ਬਾਂਜਾ ਲੁਕਾ- ਸਰਬੀਆ ਦੇ ਮਹਾਨ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਪਿਛਲੇ ਹਫ਼ਤੇ ਮੋਂਟੇ ਕਾਰਲੋ ਮਾਸਟਰਜ਼ ਦੌਰਾਨ ਹੋਈ ਕੂਹਣੀ ਦੀ ਸਮੱਸਿਆ ਤੋਂ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਹਨ, ਪਰ ਉਹ ਬੁੱਧਵਾਰ ਨੂੰ ਬਾਂਜਾ ਲੁਕਾ ਓਪਨ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਆਸਵੰਦ ਹਨ।
ਜੋਕੋਵਿਚ ਨੇ ਸੋਮਵਾਰ ਨੂੰ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਕੂਹਣੀ ਦੀ ਸਮੱਸਿਆ ਹੱਲ ਨਹੀਂ ਹੋਈ ਹੈ, ਪਰ ਕਹਿ ਸਕਦੇ ਹਾਂ ਕਿ ਸਥਿਤੀ ਪਹਿਲਾਂ ਨਾਲੋਂ ਬਿਹਤਰ ਹੈ। ਉਮੀਦ ਹੈ ਕਿ ਪਹਿਲੇ ਮੈਚ ਤੱਕ ਮੈਂ ਪੂਰੀ ਤਰ੍ਹਾਂ ਠੀਕ ਹੋ ਜਾਵਾਂਗਾ ਅਤੇ ਮੈਚ ਲਈ ਤਿਆਰ ਰਹਾਂਗਾ। ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਜੋਕੋਵਿਚ ਨੂੰ ਮੋਂਟੇ ਕਾਰਲੋ 'ਚ ਕੂਹਣੀ ਦੀ ਸਮੱਸਿਆ ਤੋਂ ਜੂਝਦੇ ਹੋਏ ਇਟਲੀ ਦੇ ਲੋਰੇਂਜੋ ਮੁਸੇਟੀ ਤੋਂ ਪ੍ਰੀ-ਕੁਆਰਟਰ ਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ : ਸਚਿਨ ਤੇਂਦੁਲਕਰ ਦੇ ਪੁੱਤਰ ਦੀ ਤਾਰੀਫ 'ਚ ਬੋਲੇ ਗਾਵਸਕਰ, ਅਰਜੁਨ ਨੂੰ ਵਿਰਾਸਤ 'ਚ ਮਿਲਿਆ ਹੈ ਇਹ ਗੁਣ
ਜੋਕੋਵਿਚ ਨੇ ਇਸ ਸਾਲ ਦੇ ਸ਼ੁਰੂ ਵਿੱਚ ਆਸਟਰੇਲੀਅਨ ਓਪਨ ਜਿੱਤ ਕੇ ਸਭ ਤੋਂ ਵੱਧ ਗਰੈਂਡ ਸਲੈਮ ਟੂਰਨਾਮੈਂਟ ਜਿੱਤਣ ਵਿੱਚ ਰਾਫੇਲ ਨਡਾਲ (22 ਗ੍ਰੈਂਡ ਸਲੈਮ) ਦੀ ਬਰਾਬਰੀ ਕੀਤੀ ਸੀ। ਜੇਕਰ ਉਹ ਪੂਰੀ ਤਰ੍ਹਾਂ ਫਿੱਟ ਰਹਿੰਦਾ ਹੈ ਤਾਂ ਮਈ 'ਚ ਫ੍ਰੈਂਚ ਓਪਨ ਜਿੱਤਣ ਦਾ ਮਜ਼ਬੂਤ ਦਾਅਵੇਦਾਰ ਹੋਵੇਗਾ। ਬਾਂਜਾ ਲੁਕਾ ਦੇ ਦੂਜੇ ਦੌਰ ਵਿੱਚ ਜੋਕੋਵਿਚ ਦਾ ਸਾਹਮਣਾ 87ਵਾਂ ਦਰਜਾ ਪ੍ਰਾਪਤ ਫਰਾਂਸ ਦੇ ਲੁਕਾ ਵਾਨ ਐਸਚੇ ਨਾਲ ਹੋਵੇਗਾ ਜਿਸ ਨੇ ਸੋਮਵਾਰ ਨੂੰ ਸਵਿਟਜ਼ਰਲੈਂਡ ਦੇ ਸਟੈਨ ਵਾਵਰਿੰਕਾ ਨੂੰ 1-6, 7-6 (7/4), 6-4 ਨਾਲ ਹਰਾਇਆ।
ਜੋਕੋਵਿਚ ਨੇ 18 ਸਾਲਾ ਵੈਨ ਅਸਚੇ ਨਾਲ ਆਪਣੇ ਮੈਚ 'ਤੇ ਕਿਹਾ, "ਮੈਂ ਇਸ ਵਿਅਕਤੀ ਨੂੰ ਪਹਿਲਾਂ ਕਦੇ ਨਹੀਂ ਮਿਲਿਆ, ਮੈਂ ਉਸ ਬਾਰੇ ਜ਼ਿਆਦਾ ਨਹੀਂ ਜਾਣਦਾ ਹਾਂ।" ਮੈਂ ਜਾਣਦਾ ਹਾਂ ਕਿ ਉਹ ਜਵਾਨ ਹੈ, ਉਹ ਹੁਣੇ-ਹੁਣੇ ਚੋਟੀ ਦੇ 100 ਖਿਡਾਰੀਆਂ ਵਿੱਚ ਸ਼ਾਮਲ ਹੋਇਆ ਹੈ। ਉਸ ਨੇ ਕਿਹਾ ਕਿ ਮੈਂ ਇਮਾਨਦਾਰੀ ਨਾਲ ਸੋਚਿਆ ਸੀ ਕਿ ਵਾਵਰਿੰਕਾ ਜਿੱਤਣ ਵਾਲਾ ਸੀ, ਉਹ ਮੈਚ ਦੇ ਜ਼ਿਆਦਾਤਰ ਹਿੱਸੇ 'ਚ ਅੱਗੇ ਚਲ ਰਿਹਾ ਸੀ। ਇਸ ਨੌਜਵਾਨ ਖਿਡਾਰੀ ਦੀ ਜਿੱਤ ਵਾਕਈ ਹੈਰਾਨੀਜਨਕ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸਚਿਨ ਤੇਂਦੁਲਕਰ ਦੇ ਪੁੱਤਰ ਦੀ ਤਾਰੀਫ 'ਚ ਬੋਲੇ ਗਾਵਸਕਰ, ਅਰਜੁਨ ਨੂੰ ਵਿਰਾਸਤ 'ਚ ਮਿਲਿਆ ਹੈ ਇਹ ਗੁਣ
NEXT STORY