ਨਵੀਂ ਦਿੱਲੀ : ਐਤਵਾਰ ਹੋਏ ਆਈ. ਪੀ. ਐੱਲ. ਦੇ 21ਵੇਂ ਮੁਕਾਬਲੇ ਵਿਚ ਕੋਲਕਾਤਾ ਨਾਈਟ ਰਾਈਡਰਜ਼ ਨੇ ਰਾਜਸਥਾਨ ਨੂੰ 8 ਵਿਕਟਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਰਾਜਸਥਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 3 ਵਿਕਟਾਂ ਦੇ ਨੁਕਸਾਨ 'ਤੇ 139 ਦੌੜਾਂ ਦਾ ਸਕੋਰ ਬਣਾਇਆ। ਰਾਜਸਥਾਨ ਵੱਲੋਂ ਸਟੀਵ ਸਮਿਥ ਸਭ ਤੋਂ ਵੱਧ 73 ਦੌੜਾਂ ਬਣਾ ਕੇ ਅਜੇਤੂ ਰਹੇ। ਛੋਟੇ ਟੀਚੇ ਦਾ ਪਿੱਛਾ ਕਰਦਿਆਂ ਲਿਨ ਅਤੇ ਸੁਨੀਲ ਨਾਰਾਇਣ ਨੇ ਪਹਿਲੀ ਵਿਕਟ ਲਈ 91 ਦੌੜਾਂ ਦੀ ਸਾਂਝੇਦਾਰੀ ਕਰ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿਵਾਈ ਜਿਸਦੀ ਬਦੌਲਤ ਕੋਲਕਾਤਾ ਨੇ ਇਹ ਮੈਚ 13.5 ਓਵਰ ਵਿਚ ਖਤਮ ਕਰ ਦਿੱਤਾ। ਕੋਲਕਾਤਾ ਵੱਲੋਂ ਕ੍ਰਿਸ ਲਿਨ ਨੇ ਸਭ ਤੋਂ ਵੱਧ 50 ਦੌੜਾਂ ਬਣਾਈਆਂ।
ਪਹਿਲੇ ਨੰਬਰ 'ਤੇ ਪਹੁੰਚੀ ਕੋਲਕਾਤਾ

ਇਸ ਸ਼ਾਨਦਾਰ ਜਿੱਤ ਨਾਲ ਹੀ ਕੋਲਕਾਤਾ ਪੁਆਈਂਂਟ ਟੇਬਲ ਵਿਚ ਵੀ ਚੋਟੀ 'ਤੇ ਪਹੁੰਚ ਗਈ ਹੈ ਕੋਲਕਾਤਾ ਨੇ ਹੁਣ ਤੱਕ ਆਪਣੇ 5 ਮੈਚਾਂ ਵਿਚ ਜਿੱਤ ਦਰਜ ਕੀਤੀ ਹੈ। ਚੇਨਈ ਨੇ ਵੀ 4 ਮੈਚ ਜਿੱਤੇ ਹਨ ਪਰ ਕੋਲਕਾਤਾ ਦਾ ਨੈਟ ਰਨ ਰੇਟ ਉਸ ਤੋਂ ਬਿਹਤਰ ਹੈ ਇਸ ਲਈ ਉਹ ਦੂਜੇ ਸਥਾਨ 'ਤੇ ਹਨ।
ਆਰੇਂਜ ਕੈਪ

ਰਾਜਸਥਾਨ ਰਾਇਲਸ ਦੇ ਸਲਾਮੀ ਬੱਲੇਬਾਜ਼ ਜੋਸ ਬਟਲਰ 6ਵੇਂ ਸਥਾਨ 'ਤੇ ਪਹੁੰਚ ਗਏ ਹਨ ਜਦਕਿ ਕੋਲਕਾਤਾ ਰਾਈਡਰਜ਼ ਦੇ ਰਾਬਿਨ ਉੱਥਪਾ 9ਵੇਂ ਸਥਾਨ 'ਤੇ ਪਹੁੰਚ ਗਏ ਹਨ। ਹਾਲਾਂਕਿ ਆਰੇਂਜ ਕੈਪ ਅਜੇ ਵੀ ਹੈਦਰਾਬਾਦ ਦੇ ਡੇਵਿਡ ਵਾਰਨਰ ਦੇ ਕੋਲ ਸੁਰੱਖਿਅਤ ਹੈ।
ਪਰਪਲ ਕੈਪ

ਇਸ ਮੈਚ ਵਿਚ 2 ਵਿਕਟਾਂ ਲੈਣ ਵਾਲੇ ਰਾਜਸਥਾਨ ਰਾਇਲਜ਼ ਦੇ ਸਪਿਨ ਗੇਂਦਬਾਜ਼ ਸ਼੍ਰੇਅਸ ਗੋਪਾਲ ਨੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੀ ਸੂਚੀ ਵਿਚ ਲੰਬੀ ਛਲਾਂਗ ਲਾਈ ਹੈ ਅਤੇ ਉਹ ਤੀਜੇ ਸਥਾਨ 'ਤੇ ਪਹੁੰਚ ਗਏ ਹਨ ਜਦਕਿ ਦਿੱਲੀ ਕੈਪੀਟਲਸ ਦੇ ਤੇਜ਼ ਗੇਂਦਬਾਜ਼ ਕਾਗਿਸੋ ਰਬਾਡਾ ਅਜੇ ਵੀ ਪਹਿਲੇ ਸਥਾਨ 'ਤੇ ਬਰਕਰਾਰ ਹਨ।
IPL 2019 : Tata Harrier ਦੇ ਸ਼ੀਸੇ 'ਤੇ ਡਿੱਗਿਆ ਕ੍ਰਿਸ ਲਿਨ ਦਾ ਛੱਕਾ, ਦੇਖੋ ਕੀ ਹੋਇਆ ਹਾਲ (ਵੀਡੀਓ)
NEXT STORY