ਨਵੀਂ ਦਿੱਲੀ—ਸਾਬਕਾ ਭਾਰਤੀ ਕ੍ਰਿਕਟਰ ਸੁਬਰਮਨੀਅਮ ਬਦਰੀਨਾਥ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਜ਼ਿੰਬਾਬਵੇ ਖਿਲਾਫ ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਰਿਤੁਰਾਜ ਗਾਇਕਵਾੜ ਅਤੇ ਰਿੰਕੂ ਸਿੰਘ ਨੂੰ ਵਨਡੇ 'ਚੋਂ ਬਾਹਰ ਕਰਨ 'ਤੇ ਚੋਣਕਾਰਾਂ 'ਤੇ ਤਿੱਖਾ ਹਮਲਾ ਕੀਤਾ ਹੈ। ਵੀਰਵਾਰ ਨੂੰ ਚੋਣਕਾਰਾਂ ਨੇ ਸ਼੍ਰੀਲੰਕਾ ਦੇ ਆਗਾਮੀ ਵਾਈਟ-ਬਾਲ ਦੌਰੇ ਲਈ 15 ਮੈਂਬਰੀ ਟੀਮ ਦਾ ਐਲਾਨ ਕੀਤਾ ਅਤੇ ਗਾਇਕਵਾੜ ਨੂੰ ਟੀ-20 ਜਾਂ ਵਨਡੇ ਲਈ ਨਹੀਂ ਚੁਣਿਆ ਗਿਆ, ਜਦੋਂ ਕਿ ਰਿੰਕੂ ਨੇ ਟੀ-20 ਵਿੱਚ ਆਪਣੀ ਜਗ੍ਹਾ ਬਰਕਰਾਰ ਰੱਖੀ।
ਗਾਇਕਵਾੜ ਦੇ ਬਾਹਰ ਕੀਤੇ ਜਾਣ ਤੋਂ ਬਾਅਦ ਬਦਰੀਨਾਥ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਉਨ੍ਹਾਂ ਨੇ ਸੁਝਾਅ ਦਿੱਤਾ ਕਿ ਕ੍ਰਿਕਟਰਾਂ ਨੂੰ ਭਾਰਤੀ ਟੀਮ ਵਿੱਚ ਜਗ੍ਹਾ ਬਣਾਉਣ ਲਈ ਸਿਰਫ ਆਸਾਧਾਰਨ ਪ੍ਰਦਰਸ਼ਨ ਤੋਂ ਜ਼ਿਆਦਾ ਦੀ ਲੋੜ ਹੋ ਸਕਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਟੀਮ ਵਿਚ ਲਗਾਤਾਰ ਚੁਣੇ ਜਾਣ ਲਈ ਖਿਡਾਰੀਆਂ ਨੂੰ ਕੁਝ ਬਾਲੀਵੁੱਡ ਅਭਿਨੇਤਰੀਆਂ ਨਾਲ ਸਬੰਧ ਰੱਖਣਾ ਅਤੇ ਟੈਟੂ ਬਣਵਾਉਣਾ ਜ਼ਰੂਰੀ ਹੋ ਸਕਦਾ ਹੈ।
ਬਦਰੀਨਾਥ ਨੇ ਕਿਹਾ, 'ਕਦੇ-ਕਦੇ ਅਜਿਹਾ ਮਹਿਸੂਸ ਹੁੰਦਾ ਹੈ ਕਿ ਤੁਹਾਨੂੰ ਇੱਕ ਬੁਰੇ ਵਿਅਕਤੀ ਦੇ ਅਕਸ ਦੀ ਜ਼ਰੂਰਤ ਹੈ, ਜਦੋਂ ਰਿੰਕੂ ਸਿੰਘ, ਰਿਤੁਰਾਜ ਗਾਇਕਵਾੜ ਵਰਗੇ ਖਿਡਾਰੀਆਂ ਨੂੰ ਭਾਰਤੀ ਟੀਮ ਲਈ ਨਹੀਂ ਚੁਣਿਆ ਜਾਂਦਾ ਹੈ। ਅਜਿਹਾ ਲੱਗਦਾ ਹੈ ਕਿ ਤੁਹਾਨੂੰ ਬਾਲੀਵੁੱਡ ਦੀਆਂ ਕੁਝ ਅਭਿਨੇਤਰੀਆਂ ਨਾਲ ਰਿਲੇਸ਼ਨਸ਼ਿਪ ਵਿੱਚ ਹੋਣਾ ਚਾਹੀਦਾ ਹੈ, ਇੱਕ ਚੰਗਾ ਮੀਡੀਆ ਮੈਨੇਜਰ ਹੋਣਾ ਚਾਹੀਦਾ ਹੈ ਅਤੇ ਸਰੀਰ 'ਤੇ ਟੈਟੂ ਹੋਣਾ ਚਾਹੀਦਾ ਹੈ। ਗਾਇਕਵਾੜ ਨੇ ਸੀਰੀਜ਼ ਦੇ ਆਖ਼ਰੀ ਟੀ-20 ਲਈ ਆਰਾਮ ਦਿੱਤੇ ਜਾਣ ਤੋਂ ਪਹਿਲਾਂ ਜ਼ਿੰਬਾਬਵੇ ਖ਼ਿਲਾਫ਼ ਤਿੰਨ ਪਾਰੀਆਂ ਵਿੱਚ 7, 77 ਅਤੇ 49 ਦੌੜਾਂ ਬਣਾਈਆਂ। ਇਸ ਦੌਰਾਨ ਰਿੰਕੂ ਨੇ ਜ਼ਿੰਬਾਬਵੇ ਟੀ20ਆਈ 'ਚ ਵੀ ਅਹਿਮ ਭੂਮਿਕਾ ਨਿਭਾਈ।
ਭਾਰਤੀ ਲੜਕੇ ਤੇ ਲੜਕੀਆਂ ਵਿਸ਼ਵ ਜੂਨੀਅਰ ਸਕੁਐਸ਼ ਟੀਮ ਮੁਕਾਬਲੇ ਦੇ ਕੁਆਟਰ ਫਾਈਨਲ 'ਚ
NEXT STORY