ਸਪੋਰਟਸ ਡੈਸਕ– ਕਨਕਸ਼ਨ ਸਬਸਟੀਚਿਊਟ ਤੰਜੀਦ ਹਸਨ ਨੇ 81 ਗੇਂਦਾਂ ’ਚ 84 ਦੌੜਾਂ ਬਣਾਈਆਂ, ਜਿਸ ਨਾਲ ਬੰਗਲਾਦੇਸ਼ ਨੇ ਸੋਮਵਾਰ ਨੂੰ ਇਥੇ ਤੀਜੇ ਤੇ ਆਖਰੀ ਵਨ ਡੇ ਕੌਮਾਂਤਰੀ ਕ੍ਰਿਕਟ ਮੈਚ ’ਚ ਸ਼੍ਰੀਲੰਕਾ ਨੂੰ 4 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 2-1 ਨਾਲ ਜਿੱਤੀ। ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜੇਨਿਥ ਲਿਆਂਗੇ ਦੀਆਂ 102 ਗੇਂਦਾਂ ’ਤੇ ਬਣਾਈਆਂ ਗਈਆਂ ਅਜੇਤੂ 101 ਦੌੜਾਂ ਦੀ ਮਦਦ ਨਾਲ ਨਿਰਧਾਰਿਤ 50 ਓਵਰਾਂ ’ਚ ਸਾਰੀਆਂ ਵਿਕਟਾਂ ਗੁਆ ਕੇ 235 ਦੌੜਾਂ ਬਣਾਈਆਂ।
ਸੌਮਿਆ ਸਰਕਾਰ ਦੇ ਸਿਰ ’ਚ ਫੀਲਡਿੰਗ ਕਰਦੇ ਸਮੇਂ ਸੱਟ ਲੱਗ ਗਈ ਸੀ ਤੇ ਬੰਗਲਾਦੇਸ਼ ਵਿਚ ਉਸਦੀ ਜਗ੍ਹਾ ਤੰਜੀਦ ਨੂੰ ਕਨਕਸ਼ਨ ਸਬਸਟੀਚਿਊਟ ਦੇ ਰੂਪ ਵਿਚ ਉਤਾਰਿਆ ਸੀ। ਇਸ ਸਲਾਮੀ ਬੱਲੇਬਾਜ਼ ਨੇ ਆਪਣੀ ਪਾਰੀ ਵਿਚ 9 ਚੌਕੇ ਤੇ 4 ਛੱਕੇ ਲਗਾਏ। ਬਾਅਦ ਵਿਚ ਰਿਸ਼ਾਦ ਹੁਸੈਨ ਨੇ 18 ਗੇਂਦਾਂ ’ਚ 5 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ ਅਜੇਤੂ 48 ਦੌੜਾਂ ਬਣਾਈਆਂ ਜਦਕਿ ਮੁਸ਼ਫਿਕਰ ਰਹੀਮ 37 ਦੌੜਾਂ ਬਣਾ ਕੇ ਅਜੇਤੂ ਰਿਹਾ। ਬੰਗਲਾਦੇਸ਼ ਨੇ ਇਸ ਤਰ੍ਹਾਂ 40.2 ਓਵਰਾਂ ’ਚ 6 ਵਿਕਟਾਂ ’ਤੇ 237 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ। ਹੁਣ ਇਨ੍ਹਾਂ ਦੋਵੇਂ ਟੀਮਾਂ ਵਿਚਾਲੇ ਦੋ ਟੈਸਟ ਮੈਚਾਂ ਦੀ ਲੜੀ ਖੇਡੀ ਜਾਵੇਗੀ।
ਹਾਕੀ ਇੰਡੀਆ ਨੇ ਆਸਟ੍ਰੇਲੀਆ ਦੌਰੇ ਲਈ 27 ਮੈਂਬਰੀ ਪੁਰਸ਼ ਟੀਮ ਦਾ ਕੀਤਾ ਐਲਾਨ
NEXT STORY