ਨਵੀਂ ਦਿੱਲੀ— ਦੱਖਣੀ ਅਫਰੀਕਾ ਦੇ ਦਿੱਗਜ ਕ੍ਰਿਕਟਰ ਜੌਂਟੀ ਰੋਡਸ ਦਾ ਮੰਨਣਾ ਹੈ ਕਿ ਭਾਰਤ ਦੇ ਨਵੇਂ ਮੁੱਖ ਕੋਚ ਗੌਤਮ ਗੰਭੀਰ ਕਿਸੇ ਵੀ ਟੀਮ 'ਤੇ ਤੁਰੰਤ ਪ੍ਰਭਾਵ ਪਾਉਣ ਦੀ ਸਮਰੱਥਾ ਰੱਖਦੇ ਹਨ ਅਤੇ ਉਨ੍ਹਾਂ ਦੀ ਅਗਵਾਈ 'ਚ ਭਾਰਤੀ ਟੀਮ ਹੋਰ ਮਜ਼ਬੂਤ ਹੋਵੇਗੀ। ਰੋਡਸ ਨੇ ਕਿਹਾ, 'ਗੰਭੀਰ ਜਿੱਥੇ ਵੀ ਜਾਂਦੇ ਹਨ ਆਪਣਾ ਪ੍ਰਭਾਵ ਛੱਡਦੇ ਹਨ। ਅਸੀਂ ਦੇਖਿਆ ਹੈ ਕਿ ਜਦੋਂ ਉਨ੍ਹਾਂ ਨੇ ਲਖਨਊ ਸੁਪਰ ਜਾਇੰਟਸ ਨੂੰ ਛੱਡ ਦਿੱਤਾ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿੱਚ ਸ਼ਾਮਲ ਹੋਏ ਤਾਂ ਉਨ੍ਹਾਂ ਨੇ ਕਿਸ ਤਰ੍ਹਾਂ ਨਾਲ ਤੁਰੰਤ ਪ੍ਰਭਾਵ ਛੱਡਿਆ।
ਉਨ੍ਹਾਂ ਨੇ ਕਿਹਾ, 'ਉਹ ਬਹੁਤ ਕੁਸ਼ਲ ਵਿਅਕਤੀ ਹਨ ਅਤੇ ਜਾਣਦੇ ਹਨ ਕਿ ਉਨ੍ਹਾਂ ਨੇ ਕੀ ਕਰਨਾ ਹੈ। ਉਹ ਹਮੇਸ਼ਾ ਆਪਣੇ ਮਨ ਦੀ ਸੁਣਦੇ ਹਨ। ਗੰਭੀਰ ਆਪਣੇ ਕੰਮ 'ਚ ਕਦੇ ਵੀ ਕੋਈ ਕਸਰ ਨਹੀਂ ਛੱਡਦੇ ਅਤੇ ਉਨ੍ਹਾਂ ਦੀ ਮੌਜੂਦਗੀ ਨਾਲ ਭਾਰਤੀ ਟੀਮ ਹੋਰ ਮਜ਼ਬੂਤ ਹੋਵੇਗੀ। ਰੋਡਸ ਲਖਨਊ ਟੀਮ ਦੇ ਫੀਲਡਿੰਗ ਕੋਚ ਹਨ ਅਤੇ ਉਨ੍ਹਾਂ ਨੇ ਜ਼ਹੀਰ ਖਾਨ ਦੀ ਇਸ ਆਈਪੀਐੱਲ ਟੀਮ ਦੇ ਮੈਂਟਰ ਵਜੋਂ ਨਿਯੁਕਤੀ ਦੀ ਸ਼ਲਾਘਾ ਕੀਤੀ।
ਉਨ੍ਹਾਂ ਨੇ ਕਿਹਾ, 'ਆਈਪੀਐੱਲ ਵਰਗੇ ਟੂਰਨਾਮੈਂਟ ਵਿੱਚ ਤੁਹਾਨੂੰ ਸ਼ਾਂਤ ਦਿਮਾਗ ਵਾਲੇ ਲੋਕਾਂ ਦੀ ਲੋੜ ਹੁੰਦੀ ਹੈ। ਜੇਕਰ ਭਾਵਨਾਵਾਂ ਤੁਹਾਡੇ 'ਤੇ ਹਾਵੀ ਹੋਣ ਲੱਗਦੀਆਂ ਹਨ, ਤਾਂ ਇਹ ਡਗਆਊਟ ਜਾਂ ਮੈਦਾਨ 'ਤੇ ਹਰ ਖਿਡਾਰੀ ਨੂੰ ਪ੍ਰਭਾਵਿਤ ਕਰਦਾ ਹੈ। ਅਜਿਹੇ ਹਾਲਾਤਾਂ ਵਿੱਚ ਜਾਕ (ਜ਼ਹੀਰ) ਵਰਗਾ ਵਿਅਕਤੀ ਹੋਣਾ ਬਹੁਤ ਵਧੀਆ ਹੈ।
ਰੋਡਸ ਨੇ ਨੌਜਵਾਨ ਬੱਲੇਬਾਜ਼ ਆਯੂਸ਼ ਬਾਦੋਨੀ ਦੀ ਤੁਲਨਾ ਦੱਖਣੀ ਅਫਰੀਕਾ ਦੇ ਸਾਬਕਾ ਬੱਲੇਬਾਜ਼ ਹਰਸ਼ੇਲ ਗਿਬਸ ਨਾਲ ਕੀਤੀ। ਬਡੋਨੀ ਨੇ ਦਿੱਲੀ ਪ੍ਰੀਮੀਅਰ ਲੀਗ ਦੇ ਇੱਕ ਮੈਚ ਵਿੱਚ 19 ਛੱਕੇ ਲਗਾ ਕੇ ਨਵਾਂ ਰਿਕਾਰਡ ਬਣਾਇਆ ਹੈ। ਰੋਡਸ ਨੇ ਕਿਹਾ, 'ਉਹ ਮੈਨੂੰ ਹਰਸ਼ੇਲ ਗਿਬਸ ਦੀ ਥੋੜੀ ਜਿਹੀ ਯਾਦ ਦਿਵਾਉਂਦਾ ਹੈ। ਉਸ ਕੋਲ ਜ਼ਬਰਦਸਤ ਹਿੱਟ ਕਰਨ ਦੀ ਸਮਰੱਥਾ ਹੈ। ਉਹ ਰਵਾਇਤੀ ਅਤੇ ਗੈਰ-ਰਵਾਇਤੀ ਸ਼ਾਟ ਦੋਵੇਂ ਚੰਗੀ ਤਰ੍ਹਾਂ ਖੇਡ ਸਕਦਾ ਹੈ।
ਏਸ਼ੀਅਨ ਐਸੋਸੀਏਸ਼ਨ ਨੇ IBA ਦੇ ਹੱਕ 'ਚ ਪਾਈ ਵੋਟ
NEXT STORY