ਕੋਲਕਾਤਾ (ਭਾਸ਼ਾ)- ਬੀ. ਸੀ. ਸੀ. ਆਈ. ਨੇ ਭਾਰਤ ਅਤੇ ਵੈਸਟ ਇੰਡੀਜ਼ ਵਿਚਾਲੇ 20 ਫਰਵਰੀ ਨੂੰ ਹੋਣ ਵਾਲੇ ਤੀਸਰੇ ਟੀ-20 ਮੈਚ ਲਈ 20,000 ਦਰਸ਼ਕਾਂ ਨੂੰ ਈਡਨ ਗਾਰਡਨਸ ’ਚ ਦਾਖ਼ਲੇ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਕੀਤਾ ਹੈ, ਜਿਨ੍ਹਾਂ ’ਚ ਜ਼ਿਆਦਾਤਰ ਬੰਗਾਲ ਕ੍ਰਿਕਟ ਸੰਘ (ਕੈਬ) ਦੇ ਮੈਂਬਰ ਹੋਣਗੇ।
ਇਹ ਵੀ ਪੜ੍ਹੋ: 'ਡਿਸਕੋ ਕਿੰਗ' ਬੱਪੀ ਲਹਿਰੀ ਦੇ ਦਿਹਾਂਤ 'ਤੇ ਕ੍ਰਿਕਟਰਾਂ ਨੇ ਜਤਾਇਆ ਸੋਗ, ਦਿੱਤੀ ਸ਼ਰਧਾਂਜਲੀ
ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨੇ ਬੰਗਾਲ ਕ੍ਰਿਕਟ ਸੰਘ ਦੇ ਮੁਖੀ ਅਵਿਸ਼ੇਕ ਡਾਲਮੀਆ ਨੂੰ ਲਿਖੀ ਈਮੇਲ ’ਚ ਕਿਹਾ,‘‘ਤੁਹਾਡੀ ਬੇਨਤੀ ਤੋਂ ਬਾਅਦ ਹੋਰ ਅਹੁਦੇਦਾਰਾਂ ਨਾਲ ਗੱਲਬਾਤ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਕਿ ਵੈਸਟ ਇੰਡੀਜ਼ ਖਿਲਾਫ਼ ਆਖ਼ਰੀ ਟੀ- 20 ’ਚ ਦਰਸ਼ਕਾਂ ਨੂੰ ਦਾਖ਼ਲਾ ਦਿੱਤਾ ਜਾ ਸਕਦਾ ਹੈ।' ਇਸ ਦੇ ਲਈ ਕੈਬ ਆਪਣੇ ਮੈਬਰਾਂ ਤੇ ਸਤਿਕਾਰਯੋਗ ਇਕਾਈਆਂ ਨੂੰ ਮੁਫ਼ਤ ਟਿਕਟ ਜਾਰੀ ਕਰੇਗਾ । ਡਾਲਮੀਆ ਨੇ ਕਿਹਾ, ''ਅਸੀਂ ਬੀ.ਸੀ.ਸੀ.ਆਈ. ਦੇ ਧੰਨਵਾਦੀ ਹਾਂ। ਇਸ ਨਾਲ CAB ਜੀਵਨ ਭਰ ਦੇ ਸਹਿਯੋਗੀਆਂ, ਸਾਲਾਨਾ ਅਤੇ ਆਨਰੇਰੀ ਮੈਂਬਰਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾ ਸਕੇਗਾ।'
ਇਹ ਵੀ ਪੜ੍ਹੋ: ਇੰਗਲੈਂਡ ਦੇ ਸਾਬਕਾ ਕ੍ਰਿਕਟਰ ਕੇਵਿਨ ਪੀਟਰਸਨ ਨੇ PM ਮੋਦੀ ਤੋਂ ਮੰਗੀ ਮਦਦ, ਮਿਲਿਆ ਇਹ ਜਵਾਬ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਵਿਆਹ ਕਾਰਨ IPL ਦੇ ਸ਼ੁਰੂਆਤੀ ਮੈਚਾਂ ਤੋਂ ਖੁੰਝ ਸਕਦੇ ਨੇ ਮੈਕਸਵੈੱਲ
NEXT STORY