ਨਵੀਂ ਦਿੱਲੀ— ਵੈਸਟਇੰਡੀਜ਼ ਖਿਲਾਫ ਆਖਰੀ ਵਨਡੇ ਤੋਂ ਪਹਿਲਾ ਭਾਰਤੀ ਟੀਮ ਦੇ ਖਿਡਾਰੀ ਸ਼ਿਖਰ ਧਵਨ ਕੁੱਝ ਵੱਖਰੇ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕ੍ਰਿਕਟ ਪ੍ਰਸ਼ੰਸਕਾਂ ਨੂੰ ਮਜ਼ਾਕਿਆ ਅੰਦਾਜ਼ 'ਚ ਗੁੱਡ ਨਾਈਟ ਕਹਿੰਦੇ ਹੋਏ ਇਕ ਫਨੀ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਟ 'ਤੇ ਸ਼ੇਅਰ ਕੀਤੀ, ਜਿਸ ਨੂੰ ਦੇਖ ਕੇ ਤੁਸੀਂ ਵੀ ਆਪਣਾ ਹਾਸਾ ਨਹੀਂ ਰੋਕ ਸਕੋਗੇ।
ਸ਼ਿਖਰ ਧਵਨ ਨੇ ਮਜ਼ਾਕਿਆ ਤੌਰ 'ਤੇ ਖਿੱਚੀ ਫੋਟੋ ਨੂੰ ਸ਼ੇਅਰ ਕੀਤਾ, ਜਿਸ ਤੋਂ ਬਾਅਦ ਕ੍ਰਿਕਟ ਪ੍ਰਸ਼ੰਸਕਾਂ ਦੀਆਂ ਪ੍ਰਤੀਕਿਰਿਆਵਾਂ ਸ਼ੁਰੂ ਹੋ ਗਈਆਂ ਅਤੇ ਲੋਕਾਂ ਨੇ ਕਈ ਫਨੀ ਕੁਮੈਂਟਸ ਵੀ ਕੀਤੇ। ਦੱਸ ਦਈਏ ਕਿ ਸ਼ਿਖਰ ਧਵਨ ਚੈਂਪੀਅਨ ਟਰਾਫੀ 'ਚ ਵੀ ਚੰਗੀ ਫਾਰਮ 'ਚ ਚੱਲੇ ਅਤੇ ਉਹ ਹੁਣ ਵਿੰਡੀਜ਼ ਖਿਲਾਫ 5ਵੇਂ ਵਨਡੇ ਮੈਚਾਂ ਦੀ ਲੜੀ 'ਚ ਆਪਣਾ ਦਮਖਮ ਦਿਖਾ ਰਹੇ ਹਨ।
ਭਾਰਤ ਸੀਰੀਜ਼ 'ਚ 2-1 ਨਾਲ ਅੱਗੇ ਹੈ ਅਤੇ ਸੀਰੀਜ਼ ਦਾ ਆਖਿਰੀ ਮੁਕਾਬਲਾ ਕੱਲ੍ਹ ਹੋਵੇਗਾ। ਇਸ ਮੈਚ 'ਚ ਭਾਰਤੀ ਟੀਮ ਹਰ ਹਾਲਤ 'ਚ ਮੈਚ ਜਿੱਤ ਕੇ ਇਹ ਸੀਰੀਜ਼ ਆਪਣੇ ਨਾਂ ਕਰਨਾ ਚਾਹੇਗੀ ਅਤੇ ਵੈਸਟਇੰਡੀਜ਼ ਦੀ ਟੀਮ ਵੀ ਇਹ ਮੁਕਾਬਲਾ ਜਿੱਤ ਕੇ ਲੜੀ 2-2 ਨਾਲ ਬਰਾਬਰ ਕਰਨਾ ਚਾਹੇਗੀ।
ਦੱਖਣੀ ਅਫਰੀਕਾ ਖਿਲਾਫ ਰੂਟ ਦੀ ਅਗਵਾਈ 'ਚ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਉਤਰੇਗਾ ਇੰਗਲੈਂਡ
NEXT STORY