ਹਿਊਸਟਨ (ਅਮਰੀਕਾ)- ਭਾਰਤੀ ਲੜਕੇ ਅਤੇ ਲੜਕੀਆਂ ਨੇ ਇੱਥੇ ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ਦੇ ਟੀਮ ਈਵੈਂਟ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਜਿਸ ਵਿਚ ਉਨ੍ਹਾਂ ਦਾ ਸਾਹਮਣਾ ਕ੍ਰਮਵਾਰ ਦੱਖਣੀ ਕੋਰੀਆ ਅਤੇ ਮਲੇਸ਼ੀਆ ਨਾਲ ਹੋਵੇਗਾ ਜੋ ਉਨ੍ਹਾਂ ਤੋਂ ਰੈਂਕਿੰਗ 'ਚ ਉਪਰ ਹਨ।
ਲੜਕਿਆਂ ਨੇ ਪ੍ਰੀ-ਕੁਆਰਟਰ ਫਾਈਨਲ ਵਿੱਚ ਕੈਨੇਡਾ ਨੂੰ 2-0 ਨਾਲ ਹਰਾਇਆ ਅਤੇ ਹੁਣ ਉਨ੍ਹਾਂ ਦਾ ਸਾਹਮਣਾ ਚੌਥਾ ਦਰਜਾ ਪ੍ਰਾਪਤ ਦੱਖਣੀ ਕੋਰੀਆ ਨਾਲ ਹੋਵੇਗਾ।
ਲੜਕੀਆਂ ਦੀ ਟੀਮ ਆਪਣੇ ਆਖ਼ਰੀ ਲੀਗ ਮੈਚ ਵਿੱਚ ਹਾਂਗਕਾਂਗ ਤੋਂ 1-2 ਨਾਲ ਹਾਰ ਗਈ ਸੀ ਜਿਸ ਨਾਲ ਗਰੁੱਪ ਡੀ ਵਿੱਚ ਦੂਜੇ ਸਥਾਨ ’ਤੇ ਰਹਿਣ 'ਤੇ ਹੁਣ ਉਨ੍ਹਾਂ ਦਾ ਸਾਹਮਣਾ ਤੀਜਾ ਦਰਜਾ ਪ੍ਰਾਪਤ ਮਲੇਸ਼ੀਆ ਨਾਲ ਹੋਵੇਗਾ। ਨਿਰੂਪਮਾ ਦੂਬੇ ਨੂੰ ਹੈਲੇਨ ਟੈਂਗ ਤੋਂ 4-11, 10-12, 2-11 ਨਾਲ ਹਾਰ ਮਿਲੀ। ਅਨਾਹਤ ਸਿੰਘ ਨੇ ਏਨਾ ਕਵਾਂਗ ਨੂੰ 11-8, 9-11, 11-5, 11-7 ਨਾਲ ਹਰਾਇਆ ਪਰ ਸ਼ਮੀਨਾ ਰਿਆਜ਼ ਨੇ ਹੂਓਨ ਲੇਉਂਗ ਨੂੰ 4-11, 9-11, 10-12 ਨਾਲ ਹਰਾਇਆ।
ਵਿਅਕਤੀਗਤ ਕਾਂਸੀ ਦਾ ਤਮਗਾ ਜਿੱਤਣ ਵਾਲੇ ਸ਼ੌਰਿਆ ਬਾਵਾ ਨੇ ਪੰਜ ਗੇਮਾਂ ਦੇ ਮੁਕਾਬਲੇ 'ਚ ਯੂਸਫ ਸਰਹਾਨ ਨੂੰ 12-14, 9-11, 11-7, 11-3, 11-1 ਨਾਲ ਹਰਾਇਆ ਜਦਕਿ ਅਰਿਹੰਤ ਕੇਐੱਸ ਨੇ 15-13, 12-10, 8.11,11-2 ਦੀ ਪ੍ਰਭਾਵਸ਼ਾਲੀ ਜਿੱਤ ਦੇ ਨਾਲ ਇਵਾਨ ਹੈਰਿਸ ਤੋਂ ਵਿਅਕਤੀਗਤ ਮੁਕਾਬਲੇ 'ਚ ਮਿਲੀ ਹਾਰ ਦਾ ਬਦਲਾ ਲਿਆ।
Women's Asia Cup: ਭਾਰਤ-ਯੂਏਈ ਵਿਚਾਲੇ ਮੈਚ ਅੱਜ, ਪਿੱਚ ਰਿਪੋਰਟ, ਮੌਸਮ ਤੇ ਵੀ ਮਾਰੋ ਨਜ਼ਰ
NEXT STORY