ਲਖਨਊ- ਪ੍ਰਤਿਭਾਸ਼ਾਲੀ ਸ਼ਲਾਮੀ ਬੱਲੇਬਾਜ਼ ਰਿਤੂਰਾਜ ਗਾਇਕਵਾੜ ਅਭਿਆਸ ਸੈਸ਼ਨ ਦੇ ਦੌਰਾਨ ਗੁੱਟ ਦੀ ਸੱਟ ਦੇ ਕਾਰਨ ਸ਼੍ਰੀਲੰਕਾ ਦੇ ਵਿਰੁੱਧ ਵੀਰਵਾਰ ਨੂੰ ਪਹਿਲੇ ਟੀ-20 ਅੰਤਰਰਾਸ਼ਟਰੀ ਮੈਚ ਤੋਂ ਬਾਹਰ ਹੋ ਗਏ ਹਨ। ਰਿਤੂਰਾਜ ਨੇ ਵੈਸਟਇੰਡੀਜ਼ ਦੇ ਵਿਰੁੱਧ ਆਖਰੀ ਟੀ-20 ਅੰਤਰਰਾਸ਼ਟਰੀ ਮੈਚ ਖੇਡਿਆ ਸੀ, ਜਿਸ ਵਿਚ ਉਹ ਸਸਤੇ 'ਤੇ ਆਊਟ ਹੋ ਗਏ ਸਨ।
ਇਹ ਖ਼ਬਰ ਪੜ੍ਹੋ- NZW v INDW : ਨਿਊਜ਼ੀਲੈਂਡ ਨੂੰ ਆਖਰੀ ਵਨ ਡੇ 'ਚ ਹਰਾ ਕੇ ਕਲੀਨ ਸਵੀਪ ਤੋਂ ਬਚਿਆ ਭਾਰਤ
ਭਾਰਤੀ ਕ੍ਰਿਕਟ ਬੋਰਡ ਨੇ ਕਿਹਾ ਹੈ ਕਿ ਰਿਤੂਰਾਜ ਗਾਇਕਵਾੜ ਨੇ ਆਪਣੇ ਸੱਜੇ ਗੁੱਟ ਵਿਚ ਦਰਦ ਦੀ ਸ਼ਿਕਾਇਤ ਕੀਤੀ, ਜਿਸ ਨਾਲ ਉਸਦੀ ਬੱਲੇਬਾਜ਼ੀ ਪ੍ਰਭਾਵਿਤ ਹੋ ਰਹੀ ਸੀ। ਉਹ ਪਹਿਲੇ ਟੀ-20 ਅੰਤਰਰਾਸ਼ਟਰੀ ਦੇ ਲਈ ਚੋਣ ਦੇ ਲਈ ਉਪਲਬਧ ਨਹੀਂ ਸਨ। ਬੀ. ਸੀ. ਸੀ. ਆਈ. ਦੀ ਮੈਡੀਕਲ ਟੀਮ ਜਾਂਚ ਕਰ ਰਹੀ ਹੈ। ਸੂਰਯਾਕੁਮਾਰ ਯਾਦਵ ਅਤੇ ਦੀਪਕ ਹੁੱਡਾ ਪਹਿਲਾਂ ਹੀ ਜ਼ਖਮੀ ਹੋਣ ਦੇ ਕਾਰਨ ਇਸ ਸੀਰੀਜ਼ ਤੋਂ ਬਾਹਰ ਹਨ। ਸੂਰਯਾਕੁਮਾਰ ਦੇ ਗੁੱਟ ਵਿਚ ਫ੍ਰੈਕਚਰ ਹੈ ਜਦਕਿ ਚਾਹਰ ਨੂੰ ਹੈਮਸਟ੍ਰਿੰਗਜ਼ ਸੱਟ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
NZW v INDW : ਨਿਊਜ਼ੀਲੈਂਡ ਨੂੰ ਆਖਰੀ ਵਨ ਡੇ 'ਚ ਹਰਾ ਕੇ ਕਲੀਨ ਸਵੀਪ ਤੋਂ ਬਚਿਆ ਭਾਰਤ
NEXT STORY