ਢਾਕਾ- ਬੰਗਲਾਦੇਸ਼ ਪੁਲਸ ਨੇ ਮੰਗਲਵਾਰ ਨੂੰ ਕ੍ਰਿਕਟਰ ਸ਼ਾਕਿਬ ਅਲ ਹਸਨ ਨੂੰ ਕਥਿਤ ਰੂਪ ਨਾਲ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਸ਼ਾਕਿਬ ਨੂੰ ਕੋਲਕਾਤਾ 'ਚ ਕਾਲੀ ਮਾਂ ਦੀ ਪੂਜਾ ਦੇ ਪੰਡਾਲ ਦਾ ਉਦਘਾਟਨ ਕਰਨ ਦੇ ਲਈ ਜਾਨੋਂ ਮਾਰਨ ਦੀ ਧਮਕੀ ਮਿਲ ਰਹੀ ਸੀ ਜਦਕਿ ਇਸ ਕ੍ਰਿਕਟਰ ਨੇ ਮੁਆਫੀ ਮੰਗਦੇ ਹੋਏ ਕਿਹਾ ਕਿ ਉਹ ਸਿਰਫ ਥੋੜੇ ਸਮੇਂ ਦੇ ਲਈ ਪ੍ਰੋਗਰਾਮ ਨਾਲ ਜੁੜੇ ਸਨ ਤੇ ਉਨ੍ਹਾਂ ਨੇ ਪੰਡਾਲ ਦਾ ਉਦਘਾਟਨ ਨਹੀਂ ਕੀਤਾ ਸੀ।
ਪੁਲਸ ਐਂਟੀ ਕਰਾਈ ਰੈਪਿਡ ਐਕਸ਼ਨ ਬਟਾਲੀਅਨ ਨੇ ਮਿਲ ਕੇ 28 ਸਾਲਾ ਮੋਹਸਿਨ ਤਾਲੁਕਦਾਰ ਨੂੰ ਗ੍ਰਿਫਤਾਰ ਕੀਤਾ। ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਉਹ ਹੁਣ ਸਾਡੀ ਹਿਰਾਸਤ 'ਚ ਹੈ ਤੇ ਉਸਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸ਼ਾਕਿਬ ਅਲ ਹਸਨ ਦੇ ਪ੍ਰੋਗਰਾਮ 'ਚ ਲਈ ਗਈ ਫੋਟੋ ਵਾਇਰਲ ਹੋਣ ਤੋਂ ਬਾਅਦ ਤਾਲੁਕਦਾਰ ਨੇ ਐਤਵਾਰ ਦੀ ਰਾਤ ਫੇਸਬੁੱਕ 'ਤੇ ਲਾਈਵ ਹੋ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਤੇ ਕਿਹਾ ਕਿ ਇਸ ਕ੍ਰਿਕਟਰ ਨੇ ਪੂਜਾ ਦੇ ਪ੍ਰੋਗਰਾਮ 'ਚ ਜਾਣ ਨਾਲ ਉਸਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਹਾਲਾਂਕਿ ਅਗਲੀ ਸਵੇਰ ਤਾਲੁਕਦਾਰ ਨੇ ਧਮਕੀ ਵਾਪਸ ਲੈ ਲਈ ਤੇ ਇਕ ਹੋਰ ਲਾਈਵ ਵੀਡੀਓ 'ਚ ਮੁਆਫੀ ਮੰਗੀ। ਉਸਦੀ ਪਤਨੀ ਨੂੰ ਪੁੱਛਗਿੱਛ ਦੇ ਲਈ ਹਿਰਾਸਤ 'ਚ ਲਿਆ ਤੇ ਉਸ ਨੂੰ ਸੂਨਾਮਗੰਜ ਜ਼ਿਲ੍ਹੇ ਤੋਂ ਗ੍ਰਿਫਤਾਰ ਕੀਤਾ ਗਿਆ। ਇੰਡੀਅਨ ਪ੍ਰੀਮੀਅਰ ਲੀਗ 'ਚ ਕੋਲਕਾਤਾ ਨਾਈਟ ਰਾਈਡਰਸ ਦੇ ਲਈ ਖੇਡ ਚੁੱਕੇ 33 ਸਾਲ ਦੇ ਕ੍ਰਿਕਟਰ ਨੇ ਫੇਸਬੁੱਕ 'ਤੇ ਇਕ ਪੋਸਟ 'ਚ ਪੂਜਾ ਪੰਡਾਲ ਦੇ ਉਦਘਾਟਨ ਕਰਨ ਤੋਂ ਇਨਕਾਰ ਕੀਤਾ ਸੀ।
'ਬੀਗ ਸੇਰੇਨਾ' ਸਾਰੀਆਂ ਬੀਬੀਆਂ ਨੂੰ ਸਮਰਪਿਤ : ਸੇਰੇਨਾ
NEXT STORY