ਨਵੀਂ ਦਿੱਲੀ—ਬੀ.ਸੀ.ਸੀ.ਆਈ. ਨੇ ਐਤਵਾਰ ਨੂੰ ਕੋਲਕਾਤਾ 'ਚ ਸੀਨੀਅਰ ਅਧਿਕਾਰੀਆਂ ਦੀ ਬੈਠਕ 'ਚ ਰਾਸ਼ਟਰੀ ਡੋਪਿੰਗ ਰੋਧੀ ਏਜੰਸੀ (ਐੱਮ.ਏ.ਡੀ.ਏ.) ਦੇ ਅੰਤਰਗਤ ਆਉਣ ਦੇ ਸਬੰਧ 'ਚ ਇੰਤਜ਼ਾਰ ਕਰਨ ਦੀ ਨੀਤੀ ਅਪਣਾਉਣ ਦਾ ਫੈਸਲਾ ਕੀਤਾ। ਇਸ ਬੈਠਕ 'ਚ ਕਰਜਕਾਰੀ ਸਕੱਤਰ ਸੀ.ਕੇ.ਖੰਨਾ, ਕਾਰਜਕਾਰੀ ਸਚਿਵ ਅਮਿਤਾਭ ਚੌਧਰੀ ਅਤੇ ਖਜ਼ਾਨਚੀ ਅਨਿਰੁਧ ਚੌਧਰੀ ਵੀ ਸ਼ਾਮਲ ਸਨ। ਮੁੱਖ ਕਾਰਜਕਾਰੀ ਅਧਿਕਾਰੀ ਰਾਹੁਲ ਜੌਹਰੀ ਇਸ ਬੈਠਕ 'ਚ ਵਿਨੋਦ ਰਾਏ ਦੀ ਅਗਵਾਈ ਵਾਲੀ ਪ੍ਰਸ਼ਾਸਕਾਂ ਦੀ ਸਮਿਤੀ (ਸੀ.ਓ.ਏ.) ਦੀ ਪ੍ਰਤੀਨਿਧਤਾ ਕਰ ਰਹੇ ਹਨ।
ਨਾਡਾ ਲੰਮੇ ਸਮੇਂ ਤੋਂ ਬੀ.ਸੀ.ਸੀ.ਆਈ ਨੂੰ ਆਪਣੇ ਅੰਤਰਗਤ ਲਿਆਉਣਾ ਚਾਹੁੰਦਾ ਹੈ, ਪਰ ਦੇਸ਼ ਦੀ ਸਭ ਤੋਂ ਅਮੀਰ ਖੇਡ ਸੰਸਥਾ ਨੇ ਇਸ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਰਾਸ਼ਟਰੀ ਖੇਡ ਮਹਾਸੰਘ ਦੇ ਅੰਤਰਗਤ ਨਹੀਂ ਆਉਣਾ ਚਾਹੁੰਦਾ। ਕਾਰਜਕਾਰੀ ਪ੍ਰਧਾਨ ਸੀ.ਕੇ.ਖੰਨਾ ਨੇ ਅੱਜ ਕਿਹਾ, ' ਸੀ.ਈ.ਓ. ਰਾਹੁਲ ਜੌਹਰੀ ਨੇ ਸਾਨੂੰ ਬੀ.ਸੀ.ਸੀ.ਆਈ. ਦੇ ਡੋਪਿੰਗ ਰੋਧੀ ਨੀਤੀ 'ਤੇ ਮੌਜੂਦ ਪੱਖ, ਨਾਡਾ ਅਤੇ ਆਈ.ਸੀ.ਸੀ. ਦੇ ਨਾਲ ਸੰਵਾਦ ਬਾਰੇ 'ਚ ਅਪਡੇਟ ਕੀਤਾ। ਹਾਲਾਂਕਿ ਹਜੇ ਤੱਕ ਕੋਈ ਵੀ ਫੈਸਲਾ ਨਹੀਂ ਲਿਆ ਗਿਆ ਹੈ। ਅਸੀਂ ਇਸ ਮੁੱਦੇ 'ਤੇ ਕੁਝ ਚਰਚਾ ਕੀਤੀ ਹੈ। ਪਰ ਕਿਸੇ ਵੀ ਫੈਸਲੇ 'ਤੇ ਪਹੁੰਚਣ ਤੋਂ ਪਹਿਲਾਂ ਕੁਝ ਹੋਰ ਬੈਠਕ ਕਰਨਗੇ। ਇਸ 'ਚ ਥੋੜਾ ਸਮਾਂ ਲੱਗੇਗਾ।
ਉੱਚ ਭਾਰਤੀ ਕ੍ਰਿਕਟਰਾਂ ਵਰਗੇ ਵਿਰਾਟ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ ਨੂੰ ਇਸ ਵਿਵਾਦਪੂਰਨ ' ਸਥਾਨ ਦੱਸਣ ਦੇ ਨਿਯਮ' ਦੇ ਬਾਰੇ 'ਚ ਮੰਨਣਾ ਮੁਸ਼ਕਲ ਹੋਵੇਗਾ, ਜਿਸ 'ਚ ਖਿਡਾਰੀਆਂ ਨੂੰ ਡੋਪਿੰਗ ਰੋਧੀ ਸੰਸਥਾ ਨੂੰ ਪਰੀਖਣ ਲਈ ਪਹਿਲਾਂ ਹੀ ਆਪਣੇ ਸਥਾਨ ਬਾਰੇ 'ਚ ਦੱਸਣਾ ਹੋਵੇਗਾ। ਭਾਰਤੀ ਕ੍ਰਿਕਟ ਇਸ ਨਿਯਮ ਖਿਲਾਫ ਹੈ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਇਸ ਨਾਲ ਉਨ੍ਹਾਂ ਦੀ ਨਿਜਤਾ ਦਾ ਉਲੰਘਨ ਹੋਵੇਗਾ।
ਛੇਤਰੀ ਨੂੰ ਏ. ਆਈ. ਐੱਫ. ਐੱਫ. ਦਾ 2017 ਦਾ ਸਰਵਸ੍ਰੇਸ਼ਠ ਖਿਡਾਰੀ ਪੁਰਸਕਾਰ
NEXT STORY