ਬਾਰਸੀਲੋਨਾ (ਭਾਸ਼ਾ) : ਆਰਸੇਨਲ ਵੱਲੋਂ ਬਰਖ਼ਾਸਤ ਕੀਤੇ ਜਾਣ ਦੇ 10 ਮਹੀਨੇ ਬਾਅਦ ਉਨਾਈ ਏਮੇਰੀ ਨੇ ਸਪੈਨਿਸ਼ ਫੁੱਟਬਾਲ ਲੀਗ ਵਿਚ ਵਿਲਾਰੀਯਾਲ ਦੇ ਕੋਚ ਦੇ ਰੂਪ ਵਿਚ ਪਹਿਲੀ ਜਿੱਤ ਦਰਜ ਕੀਤੀ, ਜਦੋਂ ਉਨ੍ਹਾਂ ਦੀ ਟੀਮ ਨੇ ਸ਼ਨੀਵਾਰ ਨੂੰ ਐਬਾਰ ਨੂੰ 2-1 ਨਾਲ ਹਰਾਇਆ।
ਗੇਰਾਰਡ ਮੋਰੇਨੋ ਨੇ ਇਕ ਗੋਲ ਕਰਣ ਦੇ ਇਲਾਵਾ ਪੈਕੋ ਐਲਕਾਸਰ ਦੇ ਗੋਲ ਵਿਚ ਮਦਦ ਕੀਤੀ, ਜਿਸ ਨਾਲ ਵਿਲਾਰੀਯਾਲ ਨੇ ਪਛੜਨ ਦੇ ਬਾਅਦ ਵਾਪਸੀ ਕਰਦੇ ਹੋਏ ਜਿੱਤ ਦਰਜ ਕੀਤੀ। ਐਬਾਰ ਵੱਲੋਂ ਇੱਕਮਾਤਰ ਗੋਲ ਕਿਕੇ ਗਾਰਸਿਆ ਨੇ ਕੀਤਾ। ਆਰਸੇਨਲ ਨੇ 27 ਸਾਲ ਵਿਚ ਸਭ ਤੋਂ ਜ਼ਿਆਦਾ ਸਮੇਂ ਤੱਕ ਟੀਮ ਦੇ ਜਿੱਤ ਦਰਜ ਕਰਣ ਵਿਚ ਨਾਕਾਮ ਰਹਿਣ ਦੇ ਬਾਅਦ ਪਿਛਲੇ ਸਾਲ ਨਵੰਬਰ ਵਿਚ ਏਮੇਰੀ ਨੂੰ ਬਰਖ਼ਾਸਤ ਕਰ ਦਿੱਤਾ ਸੀ। ਉਹ 18 ਮਹੀਨੇ ਤੱਕ ਟੀਮ ਦੇ ਕੋਚ ਰਹੇ।
ਵੈਸਟਇੰਡੀਜ਼ ਅਤੇ ਇੰਗਲੈਂਡ ਦੀਆਂ ਮਹਿਲਾ ਟੀਮਾਂ ‘Black Lives Matter’ ਅਭਿਆਨ ਦਾ ਕਰਨਗੀਆਂ ਸਮਰਥਨ
NEXT STORY