ਚੰਡੀਗੜ੍ਹ (ਲਲਨ) : ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਮੁੱਲਾਂਪੁਰ ਵਿਖੇ ਬਣਾਏ ਗਏ ਮਹਾਰਾਜਾ ਯਾਦਵਿੰਦਰਾ ਕ੍ਰਿਕਟ ਸਟੇਡੀਅਮ ਵਿਖੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 2024 ਦੇ ਮੈਚ ਖੇਡੇ ਜਾਣਗੇ। ਪੰਜਾਬ ਕਿੰਗਜ਼ ਫਰੈਂਚਾਇਜ਼ੀ ਨੇ ਇਹ ਜਾਣਕਾਰੀ ਦਿੱਤੀ ਹੈ। ਇਹ ਮੈਚ 23 ਮਾਰਚ ਨੂੰ ਦੁਪਹਿਰ ਬਾਅਦ 3.30 ਵਜੇ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਸ ਵਿਚਾਲੇ ਖੇਡਿਆ ਜਾਵੇਗਾ। ਮੁੱਲਾਂਪੁਰ ਕ੍ਰਿਕਟ ਸਟੇਡੀਅਮ ਵਿਖੇ ਪੀ.ਸੀ.ਏ. ਵਲੋਂ ਬੀ.ਸੀ.ਸੀ.ਆਈ. ਦੇ ਕਈ ਘਰੇਲੂ ਟੂਰਨਾਮੈਂਟ ਕਰਵਾਏ ਜਾਣਗੇ। ਇਸ ਦੇ ਨਾਲ ਹੀ ਬੀ.ਸੀ.ਸੀ.ਆਈ. ਸਕੱਤਰ ਜੈ ਸ਼ਾਹ ਨੇ ਪਿਛਲੇ ਮਹੀਨੇ ਮੁੱਲਾਂਪੁਰ ਕ੍ਰਿਕਟ ਸਟੇਡੀਅਮ ਦਾ ਦੌਰਾ ਕੀਤਾ ਸੀ ਅਤੇ ਮੈਚ ਲਈ ਹਰੀ ਝੰਡੀ ਦਿੱਤੀ ਸੀ। ਹਾਲਾਂਕਿ, ਪਿਛਲੇ ਹਫਤੇ ਬੀ.ਸੀ.ਸੀ.ਆਈ. ਵਲੋਂ ਜਾਰੀ ਆਈ.ਪੀ.ਐੱਲ ਸ਼ਡਿਊਲ ਵਿਚ ਮੋਹਾਲੀ ਕ੍ਰਿਕਟ ਸਟੇਡੀਅਮ ਦਾ ਜ਼ਿਕਰ ਸੀ। ਮੁੱਲਾਂਪੁਰ ਕ੍ਰਿਕਟ ਸਟੇਡੀਅਮ ਦੀ ਖਾਸੀਅਤ ਇਹ ਹੈ ਕਿ ਮੀਂਹ ਪੈਣ ਤੋਂ ਬਾਅਦ ਵੀ ਮੈਚ ਸ਼ੁਰੂ ਕੀਤਾ ਜਾ ਸਕਦਾ ਹੈ। ਇਨ੍ਹਾਂ ਸਾਰੀਆਂ ਸਹੂਲਤਾਂ ਨੂੰ ਮੁੱਖ ਰੱਖਦਿਆਂ ਪੰਜਾਬ ਕਿੰਗਜ਼ ਦੀ ਫਰੈਂਚਾਈਜ਼ੀ ਨੇ ਮੁੱਲਾਂਪੁਰ ਕ੍ਰਿਕਟ ਸਟੇਡੀਅਮ ਨੂੰ ਹੋਮ ਗਰਾਊਂਡ ਬਣਾਉਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ- ਦਿੱਲੀ ਕੈਪੀਟਲਸ ਦੀ ਗੇਂਦਬਾਜ਼ 'ਤੇ ਲੱਗਾ ਜੁਰਮਾਨਾ, ਕੀਤੀ ਜ਼ਾਬਤੇ ਦੀ ਉਲੰਘਣਾ
ਭਾਰੀ ਮੀਂਹ ਦੇ ਬਾਵਜੂਦ ਮੈਦਾਨ ਅੱਧੇ ਘੰਟੇ ਵਿਚ ਖੇਡਣ ਲਈ ਤਿਆਰ ਹੋ ਜਾਵੇਗਾ ਮੈਦਾਨ
ਮੁੱਲਾਂਪੁਰ ਕ੍ਰਿਕਟ ਸਟੇਡੀਅਮ ਵਿਚ ਪਾਣੀ ਦੀ ਨਿਕਾਸੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ, ਜਿੰਨਾਂ ਮਰਜ਼ੀ ਮੀਂਹ ਪੈ ਜਾਵੇ, ਮੈਚ ਵਿਚ ਰੁਕਾਵਟ ਨਹੀਂ ਪੈਣ ਦਿੱਤੀ ਜਾਵੇਗੀ। ਮੀਂਹ ਰੁਕਦੇ ਹੀ ਮੈਦਾਨ ਅੱਧੇ ਘੰਟੇ ਵਿਚ ਖੇਡਣ ਲਈ ਤਿਆਰ ਹੋ ਜਾਵੇਗਾ। ਇਸ ਤੋਂ ਇਲਾਵਾ ਮੈਚ ਦੇਖਣ ਵਾਲੇ ਲੋਕ ਧੁੱਪ ਅਤੇ ਮੀਂਹ ਤੋਂ ਵੀ ਸੁਰੱਖਿਅਤ ਰਹਿ ਸਕਣਗੇ। ਇਸ ਦੇ ਲਈ ਸਟੇਡੀਅਮ ''ਚ ਵਿਸ਼ੇਸ਼ ਤੌਰ ''ਤੇ ਛੱਤ ’ਤੇ ਚਾਦਰਾਂ ਲਗਾਈਆਂ ਗਈਆਂ ਹਨ।
