ਮੈਡ੍ਰਿਡ— ਐੱਫ. ਸੀ. ਬਾਰਸੀਲੋਨਾ ਨੂੰ ਲੇਵਾਂਤੇ ਵਿਰੁੱਧ 1-3 ਨਾਲ ਹਾਰ ਝੱਲਣੀ ਪਈ ਹੈ, ਜਦਕਿ ਰੀਅਲ ਮੈਡ੍ਰਿਡ ਨੂੰ ਆਪਣੇ ਘਰੇਲੂ ਮੈਦਾਨ 'ਤੇ ਸਪੈਨਿਸ਼ ਲਾ ਲਿਗਾ ਫੁੱਟਬਾਲ ਚੈਂਪੀਅਨਸ਼ਿਪ ਵਿਚ ਬੇਤਿਸ ਨੇ ਡਰਾਅ 'ਤੇ ਰੋਕ ਦਿੱਤਾ। ਹਾਫ ਟਾਈਮ ਤਕ ਬੜ੍ਹਤ ਬਣਾ ਚੁੱਕੀ ਬਾਰਸੀਲੋਨਾ ਨੂੰ ਹਾਲਾਂਕਿ ਇਸ ਦਾ ਫਾਇਦਾ ਨਹੀਂ ਮਿਲ ਸਕਿਆ। ਲਿਓਨਿਲ ਮੇਸੀ ਨੇ ਪੈਨਲਟੀ ਦਾ ਫਾਇਦਾ ਚੁੱਕਦੇ ਹੋਏ 1-0 ਦੀ ਬੜ੍ਹਤ ਬਣਾਈ ਪਰ ਕੁਝ ਦੇਰ ਬਾਅਦ ਲੂਈਸ ਸੁਆਰੇਜ ਗੋਡੇ ਵਿਚ ਸੱਟ ਕਾਰਣ ਬਾਹਰ ਹੋ ਗਿਆ ਤੇ ਉਸ ਤੋਂ ਬਾਅਦ ਟੀਮ ਮੈਚ ਵਿਚ ਕੰਟਰੋਲ ਨਹੀਂ ਬਣਾ ਸਕੀ।
ਦੂਜੇ ਹਾਫ ਵਿਚ ਸੱਤ ਮਿੰਟ ਦੇ ਫਰਕ 'ਤੇ ਲੇਵਾਂਤੇ ਨੇ ਸ਼ਾਨਦਾਰ ਖੇਡ ਦਿਖਾਉਂਦਿਆਂ ਤਿੰਨ ਗੋਲ ਕਰ ਦਿੱਤੇ। ਜੋਸ ਕੈਂਪਾਨੇ ਨੇ ਅੱਧੇ ਸਮੇਂ ਬਅਦ ਬਰਾਬਰੀ ਦਾ ਗੋਲ ਕੀਤਾ, ਜਦਕਿ ਬਾਰਸੀਲੋਨਾ ਦੇ ਖਰਾਬ ਡਿਫੈਂਸ ਨਾਲ ਬੋਰਜਰ ਮੇਯੋਰਲ ਨੇ ਆਸਾਨ ਗੋਲ ਕਰ ਕੇ ਸਕੋਰ 2-1 'ਤੇ ਪਹੁੰਚਾ ਦਿੱਤਾ। ਮੇਯੋਰਲ ਨੇ 25 ਮੀਟਰ ਦੀ ਦੂਰੀ ਤੋਂ ਗੋਲ ਕੀਤਾ, ਜਿਸ ਤੋਂ ਦੋ ਮਿੰਟ ਬਾਅਦ ਮੇਮਾਂਜਾ ਰਾਡੋਜਾ ਨੇ 68ਵੇਂ ਮਿੰਟ ਵਿਚ ਲੇਵਾਂਤੇ ਲਈ ਤੀਜਾ ਗੋਲ ਕੀਤਾ। ਬਾਰਸੀਲੋਨਾ ਦੀ ਮਹਿਮਾਨ ਟੀਮ ਦੇ ਮੈਦਾਨ 'ਤੇ ਇਸ ਸੈਸ਼ਨ ਵਿਚ ਇਹ ਤੀਜੀ ਹਾਰ ਹੈ।
ਦੂਜੇ ਪਾਸੇ ਰੀਅਲ ਮੈਡ੍ਰਿਡ ਵੀ ਨਿਰਾਸ਼ ਕਰ ਗਿਆ, ਜਿਸ ਨੂੰ ਬੇਟਿਸ ਵਿਰੁੱਧ ਘਰੇਲੂ ਮੈਦਾਨ 'ਤੇ ਸੰਘਰਸ਼ ਕਰਨਾ ਪਿਆ। ਇਸ ਜਿੱਤ ਨਾਲ ਜਿਨੇਦਿਨ ਜਿਦਾਨ ਦੀ ਟੀਮ ਕੋਲ ਅੰਕ ਸੂਚੀ ਵਿਚ ਚੋਟੀ 'ਤੇ ਜਾਣ ਦਾ ਮੌਕਾ ਸੀ ਪਰ ਲੇਗਾਨੇਸ ਵਿਰੁੱਧ 5-0 ਦੀ ਜਿੱਤ ਦਰਜ ਕਰ ਚੁੱਕੀ ਮੈਡ੍ਰਿਡ ਬੇਤਿਸ ਦੇ ਡਿਫੈਂਸ ਵਿਚ ਸੰਨ੍ਹ ਨਹੀਂ ਲਾ ਸਕੀ। ਈਡਨ ਹੇਜਾਰਡ ਦੇ ਗੋਲ ਨੂੰ ਵੀਡੀਓ ਰੈਫਰੀ ਨੇ ਰੱਦ ਕਰ ਦਿੱਤਾ, ਜਿਸ ਦੇ ਨਾਲ ਦੋਵੇਂ ਟੀਮਾਂ ਗੋਲ-ਰਹਿਤ ਡਰਾਅ 'ਤੇ ਰਹੀਆਂ।
ਨੀਦਰਲੈਂਡ ਬਣਿਆ ਟੀ-20 ਵਿਸ਼ਵ ਕੱਪ ਕੁਆਲੀਫਾਇੰਗ ਟੂਰਨਾਮੈਂਟ ਦਾ ਚੈਂਪੀਅਨ
NEXT STORY