ਨਵੀਂ ਦਿੱਵੀ : ਵਰਲਡ ਕੱਪ 2019 ਦੀ ਭਾਰਤੀ ਟੀਮ ਵਿਚ ਅੰਬਾਤੀ ਰਾਇਡੂ ਦੀ ਚੋਣ ਨਹੀਂ ਹੋਣਾ ਸਭ ਲਈ ਹੈਰਾਨ ਕਰਨ ਵਾਲੀ ਗੱਲ ਸਈ। ਇਸ ਤੋਂ ਨਾਰਾਜ਼ ਹੋ ਕੇ ਅੰਬਾਤੀ ਰਾਇਡੂ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ। ਟੀਮ ਇੰਡੀਆ ਦੇ ਮੁੱਖ ਚੋਣਕਾਰ ਐੱਮ. ਐੱਸ. ਕੇ ਪ੍ਰਸ਼ਾਦ ਨੇ ਆਪਣੀ ਕਾਰਜਕਾਲ ਦੇ ਆਖਰੀ ਦਿਨਾਂ ਵਿਚ ਰਾਇਡੂ ਨੂੰ ਟੀਮ ਵਿਚ ਸ਼ਾਮਲ ਨਾ ਕਰਨ 'ਤੇ ਖੁਲਾਸਾ ਕੀਤਾ ਹੈ। ਐੱਮ. ਐੱਸ. ਕੇ ਪ੍ਰਸ਼ਾਦ ਨੇ ਕਿਹਾ, ''ਭਾਰਤੀ ਟੀਮ ਦੇ ਮਿਡਲਆਰਡਰ ਬੱਲੇਬਾਜ਼ ਅੰਬਾਤੀ ਰਾਇਡੂ ਦਾ ਬਾਹਰ ਹੋਣਾ ਮੈਨੂੰ ਵੀ ਚੰਗਾ ਨਹੀਂ ਲੱਗਾ ਸੀ। ਸਾਲ 2019 ਵਿਚ ਰਾਇਡੂ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ ਪਰ ਵਰਲਡ ਕੱਪ ਤੋਂ ਉਸ ਨੂੰ ਟੀਮ 'ਚੋਂ ਬਾਹਰ ਕਰ ਦਿੱਤਾ ਗਿਆ। ਚੋਣ ਕਮੇਟੀ ਨੇ ਉਸ ਦੀ ਫਿੱਟਨੈਸ 'ਤੇ ਵੀ ਧਿਆਨ ਦਿੱਤੀ ਸੀ। ਅਸਲ ਵਿਚ ਰਾਇਡੂ ਦਾ ਵਰਲਡ ਕੱਪ ਵਿਚੋਂ ਬਾਹਰ ਹੋਣਾ ਇਕ ਵੱਖਰਾ ਮੁੱਦਾ ਸੀ।''

ਪ੍ਰਸ਼ਾਦ ਨੇ ਕਿਹਾ ਕਿ ਰਾਇਡੂ ਨੂੰ ਲੈ ਕੇ ਮੈਨੂੰ ਵੀ ਕਾਫੀ ਬੁਰਾ ਲੱਗਾ ਸੀ। ਇਹ ਫੈਸਲਾ ਬਹੁਤ ਮੁਸ਼ਕਲ ਸੀ। ਚੋਣ ਕਮੇਟੀ ਨੇ ਹਮੇਸ਼ਾ ਇਹ ਮਹਿਸੂਸ ਕੀਤਾ ਹੈ ਕਿ ਉਹ 2016 ਦੇ ਜ਼ਿੰਬਾਬਵੇ ਦੌਰੇ ਤੋਂ ਬਾਅਦ ਟੈਸਟ ਸਿਲੈਕਸ਼ਨ ਦੇ ਰਡਾਰ 'ਤੇ ਹਨ। ਮੈਂ ਰਾਇਡੂ ਨੂੰ ਕਿਹਾ ਸਿ ਕਿ ਉਹ ਟੈਸਟ ਕ੍ਰਿਕਟ 'ਤੇ ਧਿਆਨ ਦੇਣ। ਅਸੀਂ ਆਈ. ਪੀ. ਐੱਲ. ਪ੍ਰਦਰਸ਼ਨ ਦੇ ਕਾਰਨ ਉਸ ਨੂੰ ਵਨ ਡੇ ਵਿਚ ਜਗ੍ਹਾ ਦਿੱਤੀ ਸੀ। ਜੋ ਕਈ ਲੋਕਾਂ ਨੂੰ ਸ਼ਾਇਦ ਸਹੀ ਨਾ ਲੱਗੇ ਪਰ ਇਹ ਸੱਚ ਹੈ। ਇਸ ਤੋਂ ਬਾਅਦ ਅਸੀਂ ਇਕ ਮਹੀਨੇ ਤਕ ਐੱਨ. ਸੀ. ਏ. ਵਿਚ ਉਸ ਦੀ ਫਿੱਟਨੈਸ 'ਤੇ ਧਿਆਨ ਦਿੱਤਾ ਅਤੇ ਉਸ ਦੀ ਮਦਦ ਕੀਤੀ ਪਰ ਬਦਕਿਸਮਤੀ ਨਾਲ ਉਹ ਟੀਮ 'ਚੋਂ ਬਾਹਰ ਹੋ ਗਏ। ਵਰਲਡ ਕੱਪ ਟੀਮ ਵਿਚ ਅੰਬਾਤੀ ਰਾਇਡੂ ਦੀ ਜਗ੍ਹਾ ਆਲਰਾਊਂਡਰ ਵਿਜੇ ਸ਼ੰਕਰ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਸੀ।

ਜ਼ਿਕਰਯੋਗ ਹੈ ਕਿ ਵਰਲਡ ਕੱਪ 2019 ਤੋਂ ਪਹਿਲਾਂ ਚੋਣਕਾਰਾਂ ਨੇ ਕਿਹਾ ਸੀ ਕਿ ਰਾਇਡੂ ਰਿਜ਼ਰਵ ਖਿਡਾਰੀ ਦੇ ਰੂਪ 'ਚ ਹਨ ਪਰ ਰਿਜ਼ਰਵ ਖਿਡਾਰੀ ਦੇ ਤੌਰ 'ਤੇ ਵੀ ਉਸ ਦੀ ਚੋਣ ਨਹੀਂ ਹੋਈ। ਇਸ ਤੋਂ ਨਾਰਾਜ਼ ਹੋ ਕੇ ਅੰਬਾਤੀ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ। ਹਾਲਾਂਕਿ ਇਸ ਤੋਂ ਕੁਝ ਦਿਨ ਬਾਅਦ ਉਸ ਨੇ ਆਪਣੇ ਸੰਨਿਆਸ ਦੇ ਫੈਸਲੇ ਨੂੰ ਵਾਪਸ ਲੈ ਲਿਆ ਸੀ। ਦੱਸ ਦਈਏ ਕਿ ਬੀ. ਸੀ. ਸੀ. ਆਈ. ਵਿਚ ਜਲਦੀ ਹੀ ਨਵੀਂ ਚੋਣ ਕਮੇਟੀ ਦੀ ਨਿਯੁਕਤੀ ਹੋਣ ਵਾਲੀ ਹੈ।
ਪਹਿਲੇ ਵਨਡੇ 'ਚ ਕੁਲਦੀਪ ਨੇ ਬਣਾਇਆ ਸ਼ਰਮਨਾਕ ਰਿਕਾਰਡ, ਅਜਿਹਾ ਕਰਨ ਵਾਲੇ ਬਣੇ ਤੀਜੇ ਗੇਂਦਬਾਜ਼
NEXT STORY