ਚਟਗਾਓਂ- ਅਫੀਫ ਹੁਸੈਨ (ਅਜੇਤੂ 93) ਅਤੇ ਮੇਹਦੀ ਹਸਨ (ਅਜੇਤੂ 81) ਦੇ ਸ਼ਾਨਦਾਰ ਅਰਧ ਸੈਂਕੜਿਆਂ ਅਤੇ ਉਸਦੇ ਵਿਚਾਲੇ 7ਵੇਂ ਵਿਕਟ ਦੇ ਲਈ 174 ਦੌੜਾਂ ਦੀ ਮੈਚ ਜੇਤੂ ਸਾਂਝੇਦਾਰੀ ਦੀ ਬਦੌਲਤ ਬੰਗਲਾਦੇਸ਼ ਨੇ ਵਾਪਸੀ ਕਰਦੇ ਹੋਏ ਅਫਗਾਨਿਸਤਾਨ ਨੂੰ ਪਹਿਲੇ ਵਨ ਡੇ ਵਿਚ ਬੁੱਧਵਾਰ ਨੂੰ 7 ਗੇਂਦਾਂ ਰਹਿੰਦੇ ਹੋਏ 4 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ ਹੈ।
ਇਹ ਖ਼ਬਰ ਪੜ੍ਹੋ- NZW v INDW : ਨਿਊਜ਼ੀਲੈਂਡ ਨੂੰ ਆਖਰੀ ਵਨ ਡੇ 'ਚ ਹਰਾ ਕੇ ਕਲੀਨ ਸਵੀਪ ਤੋਂ ਬਚਿਆ ਭਾਰਤ
ਅਫਗਾਨਿਸਤਾਨ ਦੀ ਟੀਮ 49.1 ਓਵਰਾਂ ਵਿਚ 215 ਦੌੜਾਂ 'ਤੇ ਢੇਰ ਹੋ ਗਈ ਹੈ ਅਤੇ ਉਸ ਨੇ ਬੰਗਲਾਦੇਸ਼ ਦੇ 6 ਵਿਕਟ 11.2 ਓਵਰਾਂ ਤੱਕ 45 ਦੌੜਾਂ 'ਤੇ ਗੁਆ ਦਿੱਤੇ ਸਨ। ਇਸ ਸਮੇਂ ਅਫਗਾਨਿਸਤਾਨ ਦੀ ਹਾਰ ਤੈਅ ਨਜ਼ਰ ਆ ਰਹੀ ਸੀ ਪਰ ਅਫੀਫ ਅਤੇ ਮੇਹਦੀ ਨੇ ਇਸ ਤੋਂ ਬਾਅਦ ਬੰਗਲਾਦੇਸ਼ ਧਮਾਕੇਦਾਰ ਵਾਪਸੀ ਕਰਵਾਈ।
ਇਹ ਖ਼ਬਰ ਪੜ੍ਹੋ-ਇਸ ਕਾਰਨ ਨਹੀਂ ਖੇਡੇ ਰਿਤੂਰਾਜ ਗਾਇਕਵਾੜ ਪਹਿਲਾ ਮੈਚ, BCCI ਨੇ ਦੱਸੀ ਵਜ੍ਹਾ
ਅਫਗਾਨਿਸਤਾਨ ਫਿਰ ਕੋਈ ਹੋਰ ਵਿਕਟ ਨਹੀਂ ਹਾਸਲ ਕਰ ਸਕਿਆ ਅਤੇ ਉਸ ਨੂੰ ਸਨਸਨੀਖੇਜ਼ ਹਾਰ ਦਾ ਸਾਹਮਣਾ ਕਰਨਾ ਪਿਆ। ਅਫੀਫ ਨੇ ਅਜੇਤੂ 93 ਦੌੜਾਂ ਦੇ ਲਈ 115 ਗੇਂਦਾਂ ਖੇਡੀ ਅਤੇ ਆਪਣੀ ਮੈਚ ਜੇਤੂ ਪਾਰੀ ਵਿਚ 11 ਚੌਕਿਆਂ ਅਤੇ ਇਕ ਛੱਕਾ ਲਗਾਇਆ ਜਦਕਿ ਮੇਹਰੀ ਹਸਨ ਨੇ 120 ਗੇਂਦਾਂ 'ਤੇ 9 ਚੌਕਿਆਂ ਦੀਆਂ ਮਦਦ ਨਾਲ 81 ਦੌੜਾਂ ਬਣਾਈਆਂ। ਮੇਹਦੀ ਹਸਨ ਨੂੰ ਆਪਣੀ ਪਾਰੀ ਅਤੇ 10 ਓਵਰ ਵਿਚ ਬਿਨਾਂ ਕੋਈ ਵਿਕਟ ਗੁਆਏ 28 ਦੌੜਾਂ ਦੀ ਸਟੀਕ ਗੇਂਦਬਾਜ਼ੀ ਦੇ ਲਈ ਪਲੇਅਰ ਆਫ ਦਿ ਮੈਚ ਦਾ ਪੁਰਸਕਾਰ ਦਿੱਤਾ ਦਿੱਤਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਟੀ20 ਦੇ ਕਿੰਗ ਬਣੇ ਰੋਹਿਤ ਸ਼ਰਮਾ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਕਪਤਾਨ
NEXT STORY