ਬਾਰਸੀਲੋਨਾ– ਸਟਾਰ ਫੁੱਟਬਾਲਰ ਲਿਓਨਿਲ ਮੇਸੀ ਦੇ ਦੋ ਗੋਲਾਂ ਦੀ ਮਦਦ ਨਾਲ ਬਾਰਸੀਲੋਨਾ ਨੇ ਫਾਈਨਲ ਵਿਚ ਐਥਲੇਟਿਕ ਬਿਲਬਾਓ ਨੂੰ 4-0 ਨਾਲ ਹਰਾ ਕੇ ਕੋਪਾ ਡੇਲ ਰੇ ਟੂਰਨਾਮੈਂਟ ਦਾ ਖਿਤਾਬ ਹਾਸਲ ਕੀਤਾ। ਮੇਸੀ ਨੇ ਜਿੱਤ ਤੋਂ ਬਾਅਦ ਮੰਚ ’ਤੇ ਚੜ੍ਹ ਕੇ ਟਰਾਫੀ ਆਪਣੇ ਸਿਰ ਤੋਂ ਉਪਰ ਚੁੱਕੀ ਤੇ ਫਿਰ ਹੇਠਾਂ ਖੜ੍ਹੇ ਸਾਥੀ ਖਿਡਾਰੀਆਂ ਨੂੰ ਸੌਂਪ ਦਿੱਤੀ।
ਸਪੇਨ ਦੇ ਕਿੰਗ ਫੇਲਿਪੇ ਛੇ ਨਾਲ ਟਰਾਫੀ ਹਾਸਲ ਕਰਨ ਤੋਂ ਬਾਅਦ ਮੇਸੀ ਨੇ ਹਾਲਾਂਕਿ ਆਪਣੇ ਭਵਿੱਖ ਦੇ ਬਾਰੇ ਵਿਚ ਕੋਈ ਗੱਲ ਨਹੀਂ ਕੀਤੀ। ਕੋਰੋਨਾ ਵਾਇਰਸ ਦੇ ਕਾਰਨ ਲੱਗੀਆਂ ਪਾਬੰਦੀਆਂ ਦੇ ਕਾਰਨ ਦਰਸ਼ਕਾਂ ਨੂੰ ਸਟੇਡੀਅਮ ਵਿਚ ਪ੍ਰਵੇਸ਼ ਦੀ ਮਨਜ਼ੂਰੀ ਨਹੀਂ ਸੀ, ਜਿੱਥੇ ਸਪੈਨਿਸ਼ ਪ੍ਰਧਾਨ ਮੰਤਰੀ ਪੇਡ੍ਰੋ ਸਾਂਚੇਜ ਦੇ ਨਾਲ ਹੋਰ ਅਧਿਕਾਰੀ ਵੀ ਮੌਜੂਦ ਸਨ। ਮੇਸੀ ਨੇ ਕਿਹਾ, ‘‘ਇਹ ਟਰਾਫੀ ਮੇਰੇ ਲਈ ਕਾਫੀ ਵਿਸ਼ੇਸ਼ ਹੈ।’’ ਉਸ ਨੇ ਕਿਹਾ, ‘‘ਇਹ ਕਾਫੀ ਬੁਰਾ ਹੈ ਕਿ ਅਸੀਂ ਇਸਦਾ ਜਸ਼ਨ ਆਪਣੇ ਪਰਿਵਾਰਾਂ ਤੇ ਦਰਸ਼ਕਾਂ ਦੇ ਨਾਲ ਨਹੀਂ ਮਨਾ ਸਕਦੇ ਪਰ ਸਾਨੂੰ ਇਸ ਸਥਿਤੀ ਨੂੰ ਸਵੀਕਾਰ ਕਰਨਾ ਪਵੇਗਾ।’’
ਬਾਰਸੀਲੋਨਾ ਦੀ ਇਹ ਰਿਕਾਰਡ 31ਵੀਂ ਟਰਾਫੀ ਹੈ, ਜਿਹੜੀ ਮੇਸੀ ਤੇ ਬਾਰਸੀਲੋਨਾ ਵਿਚਾਲੇ ਮਹੱਤਵਪੂਰਨ ਸਮੇਂ ’ਤੇ ਮਿਲੀ ਹੈ। ਇਸ ਕੱਪ ਨਾਲ ਬਾਰਸੀਲੋਨਾ ਦੇ ਖਿਤਾਬ ਦੇ ਸੋਕੇ ਦਾ ਵੀ ਅੰਤ ਹੋਇਆ, ਜਿਸ ਨੇ 2019 ਸਪੈਨਿਸ਼ ਲੀਗ ਵਿਚ ਆਖਰੀ ਟਰਾਫੀ ਜਿੱਤੀ ਸੀ। ਬਾਰਸੀਲੋਨਾ ਲਈ ਸਾਰੇ ਗੋਲ 60ਵੇਂ ਤੋਂ 72ਵੇਂ ਮਿੰਟ ਵਿਚ ਹੋਏ। ਮੇਸੀ ਨੇ 68ਵੇਂ ਤੇ 72ਵੇਂ ਮਿੰਟ ਵਿਚ ਕੀਤੇ ਜਦਕਿ ਐਂਟੋਇਨ ਗ੍ਰਿਜਮੈਨ ਨੇ 60ਵੇਂ ਤੇ ਫ੍ਰੈਂਕੀ ਡੀ ਜੋਨ ਨੇ 63ਵੇਂ ਮਿੰਟ ਵਿਚ ਇਕ-ਇਕ ਗੋਲ ਕੀਤਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
DC v PBKS : ਦਿੱਲੀ ਦੀ ਪੰਜਾਬ 'ਤੇ ਸ਼ਾਨਦਾਰ ਜਿੱਤ, 6 ਵਿਕਟਾਂ ਨਾਲ ਹਰਾਇਆ
NEXT STORY