ਮੁੰਬਈ- ਪੰਜਾਬ ਕਿੰਗਜ਼ ਦੇ ਕਪਤਾਨ ਲੋਕੇਸ਼ ਰਾਹੁਲ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਵੱਡੇ ਸਕੋਰ ਵਾਲੇ ਮੈਚ 'ਚ ਐਤਵਾਰ ਨੂੰ ਇੱਥੇ ਦਿੱਲੀ ਕੈਪੀਟਲਸ ਵਿਰੁੱਧ 6 ਵਿਕਟਾਂ ਦੀ ਹਾਰ ਤੋਂ ਬਾਅਦ ਕਿਹਾ ਕਿ ਸਾਨੂੰ ਬੱਲੇਬਾਜ਼ੀ ਕਰਦੇ ਹੋਏ ਲੱਗਿਆ ਸੀ ਕਿ 196 ਦੌੜਾਂ ਵਧੀਆ ਟੀਚਾ ਰਹੇਗਾ ਪਰ ਸ਼ਾਇਦ ਉਸਦੀ ਟੀਮ ਨੇ 10-15 ਦੌੜਾਂ ਘੱਟ ਬਣਾਈਆਂ। ਮਯੰਕ ਅਗਰਵਾਲ (36 ਗੇਂਦਾਂ, 69 ਦੌੜਾਂ, ਸੱਤ ਚੌਕੇ, ਚਾਰ ਛੱਕੇ) ਤੇ ਰਾਹੁਲ (51 ਗੇਂਦਾਂ, 61 ਦੌੜਾਂ, ਸੱਤ ਚੌਕੇ, 2 ਛੱਕੇ) ਦੇ ਅਰਧ ਸੈਂਕੜੇ ਅਤੇ ਦੋਵਾਂ ਦੇ ਵਿਚਾਲੇ ਪਹਿਲੇ ਵਿਕਟ ਦੀ 122 ਦੌੜਾਂ ਦੀ ਸਾਂਝੇਦਾਰੀ ਨਾਲ ਪੰਜਾਬ ਕਿੰਗਜ਼ ਨੇ ਚਾਰ ਵਿਕਟਾਂ 'ਤੇ 195 ਦੌੜਾਂ ਬਣਾਈਆਂ। ਦਿੱਲੀ ਦੀ ਟੀਮ ਨੇ ਇਸ ਦੇ ਜਵਾਬ 'ਚ ਸਲਾਮੀ ਬੱਲੇਬਾਜ਼ ਸ਼ਿਖਰ ਧਵਨ (92) ਦੇ ਤੂਫਾਨੀ ਅਰਧ ਸੈਂਕੜੇ ਨਾਲ 18.2 ਓਵਰਾਂ 'ਚ ਚਾਰ ਵਿਕਟਾਂ 'ਤੇ 198 ਦੌੜਾਂ ਬਣਾ ਕੇ ਆਸਾਨ ਜਿੱਤ ਦਰਜ ਕੀਤੀ।
ਇਹ ਖ਼ਬਰ ਪੜ੍ਹੋ- ਬਾਰਸੀਲੋਨਾ ਨੇ ਬਿਲਬਾਓ ਨੂੰ 4-0 ਨਾਲ ਹਰਾ ਕੇ ਕੋਪਾ ਡੇਲ ਰੇ ਟਰਾਫੀ ਜਿੱਤੀ
ਰਾਹੁਲ ਨੇ ਮੈਚ ਤੋਂ ਬਾਅਦ ਕਿਹਾ ਕਿ- ਬੱਲੇਬਾਜ਼ੀ ਕਰਦੇ ਹੋਏ ਲੱਗ ਰਿਹਾ ਸੀ ਕਿ 196 ਦੌੜਾਂ ਵਧੀਆ ਟੀਚਾ ਹੈ। ਆਖਰ 'ਚ ਜੇਕਰ ਤੁਸੀਂ ਇਸ ਨੂੰ ਦੇਖੋ ਤਾਂ ਲੱਗ ਰਿਹਾ ਹੈ ਕਿ ਅਸੀਂ 10 ਤੋਂ 15 ਦੌੜਾਂ ਘੱਟ ਬਣਾਈਆਂ ਹਨ। ਮਯੰਕ ਅਤੇ ਮੈਂ ਪਹਿਲੇ ਹਾਫ 'ਚ ਸੋਚ ਰਹੇ ਸੀ ਕਿ ਜੇਕਰ ਅਸੀਂ 180-190 ਦੌੜਾਂ ਬਣਾ ਲੈਣਗੇ ਤਾਂ ਇਹ ਵਧੀਆ ਸਕੋਰ ਰਹੇਗਾ ਪਰ ਬੇਸ਼ੱਕ ਵਾਨਖੇੜੇ ਸਟੇਡੀਅਮ 'ਚ ਤਰੇਲ ਹੁੰਦੀ ਹੈ ਤੇ ਧਵਨ ਨੂੰ ਸਿਹਰਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਤਰੇਲ ਨਾਲ ਚੀਜ਼ਾਂ ਮੁਸ਼ਕਿਲ ਹੋਈ, ਵਾਨਖੇੜੇ 'ਚ ਬਾਅਦ ਵਿਚ ਗੇਂਦਬਾਜ਼ੀ ਕਰਨਾ ਹਮੇਸ਼ਾ ਚੁਣੌਤੀ ਹੁੰਦੀ ਹੈ। ਅਸੀਂ ਹਮੇਸ਼ਾ ਇਸ ਤਰ੍ਹਾਂ ਦੇ ਹਾਲਾਤ ਦੇ ਲਈ ਤਿਆਰ ਰਹਿਣ ਦੀ ਕੋਸ਼ਿਸ਼ ਕਰਦੇ ਹਾਂ ਪਰ ਹਾਲਾਤ ਦੇ ਅਨੁਸਾਰ ਚੀਜ਼ਾਂ ਮੁਸ਼ਕਿਲ ਹੋ ਜਾਂਦੀ ਹੈ।
ਇਹ ਖ਼ਬਰ ਪੜ੍ਹੋ- RCB ਦੀ ਟੀਮ ਨੇ ਰਚਿਆ ਇਤਿਹਾਸ, IPL 'ਚ ਪਹਿਲੀ ਵਾਰ ਜਿੱਤੇ ਲਗਾਤਾਰ ਤਿੰਨ ਮੈਚ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਮੈਕਸਵੈੱਲ ਦੀ ਪਾਰੀ ਦੇਖ ਲੋਕਾਂ ਨੂੰ ਆਈ ਪ੍ਰੀਤੀ ਜ਼ਿੰਟਾ ਦੀ ਯਾਦ, ਕੀਤੇ ਖੂਬ ਟਰੋਲ
NEXT STORY