ਨਵੀਂ ਦਿੱਲੀ : ਬੰਗਾਲ ਕ੍ਰਿਕਟ ਸੰਘ ਦੇ ਪ੍ਰਧਾਨ ਅਤੇ ਦਿੱਲੀ ਕੈਪੀਟਲਸ ਦੇ ਸਲਾਹਕਾਰ ਸੌਰਭ ਗਾਂਗੁਲੀ ਨੇ ਬੀ. ਸੀ. ਸੀ. ਆਈ. ਲੋਕਪਾਲ ਅਤੇ ਨੈਤਿਕਤਾ ਅਫਸਰ ਡੀ. ਕੇ. ਜੈਨ ਨੂੰ ਜਵਾਬ ਭੇਜ ਕੇ ਸਾਫ ਕੀਤਾ ਹੈ ਕਿ ਉਸ ਦੀ ਦੋਹਰੀ ਭੂਮਿਕਾ ਵਿਚ ਹਿੱਤਾਂ ਦਾ ਟਕਰਾਅ ਨਹੀਂ ਹੈ ਜਿਵੇਂ 3 ਕ੍ਰਿਕਟ ਪ੍ਰੇਮੀਆਂ ਨੇ ਦੋਸ਼ ਲਾਇਆ ਸੀ। ਬੀ. ਸੀ. ਸੀ. ਆਈ. ਲੋਕਪਾਲ ਨੇ ਗਾਂਗੁਲੀ ਨੂੰ ਹਿੱਤਾਂ ਦੇ ਟਕਰਾਅ ਮਸਲੇ ਆਪਣਾ ਪੱਖ ਸਾਫ ਕਰਨ ਲਈ ਕਿਹਾ ਸੀ। ਉਹ ਦਿੱਲੀ ਕੈਪੀਟਲਸ ਦੇ ਸਲਾਹਕਾਰ ਹੋਣ ਦੇ ਨਾਲ ਕੈਬ ਪ੍ਰਧਾਨ ਵੀ ਹਨ। ਗਾਂਗੁਲੀ ਨੇ ਪ੍ਰੈਸ ਕਾਨਫ੍ਰੈਂਸ 'ਚ ਕਿਹਾ ਕਿ ਉਸ ਨੂੰ ਜਸਟਿਸ ਜੈਨ ਨੂੰ ਆਪਣਾ ਜਵਾਬ 6 ਅਪ੍ਰੈਲ ਨੂੰ ਭੇਜ ਦਿੱਤਾ ਹੈ।

ਪੱਤਰ 'ਚ ਕਿਹਾ ਗਿਆ, ''ਦਿੱਲੀ ਕੈਪੀਟਲਸ ਦੇ ਨਾਲ ਮੇਰੀ ਭੂਮਿਕਾ ਕਾਰਣ ਬੀ. ਸੀ. ਸੀ. ਆਈ. ਦੇ ਸੰਵਿਧਾਨ ਦੇ ਦਾਇਰੇ 'ਚ ਕੋਈ ਹਿੱਤਾਂ ਦਾ ਟਕਰਾਅ ਜਾਂ ਵਪਾਰਕ ਟਕਰਾਅ ਨਹੀਂ ਹੈ। ਉਹ ਕਿਸੇ ਅਜਿਹੀ ਕਮੇਟੀ ਦੇ ਮੈਂਬਰ ਨਹੀਂ ਹੈ ਜੋ ਮੌਜੂਦਾ ਇੰਡੀਅਨ ਪ੍ਰੀਮੀਅਰ ਲੀਗ ਦਾ ਸੰਗਠਨ ਦੇਖ ਰਹੀ ਹੈ। ਗਾਂਗੁਲੀ ਨੇ ਕਿਹਾ, ''ਮੈਂ ਅਜਿਹੇ ਕਿਸੇ ਅਹੁਦੇ 'ਤੇ ਨਹੀਂ ਹਾਂ। ਮੈਂ ਨਾ ਤਾਂ ਬੀ. ਸੀ. ਸੀ. ਆਈ. ਦੀ ਚੋਟੀ ਪਰੀਸ਼ਦ 