ਨਵੀਂ ਦਿੱਲੀ– ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ.ਆਈ. ) ਅਭਿਆਸ ਕੈਂਪ ਆਯੋਜਿਤ ਕਰਨ ਤੇ ਪ੍ਰਤੀਯੋਗਿਤਾਵਾਂ ’ਚ ਹਿੱਸਾ ਲੈਣ ਲਈ ਰਾਜ ਇਕਾਈਆਂ ਦੇ ਸਿੱਧੇ ਵਿਦੇਸ਼ੀ ਕ੍ਰਿਕਟ ਬੋਰਡਾਂ ਨਾਲ ਗਠਜੋੜ ਕਰਨ ’ਤੇ ਰੋਕ ਲਾਉਣ ਦੀ ਤਿਆਰੀ ਵਿਚ ਹੈ। ਬੀ. ਸੀ. ਸੀ. ਆਈ. ਚਾਹੁੰਦਾ ਹੈ ਕਿ ਰਾਜ ਇਕਾਈਆਂ ਇਸ ਤਰ੍ਹਾਂ ਦੇ ਕਿਸੇ ਵੀ ਪ੍ਰਸਤਾਵ ’ਤੇ ਉਸ ਦੇ ਰਾਹੀਂ ਅੱਗੇ ਵਧਣ। ਇਸ ਮਾਮਲੇ ’ਚ 18 ਮਾਰਚ ਨੂੰ ਹੋਣ ਵਾਲੀ ਬੀ.ਸੀ. ਸੀ.ਆਈ. ਦੀ ਚੋਟੀ ਦੀ ਪ੍ਰੀਸ਼ਦ ਦੀ ਮੀਟਿੰਗ ’ਚ ਫੈਸਲਾ ਲਿਆ ਜਾਵੇਗਾ।
ਬੀ. ਸੀ. ਸੀ. ਆਈ. ਨੂੰ ਇਹ ਫੈਸਲਾ ਕਰਨ ਲਈ ਇਸ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿਉਂਕਿ ਦਿੱਲੀ ਤੇ ਪੁਡੂਚੇਰੀ ਸਮੇਤ ਕਈ ਰਾਜ ਇਕਾਈਆਂ ਨੇ ਵਿਦੇਸ਼ੀ ਕ੍ਰਿਕਟ ਬੋਰਡ ਵਿਸ਼ੇਸ਼ ਤੌਰ ’ਤੇ ਐਸੋਸੀਏਟ ਦੇਸ਼ਾਂ ਨਾਲ ਆਪਣੀ ਟੀਮ ਦੀ ਮੇਜ਼ਬਾਨੀ ਕਰਨ ਲਈ ਗੱਲਬਾਤ ਕੀਤੀ ਹੈ। ਇਸ ਗੱਲ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ ਕਿ ਦਿੱਲੀ ਤੇ ਜ਼ਿਲਾ ਕ੍ਰਿਕਟ ਸੰਘ ਨੂੰ ਨੇਪਾਲ ਕ੍ਰਿਕਟ ਬੋਰਡ ਵੱਲੋਂ ਪ੍ਰਸਤਾਵ ਮਿਲਿਆ ਹੈ।
ਰਚਿਨ ਰਵਿੰਦਰ ‘ਸਰ ਰਿਚਰਡ ਹੈਡਲੀ ਮੈਡਲ’ ਨਾਲ ਸਨਮਾਨਿਤ ਹੋਣ ਵਾਲਾ ਸਭ ਤੋਂ ਨੌਜਵਾਨ ਖਿਡਾਰੀ ਬਣਿਆ
NEXT STORY