ਮੁੰਬਈ– ਵਿਸ਼ਵ ਦੀ ਸਾਬਕਾ ਨੰਬਰ ਇਕ ਟੈਨਿਸ ਖਿਡਾਰੀ ਤੇ 23 ਵਾਰ ਦੀ ਗ੍ਰੈਂਡ ਸਲੈਮ ਜੇਤੂ ਅਮਰੀਕਾ ਦੀ ਸੇਰੇਨਾ ਵਿਲੀਅਮਸ ਨੇ ਕਿਹਾ ਹੈ ਕਿ ਉਸ 'ਤੇ ਬਣੀ ਸਪੋਰਟਸ ਡਾਕੂਮੈਂਟਰੀ 'ਬੀਂਗ ਸੇਰੇਨਾ' ਉਨ੍ਹਾਂ ਸਾਰੀਆਂ ਬੀਬੀਆਂ ਨੂੰ ਸਮਰਪਿਤ ਹੈ, ਜਿਹੜੀਆਂ ਮਾਂ ਬਣਨ ਤੋਂ ਬਾਅਦ ਵਾਪਸ ਆਪਣੇ ਪੇਸ਼ੇ 'ਤੇ ਪਰਤੀਆਂ ਹਨ। 'ਬੀਂਗ ਸੇਰੇਨਾ' 5 ਐਪੀਸੋਡ ਦੀ ਡਾਕੂਮੈਂਟਰੀ ਹੈ, ਜਿਸ ਦਾ ਪ੍ਰੋਡਕਸ਼ਨ ਐੱਚ. ਬੀ. ਓ. ਨੇ ਕੀਤਾ ਹੈ। ਇਹ ਸੇਰੇਨਾ ਦੇ ਪੇਸ਼ੇਵਰ ਤੇ ਨਿੱਜੀ ਜ਼ਿੰਦਗੀ ਨੂੰ ਦਰਸਾਉਣ ਤੋਂ ਇਲਾਵਾ ਉਨ੍ਹਾਂ ਦੇ ਮਾਂ ਬਣਨ ਦੇ ਤਜਰਬੇ ਤੇ ਫਿਰ ਮੈਦਾਨ 'ਤੇ ਵਾਪਸੀ ਨੂੰ ਬਿਆਨ ਕਰਦੀ ਹੈ। ਇਸਦੀ ਸਟ੍ਰੀਮਿੰਗ ਭਾਰਤ ਵਿਚ 17 ਨਵੰਬਰ ਤੋਂ ਡੀ. ਡੀ. ਪਲੱਸ 'ਤੇ ਕੀਤੀ ਗਈ।
ਵਿਸ਼ਵ ਦੀ ਸਾਬਕਾ ਨੰਬਰ ਇਕ ਖਿਡਾਰਨ ਸੇਰੇਨਾ ਨੇ 23 ਗ੍ਰੈਂਡ ਸਲੈਮ ਸਿੰਗਲਜ਼ ਖਿਤਾਬ ਜਿੱਤੇ ਹਨ। ਉਸ ਨੇ ਚਾਰ ਓਲੰਪਿਕ ਸੋਨ ਤਮਗੇ ਵੀ ਜਿੱਤੇ ਹਨ। ਮਾਂ ਬਣਨ ਤੋਂ ਬਾਅਦ ਸੇਰੇਨਾ ਨੇ ਦੁਬਾਰਾ ਕੋਰਟ 'ਤੇ ਵਾਪਸੀ ਕਰਦੇ ਹੋਏ 2018 ਤੇ 2019 ਵਿਚ ਕੁਲ 4 ਗ੍ਰੈਂਡ ਸਲੈਮ ਦੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਹਾਲਾਂਕਿ ਉਹ 24ਵਾਂ ਗ੍ਰੈਂਡ ਸਲੈਮ ਖਿਤਾਬ ਜਿੱਤਣ ਵਿਚ ਸਫਲ ਨਹੀਂ ਹੋ ਸਕੀ। ਸੇਰੇਨਾ ਨੇ ਕਿਹਾ,''ਬੀਂਗ ਸੇਰੇਨਾ ਮੇਰੇ ਦਿਲ ਦੇ ਬੇਹੱਦ ਨੇੜੇ ਹੈ। ਇਸ ਵਿਚ ਮੇਰੀ ਜ਼ਿੰਦਗੀ ਦੇ ਕੁਝ ਯਾਦਗਾਰ ਪਲਾਂ ਤੇ ਚੁਣੌਤੀਪੂਰਨ ਪਲਾਂ ਨੂੰ ਬਹੁਤ ਹੀ ਇਮਾਨਦਾਰੀ ਨਾਲ ਪ੍ਰਦਰਸ਼ਿਤ ਕੀਤਾ ਗਿਆ ਹੈ।''
ਸ਼ੋਏਬ ਨੇ ਸਾਨੀਆ ਮਿਰਜ਼ਾ ਨਾਲ ਸ਼ੇਅਰ ਕੀਤੀ ਤਸਵੀਰ, ਫੈਂਸ ਨੇ ਕੀਤੇ ਟਰੋਲ
NEXT STORY