਹਿਲਾਂ ਉਹ ਗਰੁੱਪ ਗੇੜ ਵਿੱਚ ਵੀ ਨਾਈਜੀਰੀਆ ਦੀ ਖਿਡਾਰਨ ਤੋਂ ਹਾਰ ਗਈ ਸੀ।
ਐੱਸਐੱਲ4 ਵਰਗ ਵਿੱਚ ਪੈਰਾ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਦਾ ਤਮਗਾ ਜੇਤੂ ਪਲਕ ਇੰਡੋਨੇਸ਼ੀਆ ਦੀ ਖ਼ਲੀਮਾਤੁਸ ਸਾਦੀਆਹ ਤੋਂ 28 ਮਿੰਟ ਵਿੱਚ 19-21, 15-21 ਨਾਲ ਹਾਰ ਗਈ। ਬਾਅਦ ਵਿੱਚ ਦਿਨ 'ਚ ਮਨੀਸ਼ਾ ਰਾਮਦਾਸ ਐੱਸਯੂ5 ਸ਼੍ਰੇਣੀ ਵਿੱਚ ਜਦੋਂ ਕਿ ਨਿਤਿਆ ਸਿਵਨ ਸੁਮਥੀ ਐੱਸਐੱਚ6 ਸ਼੍ਰੇਣੀ ਦੇ ਕੁਆਰਟਰ ਫਾਈਨਲ ਵਿੱਚ ਚੁਣੌਤੀ ਦੇਵੇਗੀ। ਮਨੀਸ਼ਾ ਦਾ ਸਾਹਮਣਾ ਜਾਪਾਨ ਦੀ ਮਾਮੀਕੋ ਟੋਯੋਡਾ ਨਾਲ ਜਦਕਿ ਨਿਤਿਆ ਦਾ ਸਾਹਮਣਾ ਪੋਲੈਂਡ ਦੀ ਓਲੀਵੀਆ ਸਜ਼ਮਿਗੀਲ ਨਾਲ ਹੋਵੇਗਾ। ਐੱਸਐੱਲ4 ਵਰਗ ਵਿੱਚ ਪੁਰਸ਼ ਸਿੰਗਲਜ਼ ਸੈਮੀਫਾਈਨਲ ਵਿੱਚ ਦੋ ਭਾਰਤੀ ਖਿਡਾਰੀ ਸੁਹਾਸ ਯਤੀਰਾਜ ਅਤੇ ਸੁਕਾਂਤ ਕਦਮ ਆਹਮੋ-ਸਾਹਮਣੇ ਹੋਣਗੇ। ਐੱਸਐੱਲ3 ਵਰਗ ਦੇ ਪੁਰਸ਼ ਸਿੰਗਲ ਸੈਮੀਫਾਈਨਲ 'ਚ ਨਿਤੇਸ਼ ਕੁਮਾਰ ਦਾ ਸਾਹਮਣਾ ਜਾਪਾਨ ਦੇ ਡਾਈਸੁਕੇ ਫੁਜਿਹਾਰਾ ਨਾਲ ਹੋਵੇਗਾ।
ਗੰਭੀਰ ਜਿੱਥੇ ਵੀ ਜਾਂਦੇ ਹਨ ਪ੍ਰਭਾਵ ਛੱਡਦੇ ਹਨ : ਜੌਂਟੀ ਰੋਡਸ
NEXT STORY