ਨਾਟਿੰਘਮ— ਆਸਟਰੇਲੀਆ ਦੇ ਨਾਲ ਵੀਰਵਾਰ ਨੂੰ ਇੱਥੇ ਟ੍ਰੇਂਟ ਬ੍ਰਿਜ ਮੈਦਾਨ 'ਚ ਖੇਡੇ ਗਏ ਆਈ. ਸੀ. ਸੀ. ਕ੍ਰਿਕਟ ਵਿਸ਼ਵ ਕੱਪ 2019 ਦੇ ਲੀਗ ਮੈਚ 'ਚ ਬੰਗਲਾਦੇਸ਼ ਨੂੰ 48 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੈਚ ਹਾਰਨ ਤੋਂ ਬਾਅਦ ਬੰਗਲਾਦੇਸ਼ ਕ੍ਰਿਕਟ ਟੀਮ ਦੇ ਕਪਤਾਨ ਮੁਸ਼ਰਫੇ ਮੁਰਤਜਾ ਨੇ ਆਸਟਰੇਲੀਆ ਨੂੰ ਵਧਾਈ ਦਿੱਤੀ ਤੇ ਨਾਲ ਹੀ ਇਹ ਵੀ ਕਿਹਾ ਕਿ ਅਸੀਂ 40-50 ਦੌੜਾਂ ਜ਼ਿਆਦਾ ਦਿੱਤੀਆਂ।

ਮੈਚ ਤੋਂ ਬਾਅਦ ਮੁਰਤਜਾ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ 40-50 ਦੌੜਾਂ ਜ਼ਿਆਦਾ ਦੇ ਦਿੱਤੀਆਂ, ਨਹੀਂ ਤਾਂ ਮੈਚ ਦਾ ਨਤੀਜਾ ਕੁਝ ਹੋਰ ਹੀ ਹੋਣਾ ਸੀ। ਉਨ੍ਹਾਂ ਨੇ ਵਾਰਨਰ ਤੇ ਹੋਰ ਆਸਟਰੇਲੀਆਈ ਬੱਲੇਬਾਜ਼ਾਂ ਨੂੰ ਜਿੱਤ ਦੀ ਵਧਾਈ ਦਿੱਤੀ। ਬੰਗਲਾਦੇਸੀ ਕਪਤਾਨ ਨੇ ਕਿਹਾ ਕਿ ਇਹ ਸਾਡਾ ਬੈਸਟ ਸੀ। ਉਨ੍ਹਾਂ ਨੇ ਕਿਹਾ ਕਿ ਸੱਚ ਕਹਾ ਤਾਂ ਅਸੀਂ ਅੱਜ ਵਧੀਆ ਖੇਡ ਖੇਡਿਆ। ਆਪਣੀ ਟੀਮ ਦੇ ਖਿਡਾਰੀਆਂ ਦੇ ਬਾਰੇ 'ਚ ਗੱਲ ਕਰਦੇ ਹੋਏ ਮੁਰਤਜਾ ਨੇ ਕਿਹਾ ਕਿ ਸੋਮਿਆ ਸਰਕਾਰ ਰਨ ਆਊਟ ਹੋਏ ਤੇ ਸ਼ਾਕਿਬ-ਤਮੀਮ ਨੇ ਵਧੀਆ ਖੇਡਿਆ ਪਰ 382 ਦੌੜਾਂ ਦਾ ਟੀਚਾ ਹਾਸਲ ਕਰਨਾ ਮੁਸ਼ਕਿਲ ਸੀ। ਹੁਣ ਸਾਨੂੰ ਅਗਲਾ ਮੈਚ ਜਿੱਤਣਾ ਜ਼ਰੂਰੀ ਹੋਵੇਗਾ ਤੇ ਦੂਜੀ ਟੀਮਾਂ ਦੇ ਨਤੀਜਿਆਂ ਦਾ ਇੰਤਜ਼ਾਰ ਕਰਨਾ ਹੋਵੇਗਾ।

ਜ਼ਿਕਰਯੋਗ ਹੈ ਕਿ ਮੁਕਾਬਲੇ ਨੂੰ ਬੰਗਲਾਦੇਸ਼ੀ ਬੱਲੇਬਾਜ਼ਾਂ ਦੇ ਜੁਝਾਰੂਪਨ ਨੇ ਇਕ ਵਾਰੀ ਰੋਮਾਂਚਕ ਬਣਾ ਦਿੱਤਾ ਸੀ ਪਰ ਉਹ ਆਸਟਰੇਲੀਆਈ ਦੌੜਾਂ ਦੇ ਪਹਾੜ ਅੱਗੇ ਵੀਰਵਾਰ ਨੂੰ ਵਿਸ਼ਵ ਕੱਪ ਦੇ ਵੱਡੇ ਸਕੋਰ ਵਾਲੇ ਮੈਚ ਵਿਚ 48 ਦੌੜਾਂ ਨਾਲ ਪਿੱਛੇ ਰਹਿ ਗਏ। 5 ਵਾਰ ਦੀ ਚੈਂਪੀਅਨ ਆਸਟਰੇਲੀਆ ਇਸ ਜਿੱਤ ਨਾਲ ਸੈਮੀਫਾਈਨਲ ਦੇ ਨੇੜੇ ਪਹੁੰਚ ਗਈ ਹੈ।
ਰਾਸ਼ਟਰਮੰਡਲ ਖੇਡਾਂ 2022 'ਚ ਹੋਵੇਗੀ ਮਹਿਲਾ ਕ੍ਰਿਕਟ
NEXT STORY