ਜਲੰਧਰ- ਇੰਗਲੈਂਡ ਨਾਲ ਟੈਸਟ ਸੀਰੀਜ਼ ਸ਼ੁਰੂ ਹੋਣ 'ਚ ਹੁਣ ਕੁਝ ਹੀ ਦਿਨ ਬਾਕੀ ਹਨ ਤੇ ਅਜਿਹੇ ਵਿਚ ਬੀ. ਸੀ. ਸੀ. ਆਈ. ਨੇ ਖਿਡਾਰੀਆਂ ਨੂੰ ਇਕਾਗਰਚਿੱਤ ਰਹਿਣ ਲਈ ਨਵਾਂ ਫਰਮਾਨ ਸੁਣਾ ਦਿੱਤਾ ਹੈ। ਇਸ ਦੇ ਤਹਿਤ ਕ੍ਰਿਕਟਰਾਂ ਨੂੰ ਪਤਨੀਆਂ ਤੋਂ ਇਕ ਮਹੀਨੇ ਤਕ ਦੂਰੀ ਬਣਾਈ ਰੱਖਣ ਦੀ ਤਾਕੀਦ ਕੀਤੀ ਗਈ ਹੈ। ਦਰਅਸਲ ਇੰਗਲੈਂਡ ਨਾਲ ਵਨ ਡੇ ਸੀਰੀਜ਼ ਤੋਂ ਬਾਅਦ ਟੈਸਟ ਸੀਰੀਜ ਸ਼ੁਰੂ ਹੋਣ ਵਿਚ ਕਰੀਬ 15 ਦਿਨ ਦਾ ਸਮਾਂ ਸੀ। ਅਜਿਹੇ ਵਿਚ ਜ਼ਿਆਦਾਤਰ ਕ੍ਰਿਕਟਰ ਆਪਣੇ ਪਰਿਵਾਰਾਂ ਨਾਲ ਇੰਗਲੈਂਡ ਘੁੰਮਣ ਵਿਚ ਰੁੱਝੇ ਰਹੇ। ਕਈ ਕ੍ਰਿਕਟਰਾਂ ਨੇ ਸੋਸ਼ਲ ਸਾਈਟਸ 'ਤੇ ਫੋਟੋਆਂ ਵੀ ਪੋਸਟ ਕਰ ਕੇ ਇਸਦਾ ਸਬੂਤ ਦਿੱਤਾ ਸੀ। ਭਾਰਤੀ ਖਿਡਾਰੀ ਕਿਤੇ ਲੈਅ ਤੋਂ ਨਾ ਭਟਕ ਜਾਣ, ਇਸ ਲਈ ਟੀਮ ਮੈਨੇਜਮੈਂਟ ਨੇ ਇਸ ਫੈਸਲੇ ਨੂੰ ਲਾਗੂ ਕਰਨ ਦਾ ਮਨ ਬਣਾਇਆ ਹੈ।
ਫੀਫਾ ਵਿਸ਼ਵ ਕੱਪ ਵਿਚ ਵੀ ਲੱਗੀ ਸੀ ਪਾਬੰਦੀ : ਬੀਤੇ ਮਹੀਨੇ ਖੇਡੇ ਗਏ ਫੀਫਾ ਵਿਸ਼ਵ ਕੱਪ ਦੌਰਾਨ ਵੀ ਕਈ ਟੀਮਾਂ ਦੀਆਂ ਮੈਨੇਜਮੈਂਟਾਂ ਨੇ ਖਿਡਾਰੀਆਂ 'ਤੇ 'ਸੈਕਸ ਬੈਨ' ਲਾ ਦਿੱਤਾ ਸੀ। ਹਾਲਾਂਕਿ ਕਈ ਕੋਚਾਂ ਨੇ ਇਸ ਨੂੰ ਝੂਠਾ ਤੇ ਕਈ ਖਿਡਾਰੀਆਂ ਨੇ ਦੱਬੀ ਜ਼ੁਬਾਨ ਵਿਚ ਇਸਦੀ ਪੁਸ਼ਟੀ ਵੀ ਕੀਤੀ ਸੀ।
ਵਿਸ਼ਵ ਬਲਾਈਂਡ ਸ਼ਤਰੰਜ ਟੀਮ ਚੈਂਪੀਅਨਸ਼ਿਪ 'ਚ ਭਾਰਤ ਨੇ ਸਪੇਨ ਨੂੰ ਹਰਾਇਆ
NEXT STORY