ਦੇਸ਼ ਦਾ ਪਹਿਲਾ ਸਟੇਡੀਅਮ ਜਿਸ ਵਿਚ ਬਣੇ 30 ਕਾਰਪੋਰੇਟ ਬਾਕਸ
ਮੁੱਲਾਂਪੁਰ ਕ੍ਰਿਕੇਟ ਸਟੇਡੀਅਮ ਨਾ ਸਿਰਫ਼ ਹਾਈਟੈਕ ਹੈ, ਸਗੋਂ ਇਸ ਵਿਚ ਸਹੂਲਤਾਂ ਦਾ ਵੀ ਪੂਰਾ ਧਿਆਨ ਰੱਖਿਆ ਗਿਆ ਹੈ। ਇਸ ਵਿਚ 30 ਕਾਰਪੋਰੇਟ ਬਾਕਸ ਹਨ, ਜੋ ਹੁਣ ਤੱਕ ਭਾਰਤ ਦੇ ਕਿਸੇ ਵੀ ਸਟੇਡੀਅਮ ਵਿਚ ਉਪਲਬਧ ਨਹੀਂ ਹਨ। ਹਰੇਕ ਕਾਰਪੋਰੇਟ ਬਾਕਸ ਵਿਚ 60 ਸੀਟਾਂ ਹਨ।
ਇਹ ਵੀ ਪੜ੍ਹੋ- ਸਾਊਦੀ ਲੀਗ ਮੈਚ 'ਚ ਰੋਨਾਲਡੋ ਦੇ ਇਤਰਾਜ਼ਯੋਗ ਇਸ਼ਾਰੇ ਕਾਰਨ ਮਚਿਆ ਬਵਾਲ, ਲੱਗ ਸਕਦੀ ਹੈ ਪਾਬੰਦੀ
ਪਾਰਕਿੰਗ ਦੀ ਨਹੀਂ ਹੋਵੇਗੀ ਕੋਈ ਸਮੱਸਿਆ
ਪ੍ਰਾਜੈਕਟ ਮੈਨੇਜਰ ਜਤਿੰਦਰ ਮੋਹਨ ਨੇ ਦੱਸਿਆ ਕਿ ਇਸ ਸਟੇਡੀਅਮ ਵਿਚ 34 ਹਜ਼ਾਰ ਲੋਕ ਇੱਕੋ ਸਮੇਂ ਮੈਚ ਦੇਖ ਸਕਣਗੇ। ਅਜਿਹੇ ''ਚ ਪਾਰਕਿੰਗ ਦੇ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ ਮੈਚ ਦੇਖਣ ਆਉਣ ਵਾਲੇ ਵਾਹਨ ਚਾਲਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ। ਸਟੇਡੀਅਮ ਵਿਚ 1640 ਕਾਰਾਂ ਦੀ ਪਾਰਕਿੰਗ ਦੀ ਵਿਵਸਥਾ ਹੈ। ਇਸ ਤੋਂ ਇਲਾਵਾ ਬੱਸਾਂ ਅਤੇ ਦੋਪਹੀਆ ਵਾਹਨਾਂ ਲਈ ਵੱਖਰਾ ਪ੍ਰਬੰਧ ਹੈ।
ਸੋਲਰ ਸਿਸਟਮ ਤੋਂ ਹੋਵੇਗੀ ਬਿਜਲੀ ਦੀ ਪੂਰਤੀ
ਇਸ ਸਟੇਡੀਅਮ ਦੀ ਖਾਸ ਗੱਲ ਇਹ ਹੋਵੇਗੀ ਕਿ ਇਸ ਦੇ ਬੁਨਿਆਦੀ ਢਾਂਚੇ ਨੂੰ ਬਿਜਲੀ ਪੂਰਤੀ ਲਈ ਸੋਲਰ ਸਿਸਟਮ ਲਗਾਇਆ ਜਾਵੇਗਾ, ਜੋ ਸਾਰੀਆਂ ਇਮਾਰਤਾਂ ਦੀ ਬਿਜਲੀ ਦੀਆਂ ਲੋੜਾਂ ਨੂੰ ਪੂਰਾ ਕਰੇਗਾ। ਖਾਸ ਗੱਲ ਇਹ ਹੈ ਕਿ ਇਸ ਵਿਚ ਪੀ.ਸੀ.ਏ. ਮੋਹਾਲੀ ਵਾਂਗ 18 ਫਲੱਡ ਲਾਈਟਾਂ ਨਹੀਂ ਲਗਾਈਆਂ ਜਾਣਗੀਆਂ, ਸਗੋਂ 6 ਹਾਈ ਪਾਵਰ ਫਲੱਡ ਲਾਈਟਾਂ ਲਗਾਈਆਂ ਗਈਆਂ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇੰਗਲੈਂਡ 'ਤੇ ਜਿੱਤ ਨਾਲ ਭਾਰਤ ਨੂੰ ਹੋਇਆ ਫਾਇਦਾ, WTC ਅੰਕ ਸੂਚੀ ’ਚ ਸਥਿਤੀ ਕੀਤੀ ਮਜ਼ਬੂਤ
NEXT STORY