ਮੈਡ੍ਰਿਡ—ਲੂਈਸ ਸੁਆਰੇਜ ਦੇ ਇਕਲੌਤੇ ਗੋਲ ਨਾਲ ਸਾਬਕਾ ਚੈਂਪੀਅਨ ਬਾਰਸੀਲੋਨਾ ਨੇ ਕੋਪਾ ਡੇਲ ਰੇ ਸੈਮੀਫਾਈਨਲ ਦੇ ਪਹਿਲੇ ਗੇੜ ਦੇ ਮੁਕਾਬਲੇ 'ਚ ਵੇਲੇਂਸ਼ੀਆ ਵਿਰੁੱਧ 1-0 ਨਾਲ ਸ਼ਾਨਦਾਰ ਜਿੱਤ ਆਪਣੇ ਨਾਂ ਕੀਤੀ।
ਰਿਕਾਰਡ 29 ਵਾਰ ਦਾ ਚੈਂਪੀਅਨ ਬਾਰਸੀਲੋਨਾ ਸਾਲ 1930 'ਚ ਐਥਲੈਟਿਕ ਬਿਲਬਾਓ ਦੇ ਲਗਾਤਾਰ ਚੌਥੀ ਵਾਰ ਇਹ ਖਿਤਾਬ ਜਿੱਤਣ ਵਾਲੀ ਪਹਿਲੀ ਟੀਮ ਬਣਨ ਦੀ ਕੋਸ਼ਿਸ਼ ਵਿਚ ਹੈ। ਹਾਲਾਂਕਿ ਵੇਲੇਂਸ਼ੀਆ ਵਿਰੁੱਧ ਬਾਰਸੀਲੋਨਾ ਨੂੰ ਕਾਫੀ ਸੰਘਰਸ਼ ਕਰਨਾ ਪਿਆ। ਟੀਮ ਵਿਚ ਸੱਟਾਂ ਕਾਰਨ ਗੋਂਸਾਲੋ ਗੁਏਡੇਜ, ਜਿਯਾਫ੍ਰੀ ਕੋਂਡੋਗਬੀਆ ਤੇ ਐਜੇਕੁਏਲ ਗਾਰੇ ਸ਼ਾਮਲ ਨਹੀਂ ਸਨ।
ਕਿਲਾ ਰਾਏਪੁਰ ਦੀਆਂ ਪੇਂਡੂ ਓਲੰਪਿਕ ਖੇਡਾਂ ਸ਼ਾਨੋ-ਸ਼ੌਕਤ ਨਾਲ ਸ਼ੁਰੂ
NEXT STORY