ਨਵੀਂ ਦਿੱਲੀ– ਭਾਰਤ ਦਾ ਸਟਾਰ ਸ਼ਟਲਰ ਐੱਚ. ਐੱਸ. ਪ੍ਰਣਯ ਮੰਗਲਵਾਰ ਨੂੰ ਜਾਰੀ ਵਿਸ਼ਵ ਬੈਡਮਿੰਟਨ ਸੰਘ (ਬੀ. ਡਬਲਯੂ. ਐੱਫ.) ਦੀ ਵਿਸ਼ਵ ਰੈਂਕਿੰਗ ਵਿਚ 8ਵੇਂ ਸਥਾਨ ’ਤੇ ਪਹੁੰਚ ਗਿਆ ਹੈ ਜਿਹੜੀ ਉਸਦੇ ਕਰੀਅਰ ਦੀ ਸਰਵਸ੍ਰੇਸ਼ਠ ਰੈਂਕਿੰਗ ਹੈ। ਕੇਰਲ ਦਾ ਇਹ 30 ਸਾਲਾ ਖਿਡਾਰੀ ਇਸ ਸਾਲ ਸ਼ਾਨਦਾਰ ਫਾਰਮ ਵਿਚ ਰਿਹਾ।
ਉਸ ਨੇ ਇਸ ਤੋਂ ਪਹਿਲਾਂ 2018 ਵਿਚ ਵੀ ਅੱਠਵੀਂ ਰੈਂਕਿੰਗ ਹਾਸਲ ਕੀਤੀ ਸੀ ਪਰ ਇਸ ਤੋਂ ਬਾਅਦ ਉਹ 2019 ਵਿਚ 34ਵੇਂ ਸਥਾਨ ’ਤੇ ਖਿਸਕ ਗਿਆ ਸੀ। ਪ੍ਰਣਯ ਨੇ ਇਸ ਸਾਲ ਯਾਦਗਾਰ ਪ੍ਰਦਰਸ਼ਨ ਕੀਤਾ। ਉਹ 7 ਟੂਰਨਾਮੈਂਟਾਂ ਦੇ ਕੁਆਰਟਰ ਫਾਈਨਲ ਵਿਚ ਪੁੱਜਿਆ, ਦੋ ਟੂਰਨਾਮੈਂਟਾਂ ਵਿਚ ਉਹ ਸੈਮੀਫਾਈਨਲ ਵਿਚ ਜਗ੍ਹਾ ਬਣਾਉਣ ਵਿਚ ਸਫਲ ਰਿਹਾ ਜਦਕਿ ਸਵਿਸ ਓਪਨ ਵਿਚ ਉਪ ਜੇਤੂ ਰਿਹਾ ਸੀ। ਉਸ ਨੇ ਕੋਈ ਸਿੰਗਲਜ਼ ਖਿਤਾਬ ਨਹੀਂ ਜਿੱਤਿਆ ਪਰ ਭਾਰਤ ਦੀ ਥਾਮਸ ਕੱਪ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਸੀ।
ਇਹ ਵੀ ਪੜ੍ਹੋ : FIFA 2022 WC ਜਿੱਤਣ ਤੋਂ ਬਾਅਦ ਰਿਕਾਰਡ ਕਮਾਈ ਕਰ ਰਿਹੈ ਮੇਸੀ, ਦੇਖੋ ਉਸ ਦੀਆਂ ਮਹਿੰਗੀਆਂ ਕਾਰਾਂ ਦਾ ਕਲੈਕਸ਼ਨ
ਹੋਰਨਾਂ ਭਾਰਤੀ ਪੁਰਸ਼ ਖਿਡਾਰੀਆਂ ਵਿਚ ਲਕਸ਼ੈ ਸੇਨ ਪਹਿਲਾਂ ਦੀ ਤਰ੍ਹਾਂ ਸੱਤਵੇਂ ਸਥਾਨ ’ਤੇ ਬਣਿਆ ਹੋਇਆ ਹੈ ਪਰ ਕਿਦਾਂਬੀ ਸ਼੍ਰੀਕਾਂਤ ਇਕ ਸਥਾਨ ਹੇਠਾਂ 12ਵੇਂ ਸਥਾਨ ’ਤੇ ਖਿਸਕ ਗਿਆ ਹੈ। ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਮਗਾ ਜਿੱਤਣ ਤੋਂ ਬਾਅਦ ਜ਼ਖ਼ਮੀ ਹੋਣ ਦੇ ਕਾਰਨ ਕਿਸੇ ਵੀ ਟੂਰਨਾਮੈਂਟ ਵਿਚ ਹਿੱਸਾ ਨਾ ਲੈਣ ਵਾਲੀ ਪੀ. ਵੀ. ਸਿੰਧੂ ਮਹਿਲਾ ਸਿੰਗਲਜ਼ ਰੈਂਕਿੰਗ ਵਿਚ ਇਕ ਸਥਾਨ ਹੇਠਾਂ ਸੱਤਵੇਂ ਸਥਾਨ ’ਤੇ ਖਿਸਕ ਗਈ ਹੈ।
ਪੁਰਸ਼ ਡਬਲਜ਼ ਰੈਂਕਿੰਗ ਵਿਚ ਸਾਤਵਿਕਸਾਈਂਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਪੰਜਵੇਂ ਸਥਾਨ ’ਤੇ ਬਣੇ ਹੋਏ ਹਨ। ਐੱਮ. ਆਰ. ਅਰਜੁਨ ਤੇ ਧਰੁਵ ਕਪਿਲਾ ਦੀ ਤੇਜ਼ੀ ਨਾਲ ਉੱਭਰਦੀ ਜੋੜੀ ਤਿੰਨ ਸਥਾਨ ਉੱਪਰ ਚੜ੍ਹ ਕੇ 21ਵੇਂ ਨੰਬਰ ’ਤੇ ਪਹੁੰਚ ਗਈ ਹੈ। ਮਹਿਲਾ ਡਬਲਜ਼ ਰੈਂਕਿਗ ਵਿਚ ਗਾਇਤਰੀ ਗੋਪੀਚੰਦ ਤੇ ਤ੍ਰੀਸਾ ਜੌਲੀ ਦੀ ਜੋੜੀ ਇਕ ਸਥਾਨ ਅੱਗੇ 17ਵੇਂ ਸਥਾਨ ’ਤੇ ਪਹੁੰਚ ਗਈ ਹੈ। ਮਿਕਸਡ ਡਬਲਜ਼ ਵਿਚ ਈਸ਼ਾਨ ਭਟਨਾਗਰ ਤੇ ਤਨੀਸ਼ਾ ਕ੍ਰੈਸਟੋ ਦੀ ਜੋੜੀ ਦੋ ਸਥਾਨ ਉੱਪਰ 18ਵੇਂ ਸਥਾਨ ’ਤੇ ਪਹੁੰਚ ਗਈ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਈਰਾਨ ਦੀ ਸ਼ਤਰੰਜ ਖਿਡਾਰਨ ਸਾਰਾ ਖਾਦੇਮ ਨੇ ਬਿਨਾਂ ਹਿਜਾਬ ਦੇ ਟੂਰਨਾਮੈਂਟ 'ਚ ਲਿਆ ਹਿੱਸਾ
NEXT STORY