ਬਾਰਸੀਲੋਨਾ (ਭਾਸ਼ਾ) : ਸਪੇਨ ਦੇ ਬਾਰਸੀਲੋਨਾ ਫੁੱਟਬਾਲ ਕਲੱਬ ਦੇ ਪ੍ਰਧਾਨ ਜੋਸੇਫ ਬਾਰਟੋਮਿਊ ਨੇ ਕਿਹਾ ਕਿ ਉਨ੍ਹਾਂ ਦਾ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਕੋਈ ਇਰਾਦਾ ਨਹੀਂ ਹੈ। ਬਾਰਟੋਮਿਊ ਅਤੇ ਉਨ੍ਹਾਂ ਦੇ ਬੋਰਡ ਨੂੰ ਵੋਟਿੰਗ ਦਾ ਸਾਹਮਣਾ ਕਰਣ ਦੀ ਪਟੀਸ਼ਨ 'ਤੇ ਕਲੱਬ ਦੇ 20,000 ਤੋਂ ਜ਼ਿਆਦਾ ਮੈਂਬਰਾਂ ਨੇ ਦਸਤਖ਼ਤ ਕੀਤੇ ਹਨ। ਬਾਰਟੋਮਿਊ ਨੇ ਕਿਹਾ, 'ਕੋਈ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਨਹੀਂ ਦੇ ਰਿਹਾ ਹੈ।
ਅਗਵਾਈ ਵਿਚ ਬਦਲਾਅ ਦੀ ਮੰਗ ਦੀ ਪਟੀਸ਼ਨ 'ਤੇ ਵੀਰਵਾਰ ਨੂੰ ਕਲੱਬ ਦੇ 20,687 ਮੈਬਰਾਂ ਨੇ ਦਸਤਖ਼ਤ ਕੀਤੇ। ਇਹ ਗਿਣਤੀ ਕੁੱਲ ਮੈਬਰਾਂ ਦੇ 15 ਫ਼ੀਸਦੀ ਤੋਂ ਜ਼ਿਆਦਾ ਹੈ ਜੋ ਕਿਸੇ ਮਾਮਲੇਠ 'ਤੇ ਵੋਟਿੰਗ ਲਈ ਜ਼ਰੂਰੀ ਹੈ। ਵੱਡੀ ਗਿਣਤੀ ਵਿਚ ਮੈਬਰਾਂ ਦੇ ਦਸਤਖ਼ਤ ਦੇ ਬਾਅਦ ਸਥਾਨਕ ਮੀਡੀਆ ਵਿਚ ਕਿਆਸ ਲਗਾਏ ਜਾ ਰਹੇ ਸਨ ਕਿ ਬਾਰਟੋਮਿਊ ਅਸਤੀਫ਼ਾ ਦੇ ਸਕਦੇ ਹਨ। ਉਨ੍ਹਾਂ ਨੇ ਕਿਹਾ, ' ਇਸ ਗਿਣਤੀ (ਦਸਤਖ਼ਤ ਕਰਣ ਵਾਲੀਆਂ ਦਾ) ਨੇ ਮੁੱਦੇ ਨੂੰ ਚੁੱਕਣ ਵਾਲਿਆਂ ਨੂੰ ਵੀ ਹੈਰਾਨ ਕਰ ਦਿੱਤਾ। ਬੋਰਡ ਹਾਲਾਂਕਿ ਆਪਣਾ ਕੰਮ ਜਾਰੀ ਰੱਖੇਗਾ ਜਿਸ ਨਾਲ ਮੁਕਾਬਲੇ ਵਾਲੀ ਟੀਮ ਦਾ ਗਠਨ ਹੋ ਸਕੇ।'
ਪਿਛਲੇ ਮਹੀਨੇ ਚੈਂਪੀਅਨਜ਼ ਲੀਗ ਵਿਚ ਬਾਇਰਨ ਮਿਊਨਿਖ ਤੋਂ ਮਿਲੀ ਕਰਾਰੀ ਹਾਰ (8-2) ਅਤੇ ਫਿਰ ਦਿੱਗਜ ਲਿਓਨੇਲ ਮੇੱਸੀ ਦੇ ਕਲੱਬ ਛੱਡਣ ਦੇ ਇਰਾਦੇ ਦੇ ਬਾਅਦ ਤੋਂ ਬੋਰਡ ਵਿਚ ਬਦਲਾਅ ਦੀ ਮੰਗ ਉਠ ਰਹੀ ਹੈ। ਸਾਰੇ ਦਸਤਖ਼ਤਾਂ ਦੀ ਵੈਧਤਾ ਜਾਂਚ ਦੇ ਬਾਅਦ ਵੋਟਿੰਗ ਕਰਾਏ ਜਾਣ ਦੀ ਸੰਭਾਵਨਾ ਹੈ।
ਵਿਲਾਰੀਯਾਲ ਦੇ ਕੋਚ ਦੇ ਰੂਪ 'ਚ ਏਮੇਰੀ ਦੀ ਪਹਿਲੀ ਜਿੱਤ
NEXT STORY