ਸਪੋਰਸਟ ਡੈਸਕ— ਭਾਰਤੀ ਟੀਮ ਦੇ ਵੈਸਟਇੰਡੀਜ਼ ਦੇ ਦੌਰੇ 'ਤੇ ਜਾਣ ਵਾਲੀ ਟੀਮ ਨੂੰ ਲੈ ਕੇ ਸਸਪੈਸ ਅੱਜ ਖਤਮ ਹੋ ਗਿਆ ਜਦੋਂ ਮੁੰਬਈ 'ਚ ਚੋਣਕਰਤਾਵਾਂ ਨੇ ਭਾਰਤ ਦੀ ਵੈਸਟਇੰਡੀਜ਼ 'ਚ ਹੋਣ ਵਾਲੀ ਟੈਸਟ, ਵਨ-ਡੇ ਤੇ ਟੀ20 ਸੀਰੀਜ਼ ਦੀ ਟੀਮ ਦਾ ਐਲਾਨ ਕਰ ਦਿੱਤਾ ਹੈ। ਵੈਸਟਇੰਡੀਜ਼ ਦੇ ਦੌਰੇ 'ਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਤੇ ਜਸਪ੍ਰੀਤ ਬੁਮਰਾਹ ਨੂੰ ਲਿਮੀਟਿਡ ਓਵਰਸ 'ਚ ਆਰਾਮ ਦੇਣ ਦਾ ਫੈਸਲਾ ਕੀਤਾ ਹੈ ਤਾਂ ਉਥੇ ਹੀ ਵਿਰਾਟ ਕੋਹਲੀ ਤਿੰਨੋਂ ਹੀ ਸੀਰੀਜ਼ 'ਚ ਟੀਮ ਦੀ ਕਪਤਾਨੀ ਕਰਣਗੇ ਭਾਰਤੀ ਕ੍ਰਿਕਟ ਟੀਮ ਵੈਸਟਇੰਡੀਜ਼ 'ਚ ਆਪਣੇ ਅਭਿਆਨ ਦੀ ਸ਼ੁਰੂਆਤ 3 ਅਗਸਤ ਤੋਂ ਟੀ20 ਸੀਰੀਜ਼ ਦੇ ਨਾਲ ਕਰੇਗੀ।
ਵਰਲਡ ਕੱਪ 'ਚ ਜਖਮੀ ਹੋਏ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੀ ਵਾਪਸੀ ਹੋਈ ਹੈ ਤਾਂ ਉਥੇ ਹੀ ਮਨੀਸ਼ ਪੰਡਿਤ ਤੇ ਸ਼੍ਰੇਅਸ ਅਈਯਰ ਜਿਵੇਂ ਬੱਲੇਬਾਜ਼ਾਂ ਦੀ ਵੀ ਲੰਬੇ ਸਮੇਂ ਤੋਂ ਬਾਅਦ ਵਾਪਸੀ ਹੋਈ ਹੈ। ਇਸ ਤੋਂ ਇਲਾਵਾ ਨਵੇਂ ਚਿਹਰਿਆਂ ਦੇ ਰੂਪ 'ਚ ਤੇਜ਼ ਗੇਂਦਬਾਜ਼ ਨਵਦੀਪ ਸੈਨੀ ਨੂੰ ਪਹਿਲੀ ਵਾਰ ਟੀਮ 'ਚ ਮੈਕਾ ਮਿਲਿਆ ਹੈ ਵਰਲਡ ਕੱਪ 'ਚ ਮਿਡਲ ਆਰਡਰ ਦੇ ਖ਼ਰਾਬ ਪ੍ਰਦਰਸ਼ਨ ਦਾ ਦੋਸ਼ ਦਿਨੇਸ਼ ਕਾਰਤਿਕ ਦੇ ਸਿਰ ਲਾਇਆ ਤਾਂ ਉਥੇ ਹੀ ਕੇਦਾਰ ਜਾਧਵ ਆਪਣੀ ਜਗ੍ਹਾ ਬਚਾਉਣ 'ਚ ਸਫਲ ਰਹੇ। ਵਨ-ਡੇ ਟੀਮ ਦੇ ਐਲਾਨ ਦੀ ਜਾਣਕਾਰੀ ਜਿਵੇਂ ਹੀ ਬੀ. ਸੀ. ਸੀ. ਆਈ. ਨੇ ਟਵਿੱਟਰ 'ਤੇ ਜਾਰੀ ਕੀਤੀ, ਜਿਸ ਤੋਂ ਬਾਅਦ ਇਸ ਨੂੰ ਲੈ ਕੇ ਟਵਿੱਟਰ 'ਤੇ ਜ਼ੋਰਦਾਰ ਪ੍ਰਤੀਕਿਰੀਆ ਦੇਖਣ ਨੂੰ ਮਿਲ ਰਹੀ ਹਨ।


ਪ੍ਰੋ ਕਬੱਡੀ ਲੀਗ 2019 : ਸੁਰਿੰਦਰ ਨਾਡਾ ਪਟਨਾ ਪਾਈਰੇਟਸ ਟੀਮ 'ਚੋਂ ਹੋਏ ਬਾਹਰ
NEXT STORY