ਨਵੀਂ ਦਿੱਲੀ— ਇੰਗਲਿਗ ਫੁੱਟਬਾਲ ਕਲੱਬ ਮੈਨਚੇਸਟਰ ਯੂਨਾਈਟਿਡ ਨੂੰ ਆਪਣੇ ਘਰੇਲੂ ਮੈਦਾਨ ਓਲਡ ਟਰੈਫਰਡ 'ਚ ਯੂਏਫਾ ਚੈਂਪੀਅਨਜ਼ ਲੀਗ ਦੇ ਕੁਆਟਰ ਫਾਈਨਲ ਦੇ ਪਹਿਲੇ ਪੜਾਅ 'ਚ ਖਿਤਾਬ ਦੀ ਮੋਹਰੀ ਦਾਅਵੇਦਾਰ ਬਾਰਸੀਲੋਨਾ ਨਾਲ ਭਿੜਨਾ ਸੀ ਤੇ ਅਜਿਹੇ 'ਚ ਇਸ ਮੈਚ 'ਤੇ ਨਜ਼ਰਾਂ 2 ਵੱਡੇ ਖਿਡਾਰੀਆਂ 'ਤੇ ਸਨ ਪਰ ਰੋਮੇਲੂ ਲੁਕਾਕੂ ਤੇ ਲਿਓਨ ਮੇਸੀ ਕੁਝ ਖਾਸ ਨਹੀਂ ਕਰ ਸਕੇ। ਹਾਲਾਂਕਿ ਸ਼ਾਨਦਾਰ ਗੋਲ ਕਾਰਨ ਮੈਨਚੇਸਟਰ ਯੂਨਾਈਟਿਡ ਨੂੰ ਬਾਰਸੀਲੋਨਾ ਵਿਰੁੱਧ ਇਹ ਮੁਕਾਬਲਾ 0-1 ਨਾਲ ਗੁਆਉਣਾ ਪਿਆ। ਇਨ੍ਹਾਂ ਦੋਵਾਂ ਵਿਚਾਲੇ ਕੁਆਰਟਰ ਫਾਈਨਲ ਦੇ ਦੂਜੇ ਪੜਾਅ ਦਾ ਮੁਕਾਬਲਾ 16 ਅਪ੍ਰੈਲ ਨੂੰ ਕੈਂਪ ਨਾਊ 'ਚ ਹੋਵੇਗਾ।

ਰੈਡ ਡੇਵਿਲਜ਼ (ਯੂਨਾਈਟਿਡ) ਦੀ ਟੀਮ ਨੂੰ ਉਮੀਦ ਸੀ ਕਿ ਉਸ ਦੇ ਮੁੱਖ ਸਟਰਾਈਕਰ ਰੋਮੇਲੂ ਲੁਕਾਕੂ ਟੀਮ ਲਈ ਉਪਯੋਗੀ ਗੋਲ ਕਰਨਗੇ ਪਰ ਉਨ੍ਹਾਂ ਬਾਰਸੀਲੋਨਾ ਵਿਰੁੱਧ ਟੀਮ ਨੂੰ ਨਿਰਾਸ਼ ਕੀਤਾ। ਉਨ੍ਹਾਂ ਨੇ ਇਸ ਸੈਸ਼ਨ 'ਚ ਯੂਨਾਈਟਿਡ ਲਈ 28 ਮੈਚਾਂ 'ਚ 12 ਗੋਲ ਕੀਤੇ ਹਨ। ਉਹ ਰਾਸ਼ਟਰੀ ਟੀਮ ਲਈ 79 ਮੈਚਾਂ 'ਚ 45 ਗੋਲ ਕਰ ਚੁੱਕੇ ਹਨ। 25 ਸਾਲਾ ਲੁਕਾਕੂ ਦੇ ਨਹੀਂ ਚੱਲਣ ਤੇ ਗੋਲ ਕਰਨ ਦੇ ਅਹਿਮ ਮੌਕਿਆਂ ਨੂੰ ਗੁਆਉਣ ਨਾਲ ਯੂਨਾਈਟਿਡ ਨੂੰ ਨੁਕਸਾਨ ਹੋਇਆ। ਲੁਕਾਕੂ ਤੋਂ ਇਲਾਵਾ ਮਾਰਕਸ ਰਸ਼ਫੋਰਡ ਤੇ ਪਾਲ ਪੋਗਬਾ ਵੀ ਪ੍ਰਸ਼ੰਸਕਾਂ ਦੇ ਨਿਸ਼ਾਨੇ 'ਤੇ ਹਨ, ਜੋ ਟੀਮ ਲਈ ਗੋਲ ਕਰਨ ਦੇ ਮੌਕੇ ਤਕ ਨਹੀਂ ਬਣਾ ਸਕੇ।

ਮੁਹੰਮਦ ਸ਼ਮੀ ਨੇ ਜਦੋਂ ਪ੍ਰਿਟੀ ਜ਼ਿੰਟਾ ਦੇ ਮੂੰਹ 'ਤੇ ਲਗਾਇਆ ਕੇਕ
NEXT STORY