ਨਵੀਂ ਦਿੱਲੀ— ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਬੀ.ਸੀ.ਸੀ.ਆਈ. ਦੇ ਖਿਲਾਫ ਮੁਆਵਜ਼ੇ ਦੇ ਦਾਅਵੇ ਨਾਲ ਜੁੜੇ ਮਾਮਲੇ ਨੂੰ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਦੀ ਵਿਵਾਦ ਹੱਲ ਕਮੇਟੀ ਦੇ ਕੋਲ ਲੈ ਜਾਣ ਦਾ ਫੈਸਲਾ ਕੀਤਾ ਹੈ। ਪੀ.ਸੀ.ਬੀ. ਨੇ ਇਹ ਮਾਮਲਾ ਭਾਰਤੀ ਟੀਮ ਵੱਲੋਂ ਪਾਕਿਸਤਾਨੀ ਟੀਮ ਦੇ ਨਾਲ ਦੋ ਪੱਖੀ ਕ੍ਰਿਕਟ ਮੈਚ ਨਾ ਖੇਡਣ ਨੂੰ ਲੈ ਕੇ ਉਠਾਇਆ ਹੈ।
ਪੀ.ਸੀ.ਬੀ. ਦੇ ਅਧਿਕਾਰਤ ਸੂਤਰਾਂ ਨੇ ਕਿਹਾ ਕਿ ਬੋਰਡ ਪ੍ਰਧਾਨ ਸ਼ਹਿਰਯਾਰ ਖਾਨ, ਕਾਰਜਕਾਰੀ ਕਮੇਟੀ ਦੇ ਚੇਅਰਮੈਨ ਨਜ਼ਮ ਸੇਠੀ ਅਤੇ ਮੁੱਖ ਸੰਚਾਲਨ ਅਧਿਕਾਰੀ ਸੁਭਾਨ ਅਹਿਮਦ ਨੇ ਪਿਛਲੇ ਮਹੀਨੇ ਬਰਮਿੰਘਮ ਅਤੇ ਲੰਡਨ 'ਚ ਬੀ.ਸੀ.ਸੀ.ਆਈ. ਪ੍ਰਤੀਨਿਧੀਆਂ ਦੇ ਨਾਲ ਇਸ ਸਿਲਸਿਲੇ 'ਚ ਤਿੰੰਨ ਅਲਗ-ਅਲਗ ਬੈਠਕਾਂ ਕੀਤੀਆਂ ਹਨ।
ਉਨ੍ਹਾਂ ਕਿਹਾ, ਇਸ 'ਚੋਂ ਦੋ ਬੈਠਕਾਂ 'ਚ ਆਈ.ਸੀ.ਸੀ. ਮੁੱਖ ਕਾਰਜਕਾਰੀ ਡੇਵ ਰਿਚਰਡਸਨ ਵੀ ਹਾਜ਼ਰ ਸਨ ਜਦਕਿ ਤੀਜੀ ਬੈਠਕ ਆਈ.ਸੀ.ਸੀ. ਕਾਰਜਕਾਰੀ ਬੋਰਡ ਦੀ ਬੈਠਕ ਤੋਂ ਇਲਾਵਾ ਹੋਈ ਅਤੇ ਉਸ 'ਚ ਆਈ.ਸੀ.ਸੀ ਚੇਅਰਮੈਨ ਸ਼ਸ਼ਾਂਕ ਮਨੋਹਰ ਵੀ ਸਨ। ਇਨ੍ਹਾਂ ਤਿੰਨਾਂ ਬੈਠਕਾਂ 'ਚ ਬੀ.ਸੀ.ਸੀ.ਆਈ. ਅਧਿਕਾਰੀਆਂ ਨੇ ਕਿਹਾ ਕਿ ਉਹ ਸਰਕਾਰ ਤੋਂ ਮਨਜ਼ੂਰੀ ਲਏ ਬਿਨਾ ਪਾਕਿਸਤਾਨ ਨਾਲ ਦੋ ਪੱਖੀ ਸੀਰੀਜ਼ ਨਹੀਂ ਖੇਡ ਸਕਦੇ ਹਾਂ। ਸੂਤਰ ਨੇ ਅੱਗੇ ਦੱਸਿਆ ਕਿ ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਸਿਆਸੀ ਅਤੇ ਕੂਟਨੀਤਿਕ ਸਥਿਤੀ ਦੇ ਕਾਰਨ ਸਰਕਾਰ ਪਾਕਿਸਤਾਨ ਦੇ ਖਿਲਾਫ ਸੀਰੀਜ਼ ਨੂੰ ਮਨਜ਼ੂਰੀ ਨਹੀਂ ਦੇ ਰਹੀ ਹੈ ਅਤੇ ਇਸ ਲਈ ਪੀ.ਸੀ.ਬੀ. ਨੂੰ ਮੁਆਵਜ਼ਾ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਉਨ੍ਹਾਂ ਕਿਹਾ ਕਿ ਪੀ.ਸੀ.ਬੀ. ਚੇਅਰਮੈਨ ਨੇ ਕਿਹਾ ਕਿ ਬੀ.ਸੀ.ਸੀ.ਆਈ. ਨੂੰ 2014 'ਚ ਕਰਾਰ 'ਤੇ ਹਸਤਾਖਰ ਕਰਨ ਤੋਂ ਪਹਿਲਾਂ ਇਹ ਸੋਚਨਾ ਚਾਹੀਦਾ ਸੀ। ਸੂਤਰ ਨੇ ਕਿਹਾ, ''ਬੀ.ਸੀ.ਸੀ.ਆਈ. ਨੇ ਕਰਾਰ 'ਚ 6 ਸੀਰੀਜ਼ ਖੇਡਣ ਦਾ ਵਾਅਦਾ ਕੀਤਾ ਸੀ। ਅਜੇ ਤੱਕ ਇਕ ਵੀ ਸੀਰੀਜ਼ ਨਹੀਂ ਖੇਡੀ ਗਈ ਹੈ। ਪੀ.ਸੀ.ਬੀ. ਚੇਅਰਮੈਨ ਨੇ ਇਹ ਵੀ ਸਾਫ ਕੀਤਾ ਕਿ ਪੀ.ਸੀ.ਬੀ. ਦੋ ਪੱਖੀ ਸੀਰੀਜ਼ ਨਾ ਖੇਡਣ ਦੇ ਲਈ ਬੀ.ਸੀ.ਸੀ.ਆਈ. ਤੋਂ ਲਗਭਗ 447 ਕਰੋੜ ਰੁਪਏ ਦਾ ਮੁਆਵਜ਼ਾ ਚਾਹੁੰਦਾ ਹੈ। ਇਸ ਤੋਂ ਪਹਿਲਾਂ ਖਬਰ ਸੀ ਕਿ ਪੀ.ਸੀ.ਬੀ. ਪ੍ਰਧਾਨ ਖਾਨ ਨੇ ਆਈ.ਸੀ.ਸੀ. ਚੇਅਰਮੈਨ ਸ਼ਸ਼ਾਂਕ ਮਨੋਹਰ ਨੂੰ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ ਹੈ।
ਭਾਰਤੀ ਟੀਮ ਦੇ ਗੱਬਰ ਸ਼ਿਖਰ ਧਵਨ ਦੀ ਇਹ ਤਸਵੀਰ ਦੇਖ ਕੇ ਤੁਸੀਂ ਨਹੀਂ ਰੋਕ ਸਕੋਗੇ ਆਪਣਾ ਹਾਸਾ
NEXT STORY