ਨਵੀਂ ਦਿੱਲੀ, (ਭਾਸ਼ਾ)– ਇੰਗਲੈਂਡ ਦੇ ਬੱਲੇਬਾਜ਼ ਜਾਨੀ ਬੇਅਰਸਟੋ ਭਾਰਤ ਦੇ ਲੰਬੇ ਟੈਸਟ ਦੌਰੇ ਤੋਂ ਬਾਅਦ ਹਾਲ ਹੀ ਵਿਚ ਵਤਨ ਪਰਤਣ ਦੇ ਬਾਵਜੂਦ 22 ਮਾਰਚ ਤੋਂ ਸ਼ੁਰੂ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਪੂਰੇ ਸੈਸ਼ਨ ਲਈ ਉਪਲੱਬਧ ਰਹੇਗਾ। ਭਾਰਤ ਤੇ ਇੰਗਲੈਂਡ ਵਿਚਾਲੇ ਧਰਮਸ਼ਾਲਾ ’ਚ ਖੇਡੇ ਗਏ 5ਵੇਂ ਤੇ ਆਖਰੀ ਟੈਸਟ ਮੈਚ ਦੌਰਾਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਅਾਈ.) ਤੇ ਇੰਗਲੈਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਦੇ ਅਧਿਕਾਰੀਆਂ ਵਿਚਾਲੇ ਖਿਡਾਰੀਆਂ ਦੀ ਆਈ. ਪੀ. ਐੱਲ. ਲਈ ਉਪਲਬੱਧਤਾ ਨੂੰ ਲੈ ਕੇ ਗੱਲਬਾਤ ਹੋਈ ਸੀ। ਟੈਸਟ ਕ੍ਰਿਕਟ ’ਚ ਨਿਯਮਤ ਰੂਪ ਨਾਲ ਖੇਡਣ ਵਾਲਾ ਕਪਤਾਨ ਬੇਨ ਸਟੋਕਸ, ਜੋ ਰੂਟ ਤੇ ਮਾਰਕ ਵੁਡ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਆਈ. ਪੀ. ਐੱਲ. ’ਚ ਖੇਡਣ ਲਈ ਉਪਲਬੱਧ ਰਹਿਣਗੇ।
ਇਸ ਵਿਚਾਲੇ ਪੰਜਾਬ ਕਿੰਗਜ਼ ਦਾ ਕ੍ਰਿਕਟਰ ਨਿਰਦੇਸ਼ਕ ਕੀਤਾ ਗਿਆ ਸੰਜੇ ਬਾਂਗੜ ਟੀਮ ਦੇ ਬੱਲੇਬਾਜ਼ੀ ਕੋਚ ਦੀ ਭੂਮਿਕਾ ਵੀ ਨਿਭਾਏਗਾ। ਇਸ ਤਰ੍ਹਾਂ ਨਾਲ ਪੰਜਾਬ ਕਿੰਗਜ਼ ਨੇ ਵਸੀਮ ਜਾਫਰ ਨਾਲੋਂ ਨਾਤਾ ਤੋੜ ਦਿੱਤਾ ਹੈ ਜਿਹੜਾ ਪਿਛਲੇ ਸੈਸ਼ਨ ’ਚ ਟੀਮ ਦਾ ਬੱਲੇਬਾਜ਼ੀ ਕੋਚ ਸੀ। ਆਈ. ਪੀ. ਐੱਲ. ਦਾ ਅਜੇ ਪੂਰਾ ਪ੍ਰੋਗਰਾਮ ਜਾਰੀ ਨਹੀਂ ਹੋਇਆ ਹੈ ਪਰ ਪਿਛਲੇ ਸੈਸ਼ਨ ਦੀ ਤਰ੍ਹਾਂ ਪੰਜਾਬ ਦੀ ਟੀਮ ਆਪਣੇ ਆਖਰੀ 2 ਘਰੇਲੂ ਮੈਚ ਧਰਮਸ਼ਾਲਾ ਵਿਚ ਖੇਡ ਸਕਦੀ ਹੈ। ਪੰਜਾਬ ਦੇ ਹੋਰ 5 ਘਰੇਲੂ ਮੈਚ ਮੋਹਾਲੀ ਵਿਚ ਖੇਡੇ ਜਾਣਗੇ।
ਮਨੀਸ਼ ਨਰਵਾਲ ਨੇ ਪੈਰਾ ਸ਼ੂਟਿੰਗ ਵਿਸ਼ਵ ਕੱਪ 'ਚ ਜਿੱਤੇ ਦੋ ਚਾਂਦੀ ਦੇ ਤਗਮੇ
NEXT STORY