ਸਪੋਰਟਸ ਡੈਸਕ- ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪੰਡਯਾ ਲਈ ਮੈਦਾਨ 'ਤੇ ਵਾਪਸੀ ਸੁਖਦ ਨਹੀਂ ਰਹੀ। ਕੋਲਕਾਤਾ ਨਾਈਟ ਰਾਈਡਰਜ਼ (KKR) ਵਿਰੁੱਧ ਖੇਡੇ ਗਏ ਮੁਕਾਬਲੇ ਵਿੱਚ ਨਾ ਸਿਰਫ਼ ਉਨ੍ਹਾਂ ਦੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਸਗੋਂ ਬੀਸੀਸੀਆਈ (BCCI) ਨੇ ਉਨ੍ਹਾਂ 'ਤੇ ਭਾਰੀ ਜੁਰਮਾਨਾ ਵੀ ਲਗਾਇਆ ਹੈ।
10 ਫੀਸਦੀ ਮੈਚ ਫੀਸ ਦਾ ਜੁਰਮਾਨਾ
ਈਡਨ ਗਾਰਡਨਜ਼ ਵਿੱਚ ਖੇਡੇ ਗਏ ਇਸ ਅਹਿਮ ਮੈਚ ਦੌਰਾਨ ਹਾਰਦਿਕ ਪਾਂਡਿਆ ਨੂੰ ਆਈਪੀਐਲ ਦੀ ਆਚਾਰ ਸੰਹਿਤਾ (Code of Conduct) ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਇਸ ਕਾਰਨ ਉਨ੍ਹਾਂ 'ਤੇ 10 ਫੀਸਦੀ ਮੈਚ ਫੀਸ ਦਾ ਜੁਰਮਾਨਾ ਲਗਾਇਆ ਗਿਆ ਹੈ ਅਤੇ ਉਨ੍ਹਾਂ ਦੇ ਖਾਤੇ ਵਿੱਚ ਇੱਕ ਡੀਮੇਰਿਟ ਅੰਕ ਵੀ ਜੋੜ ਦਿੱਤਾ ਗਿਆ ਹੈ।
ਕੀ ਸੀ ਪੂਰਾ ਮਾਮਲਾ?
ਇਹ ਘਟਨਾ ਕੇਕੇਆਰ ਦੀ ਬੱਲੇਬਾਜ਼ੀ ਦੇ 10ਵੇਂ ਓਵਰ ਦੌਰਾਨ ਵਾਪਰੀ। ਚੌਥੀ ਗੇਂਦ ਤੋਂ ਬਾਅਦ ਜਦੋਂ ਹਾਰਦਿਕ ਪਾਂਡਿਆ ਆਪਣੇ ਰਨ-ਅੱਪ ਵੱਲ ਵਾਪਸ ਜਾ ਰਹੇ ਸਨ, ਤਾਂ ਉਨ੍ਹਾਂ ਨੇ ਗੁੱਸੇ ਵਿੱਚ ਬੇਲਜ਼ (ਵਿਕਟਾਂ ਦੇ ਉੱਪਰ ਵਾਲੀਆਂ ਗੀਟੀਆਂ) ਨੂੰ ਡੇਗ ਦਿੱਤਾ। ਉਨ੍ਹਾਂ ਦੀ ਇਹ ਹਰਕਤ ਆਈਪੀਐਲ ਆਚਾਰ ਸੰਹਿਤਾ ਦੇ ਅਨੁਛੇਦ 2.2 ਦੇ ਤਹਿਤ ਆਉਂਦੀ ਹੈ, ਜੋ ਕਿ "ਮੈਦਾਨੀ ਉਪਕਰਣਾਂ ਜਾਂ ਫਿਕਸਚਰ ਦੀ ਦੁਰਵਰਤੋਂ" ਨਾਲ ਸਬੰਧਤ ਹੈ। ਹਾਰਦਿਕ ਨੇ ਆਪਣੀ ਇਸ ਗਲਤੀ ਨੂੰ ਸਵੀਕਾਰ ਕਰ ਲਿਆ ਹੈ।
ਮੁੰਬਈ ਇੰਡੀਅਨਜ਼ ਦੀ ਇੱਕ ਹੋਰ ਹਾਰ
ਇਸ ਮੁਕਾਬਲੇ ਵਿੱਚ ਮੁੰਬਈ ਇੰਡੀਅਨਜ਼ ਨੂੰ ਕੇਕੇਆਰ ਹੱਥੋਂ 4 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹਾਰਦਿਕ ਪੰਡਯਾ ਇਸ ਮੈਚ ਵਿੱਚ ਬਤੌਰ ਕਪਤਾਨ ਵਾਪਸੀ ਕਰ ਰਹੇ ਸਨ, ਪਰ ਨਾ ਤਾਂ ਉਨ੍ਹਾਂ ਦਾ ਨਿੱਜੀ ਪ੍ਰਦਰਸ਼ਨ ਪ੍ਰਭਾਵਸ਼ਾਲੀ ਰਿਹਾ ਅਤੇ ਨਾ ਹੀ ਉਹ ਆਪਣੀ ਟੀਮ ਨੂੰ ਜਿੱਤ ਦਿਵਾ ਸਕੇ।
ਕੈਨੇਡਾ 'ਚ ਵੱਡੀ ਵਾਰਦਾਤ ! ਕ੍ਰਿਕਟ ਬੋਰਡ ਪ੍ਰਧਾਨ ਦੇ ਘਰ 'ਤੇ ਚੱਲੀਆਂ ਤਾੜ-ਤਾੜ ਗੋਲ਼ੀਆਂ
NEXT STORY