ਦੁਬਈ, (ਭਾਸ਼ਾ)- ਭਾਰਤ ਨੇ ਸੋਮਵਾਰ ਨੂੰ ਰਾਂਚੀ ਵਿਚ ਇੰਗਲੈਂਡ ਵਿਰੁੱਧ 5 ਵਿਕਟਾਂ ਦੀ ਜਿੱਤ ਦੇ ਨਾਲ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਅੰਕ ਸੂਚੀ ਵਿਚ ਦੂਜੇ ਸਥਾਨ ’ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ। ਜਿੱਤ ਤੋਂ ਬਾਅਦ ਭਾਰਤ ਦਾ ਅੰਕ ਫੀਸਦੀ 59.52 ਤੋਂ ਵੱਧ ਕੇ 64.58 ਹੋ ਗਿਆ ਹੈ। ਭਾਰਤ ਨੇ ਕ੍ਰਮਵਾਰ ਤੀਜੇ ਤੇ ਚੌਥੇ ਸਥਾਨ ’ਤੇ ਮੌਜੂਦ ਆਸਟ੍ਰੇਲੀਆ (55 ਫੀਸਦੀ ਅੰਕ) ਤੇ ਬੰਗਲਾਦੇਸ਼ (50 ਫੀਸਦੀ ਅੰਕ) ’ਤੇ ਮਜ਼ਬੂਤ ਬੜ੍ਹਤ ਬਣਾ ਲਈ ਹੈ। ਇੰਗਲੈਂਡ 19.44 ਫੀਸਦੀ ਅੰਕਾਂ ਨਾਲ 8ਵੇਂ ਸਥਾਨ ’ਤੇ ਹੈ। ਸ਼੍ਰੀਲੰਕਾ 9ਵੇਂ ਸਥਾਨ ’ਤੇ ਹੈ, ਜਿਸ ਨੇ ਅਜੇ ਖਾਤਾ ਨਹੀਂ ਖੋਲ੍ਹਿਆ ਹੈ।
ਇਹ ਵੀ ਪੜ੍ਹੋ : ਸਾਊਦੀ ਲੀਗ ਮੈਚ 'ਚ ਰੋਨਾਲਡੋ ਦੇ ਇਤਰਾਜ਼ਯੋਗ ਇਸ਼ਾਰੇ ਕਾਰਨ ਮਚਿਆ ਬਵਾਲ, ਲੱਗ ਸਕਦੀ ਹੈ ਪਾਬੰਦੀ
ਭਾਰਤ ਨੇ ਮੌਜੂਦਾ ਡਬਲਯੂ. ਟੀ. ਸੀ. ਪੜਾਅ ਵਿਚ ਹੁਣ ਤਕ 8 ਟੈਸਟ ਖੇਡੇ ਹਨ, ਜਿਨ੍ਹਾਂ ਵਿਚੋਂ 5 ਵਿਚ ਉਸ ਨੂੰ ਜਿੱਤ ਤੇ ਦੋ ਵਿਚ ਹਾਰ ਮਿਲੀ ਜਦਕਿ ਇਕ ਮੈਚ ਡਰਾਅ ਰਿਹਾ ਹੈ। ਇੰਗਲੈਂਡ ਟੀਮ ਨੇ 9 ਵਿਚੋਂ ਹੁਣ ਤਕ ਸਿਰਫ 3 ਮੈਚ ਜਿੱਤੇ ਹਨ ਜਦਕਿ 5 ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਇਕ ਮੁਕਾਬਲਾ ਡਰਾਅ ਰਿਹਾ। ਨਿਊਜ਼ੀਲੈਂਡ 75 ਫੀਸਦੀ ਅੰਕਾਂ ਨਾਲ ਚੋਟੀ ’ਤੇ ਹੈ ਪਰ ਉਸ ਨੇ ਅਜੇ ਤਕ ਸਿਰਫ 4 ਹੀ ਟੈਸਟ ਖੇਡੇ ਹਨ।
ਇਹ ਵੀ ਪੜ੍ਹੋ : ਲੰਡਨ ਦੇ ਇਕ ਰੈਸਟੋਰੈਂਟ 'ਚ ਧੀ ਵਾਮਿਕਾ ਨਾਲ ਦਿਸੇ ਵਿਰਾਟ ਕੋਹਲੀ, ਤਸਵੀਰ ਹੋਈ ਵਾਇਰਲ
ਟੈਸਟ ਮੈਚ ਜਿੱਤਣ ’ਤੇ 12 ਅੰਕ, ਟਾਈ ’ਤੇ 6 ਤੇ ਡਰਾਅ ਲਈ 4 ਅੰਕ ਦਿੱਤੇ ਜਾਂਦੇ ਹਨ। ਅੰਕਾਂ ਦੇ ਫੀਸਦੀ ਦੇ ਅਨੁਸਾਰ ਟੀਮਾਂ ਨੂੰ ਸਥਾਨ ਦਿੱਤਾ ਜਾਂਦਾ ਹੈ। ਚੋਟੀ ਦੀਆਂ ਦੋ ਟੀਮਾਂ 2025 ਵਿਚ ਲਾਰਡਸ ਵਿਚ ਹੋਣ ਵਾਲੇ ਫਾਈਨਲ ਵਿਚ ਖੇਡਣਗੀਆਂ। ਡਬਲਯੂ. ਟੀ. ਸੀ. ਦੀ ਸ਼ੁਰੂਆਤ ਤੋਂ ਬਾਅਦ ਤੋਂ ਭਾਰਤ ਹੁਣ ਤਕ ਦੋਵੇਂ ਵਾਰ ਫਾਈਨਲ ਵਿਚ ਪਹੁੰਚਿਆ ਹੈ। ਟੀਮ ਉਦਘਾਟਨੀ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਨਿਊਜ਼ੀਲੈਂਡ ਹੱਥੋਂ ਹਾਰ ਗਈ ਸੀ ਜਦਕਿ ਦੂਜੇ ਸੈਸ਼ਨ ਵਿਚ ਟੀਮ ਨੂੰ ਆਸਟ੍ਰੇਲੀਆ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਾਊਦੀ ਲੀਗ ਮੈਚ 'ਚ ਰੋਨਾਲਡੋ ਦੇ ਇਤਰਾਜ਼ਯੋਗ ਇਸ਼ਾਰੇ ਕਾਰਨ ਮਚਿਆ ਬਵਾਲ, ਲੱਗ ਸਕਦੀ ਹੈ ਪਾਬੰਦੀ
NEXT STORY