'ਚ ਹਾਂ ਅਤੇ ਨਾ ਹੀ ਬੀ. ਸੀ. ਸੀ. ਆਈ. ਵੱਲੋਂ ਉਸਦੇ ਸਵਿਧਾਨ ਦੇ ਤਹਿਤ ਗਠਤ ਕਿਸੇ ਕ੍ਰਿਕਟ ਕਮੇਟੀ ਦਾ ਮੈਂਬਰ ਹਾਂ। ਮੈਂ ਕਿਸੇ ਕਮੇਟੀ ਦਾ ਮੈਂਬਰ ਹੋਣ ਦੇ ਨਾਤੇ ਜਾਂ ਆਈ. ਪੀ. ਐੱਲ. ਦੇ ਸਬੰਧ ਵਿਚ ਬੀ. ਸੀ. ਸੀ. ਆਈ. ਵੱਲੋਂ ਗਠਤ ਕਿਸੇ ਸੰਗਠਿਤ ਇਕਾਈ ਦਾ ਮੈਂਬਰ ਹੋਣ ਦੇ ਨਾਤੇ ਆਈ. ਪੀ. ਐੱਲ. ਪ੍ਰਸ਼ਾਸਨ, ਪ੍ਰਬੰਧਨ ਜਾਂ ਉਸ ਦੇ ਸੰਚਾਲਨ ਨਾਲ ਨਹੀਂ ਜੁੜਿਆ ਹਾਂ।''

ਗਾਂਗੁਲੀ ਨੇ ਕਿਹਾ, ''ਪਹਿਲਾਂ ਮੈਂ ਬੀ. ਸੀ. ਸੀ. ਆਈ. ਤਕਨੀਕੀ ਕਮੇਟੀ, ਆਈ. ਪੀ. ਐੱਲ. ਤਕਨੀਕੀ ਕਮੇਟੀ ਅਤੇ ਆਈ. ਪੀ. ਐੱਲ. ਸੰਚਾਲਨ ਪਰੀਸ਼ਦ ਦਾ ਹਿੱਸਾ ਸੀ। ਮੈਂ ਸਾਰਿਆਂ ਨੂੰ ਅਸਤੀਫਾ ਦੇ ਦਿੱਤਾ ਹੈ। ਗਾਂਗੁਲੀ ਨੇ ਕਿਹਾ ਕਿ ਉਹ ਆਈ. ਪੀ. ਐੱਲ. ਟੀਮ ਕੋਲਕਾਤਾ ਨਾਈਟ ਰਾਈਡਰਜ਼ ਨਾਲ ਕਿਸੇ ਵੀ ਰੂਪ 'ਚ ਨਹੀਂ ਜੁੜੇ ਹਨ। ਇਸ ਤੋਂ ਪਹਿਲਾਂ ਪਛਮੀ ਬੰਗਾਲ ਦੇ 3 ਕ੍ਰਿਕਟ ਪ੍ਰੇਮੀਆਂ ਰੰਜੀਤ ਸੀਲ, ਅਭਿਜੀਤ ਮੁਖਰਜੀ, ਅਤੇ ਭਾਸਵਤੀ ਸ਼ਾਂਤੁਆ ਨੇ ਜਸਟਿਸ ਡੀ. ਕੇ. ਜੈਨ ਨੂੰ ਅਲੱਗ ਪੱਤਰ ਲਿਖ ਕੇ ਗਾਂਗੁਲੀ ਦੀ ਦੋਹਰੀ ਭੂਮਿਕਾ ਦੇ ਸਵਾਲ ਉਠਾਏ ਸੀ।''
IPL ਪੁਆਈਂਟ ਟੇਬਲ 'ਚ ਆਇਆ ਜ਼ਬਰਦਸਤ ਭੂਚਾਲ, ਅਰੇਂਜ ਤੇ ਪਰਪਲ ਕੈਪ ਸੂਚੀ 'ਚ ਵੀ ਵੱਡਾ ਉਲਟਫੇਰ
NEXT STORY