ਢਾਕਾ- ਭਾਰਤ ’ਚ ਅਕਤੂਬਰ-ਨਵੰਬਰ ’ਚ ਹੋਣ ਵਾਲੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ 2021 ਤੋਂ ਪਹਿਲਾਂ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਬੰਗਲਾਦੇਸ਼ ਦਾ ਦੌਰਾ ਕਰੇਗਾ। ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਬੰਗਲਾਦੇਸ਼ ਸਤੰਬਰ ਤੋਂ ਅਕਤੂਬਰ 2021 ਵਿਚਾਲੇ 3 ਟੀ-20 ਮੈਚਾਂ ਦੀ ਲੜੀ ਲਈ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀ ਮੇਜ਼ਬਾਨੀ ਕਰੇਗਾ। ਟੀ-20 ਵਿਸ਼ਵ ਕੱਪ ਦੀ ਤਿਆਰੀ ਲਈ ਆਸਟ੍ਰੇਲੀਆਈ ਟੀਮ ਅਕਤਬੂਰ ’ਚ ਬੰਗਲਾਦੇਸ਼ ਦੇ ਨਾਲ 3 ਟੀ-20 ਮੈਚ ਖੇਡੇਗੀ, ਜਦਕਿ ਨਿਊਜ਼ੀਲੈਂਡ ਦਾ ਦੌਰਾ ਆਸਟ੍ਰੇਲੀਆ ਤੋਂ ਪਹਿਲਾਂ ਖਤਮ ਹੋਵੇਗਾ।
ਇਸ ਤੋਂ ਪਹਿਲਾਂ ਪਿਛਲੇ ਸਾਲ ਦੋਨੋਂ ਟੀਮਾਂ ਦੀ ਬੰਗਲਾਦੇਸ਼ ਦੇ ਨਾਲ ਆਈ. ਸੀ. ਸੀ. ਵਲਡਰ ਟੈਸਟ ਚੈਂਪੀਅਨਸ਼ਿਪ ਲਈ 2 ਮੈਚਾਂ ਦੀ ਲੜੀ ਨਿਰਧਾਰਿਤ ਸੀ ਪਰ ਕੋਰੋਨਾ ਮਹਾਮਾਰੀ ਕਾਰਣ ਲੜੀ ਰੱਦ ਹੋ ਗਈ ਸੀ। ਬੀ. ਸੀ. ਬੀ. ਦੇ ਮੁੱਖ ਕਾਰਜਕਾਰੀ ਨਿਜ਼ਾਮੁਦੀਨ ਚੌਧਰੀ ਨੇ ਇਥੇ ਬੁੱਧਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਟੀ-20 ਲੜੀ ਲਈ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੀ ਮੇਜਬਾਨੀ ਕਰਨ ਦੀ ਯੋਜਨਾ ਹੈ। ਆਸਟ੍ਰੇਲੀਆ ਲੜੀ ਤੋਂ ਬਾਅਦ ਬੰਗਲਾਦੇਸ਼ ਇਕ ਦਿਨਾ ਲੜੀ ਲਈ ਇੰਗਲੈਂਡ ਦੀ ਵੀ ਮੇਜ਼ਬਾਨੀ ਕਰੇਗਾ। ਅਸੀਂ ਤਿੰਨੋ ਟੀਮਾਂ ਵਿਚਾਲੇ ਤਿਕੌਣੀ ਲੜੀ ਦੀ ਸੰਭਾਵਨਾ ਦੀ ਨਾ ਤਾਂ ਪੁਸ਼ਟੀ ਕਰਦੇ ਹਾਂ ਅਤੇ ਨਾ ਹੀ ਇਸ ਨੂੰ ਨਕਾਰਦੇ ਹਾਂ।
ਚੌਧਰੀ ਨੇ ਕਿਹਾ ਕਿ ਇੰਗਲੈਂਡ ਲੜੀ ਬੰਗਲਾਦੇਸ਼ ਦੇ ਭਵਿੱਖੀ ਦੌਰੇ ਦੇ ਪ੍ਰੋਗਰਾਮ ’ਚ ਹੈ, ਇਸ ਲਈ ਅਸੀਂ ਤਿਕੌਣੀ ਟੀ-20 ਲੜੀ ਨੂੰ ਲੈ ਕੇ ਕੋਈ ਟਿੱਪਣੀ ਨਹੀਂ ਕਰ ਸਕਦੇ। ਸਥਿਤੀ ਅਨੁਸਾਰ ਹੀ ਇਸ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ। ਸਾਡੇ ਕੋਲ ਪਿਛਲੇ ਸਾਲ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਨਾਲ ਰੱਦ ਹੋਈ ਟੈਸਟ ਲੜੀ ਦੇ ਮੈਚਾਂ ਨੂੰ ਦੋਬਾਰਾ ਖੇਡਣ ਲਈ ਪੂਰਾ ਸਮਾਂ ਨਹੀਂ ਹੈ। ਵਲਡਰ ਟੈਸਟ ਚੈਂਪੀਅਨਸ਼ਿਪ ਦੀ ਕੁਆਲੀਫੀਕੇਸ਼ਨ ਲਈ ਅਪ੍ਰੈਲ ਅੰਤ ਤੱਕ ਦਾ ਹੀ ਸਮਾਂ ਹੈ ਪਰ ਅਪ੍ਰੈਲ ’ਚ ਸਾਡੀ ਸ਼੍ਰੀਲੰਕਾ ਦੇ ਨਾਲ ਲੜੀ ਨਿਰਧਾਰਿਤ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਟੈਸਟ ਰੈਂਕਿੰਗ : ਰੂਟ ਤੇ ਐਂਡਰਸਨ ਤੀਜੇ ਨੰਬਰ ’ਤੇ, ਵਿਰਾਟ 5ਵੇਂ ਸਥਾਨ ’ਤੇ ਖਿਸਕਿਆ
NEXT STORY