ਨਵੀਂ ਦਿੱਲੀ— ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਆਸ਼ੀਸ ਕਪੂਰ ਨੂੰ ਬੀ.ਸੀ.ਸੀ.ਆਈ. ਦੀ ਤਿੰਨ ਮੈਂਬਰਾਂ ਦੀ ਜੂਨੀਅਰ ਚੋਣ ਕਮੇਟੀ 'ਚ ਵੈਂਕਟੇਸ਼ ਪ੍ਰਸਾਦ ਦੀ ਜਗ੍ਹਾ ਨਿਯੁਕਤ ਕੀਤਾ ਗਿਆ। ਆਸ਼ੀਸ ਕਪੂਰ 2016 'ਚ ਚੁਣੀ ਗਈ ਪੰਜ ਮੈਂਬਰਾਂ ਦੀ ਕਮੇਟੀ ਦਾ ਹਿੱਸਾ ਸਨ, ਪਰ ਬੀ.ਸੀ.ਸੀ.ਆਈ. ਨੇ ਉਨ੍ਹਾਂ ਨੂੰ ਬਾਅਦ 'ਚ ਕਮੇਟੀ ਤੋਂ ਬਾਹਰ ਕਰ ਦਿੱਤਾ ਸੀ। ਕਿਉਂਕਿ ਲੋਢਾ ਕਮੇਟੀ ਦੀ ਗਾਈਡ ਲਾਇੰਨਸ ਦੇ ਤਹਿਤ ਇਸ ਕਮੇਟੀ 'ਚ ਮੈਂਬਰਾਂ ਦੀ ਸੰਖਿਆ ਘਟਾ ਕੇ ਤਿੰਨ ਕਰਨੀ ਸੀ ਦੱਸ ਦਈਏ ਕਿ ਵੈਂਕਟੇਸ਼ ਪ੍ਰਸਾਦ ਦੇ ਅਸਤੀਫਾ ਦੇਣ ਦੇ ਬਾਅਦ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਸ਼ੀਸ ਕਪੂਰ ਹੀ ਉਨ੍ਹਾਂ ਦੀ ਜਗ੍ਹਾ ਆਉਣਗੇ। ਹੁਣ ਜੂਨੀਅਰ ਚੋਣ ਕਮੇਟੀ 'ਚ ਉਨ੍ਹਾਂ ਦੇ ਇਲਾਵਾ ਗਿਆਨਿੰਦਰ ਪਾਂਡੇ ਅਤੇ ਰਾਕੇਸ਼ ਪਾਰਿਖ ਮੌਜੂਦ ਹਨ। ਸਾਬਕਾ ਆਫ ਸਪਿੰਨ ਗੇਂਦਬਾਜ਼ ਆਸ਼ੀਸ ਕਪੂਰ ਨੇ ਭਾਰਤ ਦੇ ਲਈ ਚਾਰ ਟੈਸਟ ਅਤੇ 17 ਵਨਡੇ ਮੈਚ ਖੇਡੇ ਹਨ। ਉਹ 1996 ਵਰਲਡ ਕਪ 'ਚ ਟੀਮ ਇੰਡੀਆ ਦਾ ਹਿੱਸਾ ਵੀ ਸਨ। ਉਨ੍ਹਾਂ ਨੇ 128 ਫਸਟ ਕਲਾਸ ਅਤੇ 93 ਏ ਕੈਟੇਗਰੀ ਦੇ ਮੈਚ ਵੀ ਖੇਡੇ ਹਨ।
ਦੱਸ ਦਈਏ ਕਿ ਬੀ.ਸੀ.ਸੀ.ਆਈ. ਅਧਿਕਾਰੀਆਂ ਨਾਲ ਗੱਲਬਾਤ ਦੇ ਬਾਅਦ ਵੈਂਕਟੇਸ਼ ਪ੍ਰਸਾਦ ਨੇ ਆਪਣੇ ਪਦ ਤੋਂ ਅਸਤੀਫਾ ਦੇ ਦਿੱਤਾ ਸੀ। ਨਿਊਜੀਲੈਂਡ 'ਚ ਅੰਡਰ-19 ਵਰਲਡ ਕੱਪ ਜੇਤੂ ਟੀਮ ਦੀ ਚੋਣ ਪ੍ਰਸਾਦ ਨੇ ਹੀ ਕੀਤੀ ਸੀ। ਫਿਲਹਾਲ ਆਈ.ਪੀ.ਐੱਲ. 'ਚ ਉਨ੍ਹਾਂ ਨੇ ਕਿੰਗਜ਼ ਇਲੈਵਨ ਪੰਜਾਬ ਨੇ ਗੇਂਦਬਾਜ਼ੀ ਮੇਂਟਰ ਦੇ ਰੂਪ 'ਚ ਨਿਯੁਕਤ ਕੀਤਾ ਹੈ।
ਰੀਅਲ ਮੈਡ੍ਰਿਡ ਨੇ ਜੁਵੇਂਟਸ ਨੂੰ ਹਰਾਇਆ
NEXT STORY