ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਨਾਡਾ ਦੇ ਨਾਲ ਕਰਾਰ ਦੀਆਂ ਆਪਣੀਆਂ ਕੁਝ ਸ਼ਰਤਾਂ 'ਚ ਬਦਲਾਅ ਕੀਤਾ ਹੈ। ਕੌਮਾਂਤਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਨੇ ਬੀ.ਸੀ.ਸੀ.ਆਈ. ਨੂੰ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਦੇ ਅਧੀਨ ਆਉਣ ਲਈ ਰਾਜ਼ੀ ਕਰ ਲਿਆ ਹੈ ਤਾਂ ਜੋ ਵਰਲਡ ਐਂਟੀ ਡੋਪਿੰਗ ਏਜੰਸੀ (ਵਾਡਾ) ਤੋਂ ਮਾਨਤਾ ਰੱਦ ਹੋਣ ਤੋਂ ਬਚਿਆ ਜਾ ਸਕੇ। ਖਬਰਾਂ ਮੁਤਾਬਕ, ਬੀ.ਸੀ.ਸੀ.ਆਈ. ਆਪਣੇ ਪੂਰੇ ਹੱਕ ਨਾਡਾ ਨੂੰ ਨਹੀਂ ਦੇਣਾ ਚਾਹੁੰਦਾ ਹੈ। ਬੋਰਡ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੀ.ਸੀ.ਸੀ.ਆਈ. ਦਾ ਮੰਨਣਾ ਹੈ ਕਿ ਜੋ ਵੀ ਕਰਾਰ ਵਿਵਸਥਾ ਕੀਤੀ ਜਾਵੇ, ਉਹ ਸ਼ੁਰੂਆਤੀ 6 ਮਹੀਨੇ ਲਈ ਟ੍ਰਾਇਲ ਆਧਾਰ 'ਤੇ ਹੋਵੇ। ਸੈਂਪਲ ਲੈਣ ਲਈ ਡੋਪਿੰਗ ਕੰਟਰੋਲ ਅਧਿਕਾਰੀ ਜੋ ਕਿ ਆਈ.ਡੀ.ਟੀ.ਐੱਮ. (ਬੀ.ਸੀ.ਸੀ.ਆਈ. ਵੱਲੋਂ ਹਾਇਰ ਕੀਤੀ ਗਈ ਇਕ ਪ੍ਰਾਈਵੇਟ ਏਜੰਸੀ ਹੋਵੇ)।
ਉਨ੍ਹਾਂ ਕਿਹਾ, ''ਬੋਰਡ ਦਾ ਇਹ ਵੀ ਮੰਨਣਾ ਹੈ ਕਿ ਸੈਂਪਲ ਬੀ.ਸੀ.ਸੀ.ਆਈ. ਦੇ ਐਂਟੀ-ਡੋਪਿੰਗ ਮੈਨੇਜਰ ਦੀ ਮੌਜੂਦਗੀ 'ਚ ਹੀ ਲਏ ਜਾਣ ਅਤੇ ਬੋਰਡ ਹੀ ਤੈਅ ਕਰੇ ਕਿ ਕਿਸ ਮੈਚ ਦੇ ਦੌਰਾਨ ਸੈਂਪਲ ਲਏ ਜਾਣ।'' ਬੀ.ਸੀ.ਸੀ.ਆਈ. ਨੇ ਡਰਾਫਟ 'ਚ ਬਦਲਾਅ ਕਰਕੇ ਨਾਡਾ ਅਤੇ ਆਈ.ਡੀ.ਟੀ.ਐੱਮ. ਨੂੰ ਭੇਜ ਦਿੱਤਾ ਹੈ। ਖਬਰ ਮੁਤਾਬਕ, ਬੋਰਡ ਇਸ ਸਮਝੌਤੇ 'ਤੇ ਖੇਡ ਸਕੱਤਰ ਦੇ ਨਾਲ ਹਸਤਾਖਰ ਛੇਤੀ ਹੀ ਕਰ ਸਕਦਾ ਹੈ ਅਤੇ ਟ੍ਰਾਇਲ ਘਰੇਲੂ ਸੀਜ਼ਨ ਦੀ ਸ਼ੁਰੂਆਤ ਦੇ ਨਾਲ ਹੀ ਅਕਤੂਬਰ 'ਚ ਸ਼ੁਰੂ ਹੋ ਜਾਣਗੇ। ਅਧਿਕਾਰੀ ਨੇ ਕਿਹਾ, ''ਨਾਡਾ ਆਪਣੇ ਨਿਯਮਾਂ ਦੇ ਨਾਲ ਕੰਮ ਕਰੇਗਾ। ਘਰੇਲੂ ਸੀਜ਼ਨ ਦੀ ਸ਼ੁਰੂਆਤ ਦੇ ਨਾਲ ਹੀ ਸੈਂਪਲ ਲੈਣੇ ਵੀ ਸ਼ੁਰੂ ਕੀਤੇ ਜਾਣਗੇ। ਜੇਕਰ ਬੀ.ਸੀ.ਸੀ.ਆਈ. ਉਸ ਦੇ ਇਸ ਕੰਮ 'ਚ ਰੁਕਾਵਟ ਪਹੁੰਚਾਵੇਗਾ ਤਾਂ ਵਾਡਾ ਨੂੰ ਨਾ-ਪੱਖੀ ਰਿਪੋਰਟ ਭੇਜਣ ਲਈ ਮਜਬੂਰ ਹੋਵੇਗਾ।'' ਵਾਡਾ ਦੀ ਡੈੱਡਲਾਈਨ ਨੂੰ ਦੇਖਦੇ ਹੋਏ ਆਈ.ਸੀ.ਸੀ. ਨੇ ਬੀ.ਸੀ.ਸੀ.ਆਈ. ਨੇ ਬੀ.ਸੀ.ਸੀ.ਆਈ. ਦੇ ਨਾਡਾ ਦੇ ਨਾਲ ਮਸਲੇ ਛੇਤੀ ਤੋਂ ਛੇਤੀ ਸੁਲਝਾਉਣ ਦਾ ਮਨ ਬਣਾ ਲਿਆ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸਰਕਾਰੀ ਏਜੰਸੀ ਬੀ.ਸੀ.ਸੀ.ਆਈ. ਦੀਆਂ ਸ਼ਰਤਾਂ ਨੂੰ ਮੰਨਣ ਲਈ ਰਾਜ਼ੀ ਹੋਵੇਗੀ ਜਾਂ ਨਹੀਂ।
ਭਾਰਤੀ ਟੀਮ ਦੀ ਚੋਣ ਮਗਰੋਂ ਟਵਿੱਟਰ 'ਤੇ ਕੁਝ ਇਸ ਤਰਾਂ ਦਾ ਰਿਹਾ ਲੋਕਾਂ ਦਾ ਰਿਐਕਸ਼ਨ
NEXT STORY