ਕਰਾਚੀ (ਭਾਸ਼ਾ) : ਅਫਗਾਨਿਸਤਾਨ ਦੇ ਸਟਾਰ ਸਪਿਨਰ ਰਾਸ਼ਿਦ ਖਾਨ ਨੇ ਆਪਣੀ ਕਾਮਯਾਬੀ ਦਾ ਰਾਜ਼ ਖੋਲ੍ਹਦੇ ਹੋਏ ਕਿਹਾ ਕਿ ਉਹ ਵਿਰੋਧੀ ਬੱਲੇਬਾਜ਼ਾਂ ਦੀ ਵੀਡੀਓ ਵੇਖ ਕੇ ਮੈਚ ਦੀ ਤਿਆਰੀ ਕਰਦੇ ਹਨ। ਰਾਸ਼ਿਦ ਨੇ ਕ੍ਰਿਕਟ ਪਾਕਿਸਤਾਨ ਦੇ ਯੂ-ਟਿਊਬ ਚੈਨਲ ਨੂੰ ਕਿਹਾ, ‘ਮੈਂ ਉਨ੍ਹਾਂ ਸਾਰੇ ਬੱਲੇਬਾਜ਼ਾਂ ਦੀ ਵੀਡੀਓ ਵੇਖਦਾ ਹਾਂ, ਜਿਨ੍ਹਾਂ ਨੂੰ ਮੈਂ ਗੇਂਦਬਾਜ਼ੀ ਕਰਨੀ ਹੁੰਦੀ ਹੈ। ਇਸ ਨਾਲ ਮੈਨੂੰ ਉਨ੍ਹਾਂ ਦੀਆਂ ਕਮਜ਼ੋਰੀਆਂ ਦਾ ਪਤਾ ਲੱਗਦਾ ਹੈ।’ ਦੁਨੀਆ ਭਰ ਵਿਚ ਟੀ20 ਲੀਗਾਂ ਵਿਚ ਟੀਮਾਂ ਦੀ ਨਜ਼ਰ ਬਣੇ ਰਾਸ਼ਿਦ ਇੰਡੀਅਨ ਪ੍ਰੀਮੀਅਰ ਲੀਗ ਵਿਚ ਸਨਰਾਈਜ਼ਰਸ ਹੈਦਰਾਬਾਦ ਅਤੇ ਪਾਕਿਸਤਾਨ ਸੁਪਰ ਲੀਗ ਵਿਚ ਲਾਹੌਰ ਕਲੰਦਰਸ ਲਈ ਖੇਡਦੇ ਹਨ।
ਇਹ ਵੀ ਪੜ੍ਹੋ: 7 ਸਾਲ ਬਾਅਦ ਇੰਗਲੈਂਡ ਵਿਰੁੱਧ ਟੈਸਟ ਕ੍ਰਿਕਟ ’ਚ ਵਾਪਸੀ ਕਰੇਗੀ ਭਾਰਤੀ ਮਹਿਲਾ ਟੀਮ
ਪੀ.ਐਸ.ਐਲ. ਵਿਚ 2 ਮੈਚਾਂ ਵਿਚ ਉਹ 5 ਵਿਕਟਾਂ ਲੈ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਵਿਰਾਟ ਕੋਹਲੀ, ਬਾਬਰ ਆਜ਼ਮ ਅਤੇ ਕੇਨ ਵਿਲੀਅਮਸਨ ਵਰਗੇ ਸਿਖ਼ਰ ਬੱਲੇਬਾਜ਼ਾਂ ਖ਼ਿਲਾਫ਼ ਉਹ ਕਿਵੇਂ ਤਿਆਰੀ ਕਰਦੇ ਹਨ। ਉਨ੍ਹਾਂ ਕਿਹਾ, ‘ਬਾਬਰ ਵਿਸ਼ਵ ਪੱਧਰੀ ਖਿਡਾਰੀ ਹੈ ਪਰ ਮੈਂ ਪਹਿਲਾਂ ਆਪਣੀ ਤਾਕਤ ’ਤੇ ਕੰਮ ਕਰਦਾ ਹਾਂ ਅਤੇ ਉਸ ਮੁਤਾਬਕ ਗੇਂਦਬਾਜ਼ੀ ਕਰਦਾ ਹਾਂ। ਇਸ ਲਈ ਹੀ ਬੱਲੇਬਾਜ਼ਾਂ ਦੀ ਵੀਡੀਓ ਵੇਖਦਾ ਹਾਂ।’ ਰਾਸ਼ਿਦ ਨੇ ਕਿਹਾ, ‘ਇਹ ਕਹਿਣਾ ਮੁਸ਼ਕਲ ਹੈ ਕਿ ਸਰਵਸ੍ਰੇਸ਼ਠ ਕੌਣ ਹੈ ਪਰ ਵਿਰਾਟ, ਕੇਨ ਅਤੇ ਬਾਬਰ ਤਿੰਨੇ ਸ਼ਾਨਦਾਰ ਬੱਲੇਬਾਜ਼ ਹਨ। ਉਨ੍ਹਾਂ ਨੂੰ ਆਪਣੀ ਸੀਮਾ ਅਤੇ ਸ਼ੌਟਸ ਪਤਾ ਹੁੰਦੇ ਹਨ।’
ਇਹ ਵੀ ਪੜ੍ਹੋ: ਪੁਜਾਰਾ ਨੇ ਉਸ ਦੀ ਆਲੋਚਨਾ ਕਰਨ ਵਾਲਿਆਂ ਤੋਂ ਵੱਧ ਯੋਗਦਾਨ ਦਿੱਤੈ : ਸਚਿਨ ਤੇਂਦੁਲਕਰ
ਉਨ੍ਹਾਂ ਨੇ ਪੀ .ਐਸ.ਐਲ. ਅਤੇ ਆਈ.ਪੀ.ਐਲ. ਵਿਚਾਲੇ ਤੁਲਣਾ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਹ ਆਈ.ਪੀ.ਐਲ. ਲੰਬੇ ਸਮੇਂ ਤੋਂ ਖੇਡ ਰਹੇ ਹਨ, ਜਦੋਂਕਿ ਪੀ.ਐਸ.ਐਲ. ਖੇਡਣਾ ਸ਼ੁਰੂ ਹੀ ਕੀਤਾ ਹੈ। ਉਨ੍ਹਾਂ ਕਿਹਾ, ‘ਮੈਂ ਪੀ.ਐਸ.ਐਲ. ਵਿਚ 3 ਹੀ ਮੈਚ ਖੇਡੇ ਹਨ, ਜਦੋਂਕਿ ਆਈ.ਪੀ.ਐਲ. 5 ਸਾਲ ਤੋਂ ਖੇਡ ਰਿਹਾ ਹਾਂ। ਪੀ.ਐਸ.ਐਲ. ਵਿਚ ਵੱਖ-ਵੱਖ ਮੈਦਾਨਾਂ ’ਤੇ ਅਤੇ ਦਰਸ਼ਕਾਂ ਦੇ ਸਾਹਮਣੇ ਖੇਡਣ ਦੇ ਬਾਅਦ ਹੀ ਤੁਲਨਾ ਕਰ ਸਕਾਂਗਾ।’
ਇਹ ਵੀ ਪੜ੍ਹੋ: ਫੁੱਟਬਾਲਰ ਰੋਨਾਲਡੋ ਦਾ ਇਹ ਕਦਮ 'ਕੋਕਾ ਕੋਲਾ' ਨੂੰ ਪਿਆ ਭਾਰੀ, ਹੋਇਆ 29 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
BCCI ਵੱਲੋਂ ਡੇਕੱਨ ਚਾਰਜਰਸ ਨੂੰ 4,800 ਕਰੋੜ ਰੁਪਏ ਦੀ ਅਦਾਇਗੀ ਦੇ ਫ਼ੈਸਲੇ ’ਤੇ ਹਾਈ ਕੋਰਟ ਨੇ ਲਾਈ ਰੋਕ
NEXT STORY