ਮੁੰਬਈ—ਪ੍ਰੇਰਣਾਦਾਇਕ ਕਪਤਾਨ ਸੁਨੀਲ ਛੇਤਰੀ ਨੂੰ ਅੱਜ 2017 ਲਈ ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏ. ਆਈ. ਐੱਫ. ਐੱਫ.) ਦਾ ਸਾਲ ਦਾ ਸਰਵਸ੍ਰੇਸ਼ਠ ਖਿਡਾਰੀ ਚੁਣਿਆ ਗਿਆ। ਛੇਤਰੀ ਹਾਲ ਹੀ 'ਚ ਬਾਈਚੁੰਗ ਭੂਟੀਆ ਤੋਂ ਬਾਅਦ 100 ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਦੂਜੇ ਭਾਰਤੀ ਫੁੱਟਬਾਲਰ ਬਣੇ ਹਨ। ਉਹ ਭਾਰਤ ਅਤੇ ਬੈਂਗਲੁਰੂ ਐੱਫ. ਸੀ. ਦੇ ਸਟਾਰ ਸਟ੍ਰਾਈਕਰ ਹਨ। ਪੁਰਸ਼ ਵਰਗ 'ਚ ਜਿਥੇ ਛੇਤਰੀ ਨੂੰ ਸਾਲ ਦਾ ਸਰਵਸ੍ਰੇਸ਼ਠ ਫੁੱਟਬਾਲਰ ਚੁਣਿਆ ਗਿਆ, ਉਥੇ ਮਹਿਲਾ ਵਰਗ 'ਚ ਕਮਲਾ ਦੇਵੀ 2017 ਦੀ ਸਰਵਸ੍ਰੇਸ਼ਠ ਖਿਡਾਰਨ ਚੁਣੀ ਗਈ। ਨੌਜਵਾਨ ਅਨਿਰੂਦਰ ਥਾਪਾ ਨੇ 4 ਦੇਸ਼ਾਂ ਦੇ ਇੰਟਰਕਾਂਟੀਨੈਂਟਲ ਕੱਪ 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਸੀ, ਜਿਸ 'ਚ ਭਾਰਤ ਨੇ ਜਿੱਤ ਦਰਜ ਕੀਤੀ ਸੀ। ਉਨ੍ਹਾਂ ਨੂੰ 2017 ਦਾ 'ਏਮਰਜਿੰਗ ਪਲੇਅਰ ਆਫ ਦਿ ਯੀਅਰ' ਐਲਾਨ ਕੀਤਾ ਗਿਆ।
ਰਿਟਾਇਰਮੈਂਟ 'ਤੇ ਖੁਦ ਹੀ ਫੈਸਲਾ ਲੈਣਗੇ ਧੋਨੀ : ਸਚਿਨ ਤੇਂਦੁਲਕਰ
NEXT STORY