ਨਵੀਂ ਦਿੱਲੀ : ਅਖਿਲ ਭਾਰਤੀ ਸੀਨੀਅਰ ਚੋਣ ਕਮੇਟੀ ਦੇ ਪ੍ਰਧਾਨ ਐੱਮ. ਐੱਸ. ਕੇ. ਪ੍ਰਸ਼ਾਦ ਨੇ ਸੋਮਵਾਰ ਨੂੰ ਇੱਥੇ ਕਿਹਾ ਕਿ ਵਿਕਟ ਦੇ ਪਿੱਛੇ ਸੰਘਰਸ਼ ਕਰ ਰਹੇ ਰਿਸ਼ਭ ਪੰਤ ਦੀ ਵਿਕਟਕੀਪਿੰਗ ਵਿਚ ਸੁਧਾਰ ਲਈ ਇਕ ਮਾਹਰ ਨੂੰ ਨਿਯੁਕਤ ਕੀਤਾ ਜਾਵੇਗਾ। ਪੰਤ ਨੇ ਕੁਝ ਸਮਾਂ ਪਹਿਲਾਂ ਵੀ ਵਿਕਟਕੀਪਿੰਗ ਵਿਚ ਸੁਧਾਰ ਲਈ ਸਾਬਕਾ ਭਾਰਤੀ ਵਿਕਟਕੀਪਰ ਮੋਰੀ ਦੀ ਦੇਖ-ਰੇਖ ਵਿਚ ਕੰਮ ਕੀਤਾ ਸੀ। ਵੈਸਟਇੰਡੀਜ਼ ਖਿਲਾਫ ਐਤਵਾਰ ਨੂੰ ਤੀਜੇ ਵਨ ਡੇ ਮੈਚ ਵਿਚ ਪੰਤ ਨੇ ਕਈ ਕੈਚ ਛੱਡੇ, ਜਿਸ ਤੋਂ ਬਾਅਦ ਉਹ ਪ੍ਰ੍ਰਸ਼ੰਸਕਾਂ ਦੇ ਨਿਸ਼ਾਨੇ 'ਤੇ ਆ ਗਏ।
ਸ਼੍ਰੀਲੰਕਾ ਅਤੇ ਆਸਟਰੇਲੀਆ ਖਿਲਾਫ ਆਗਾਮੀ ਸੀਮਤ ਓਵਰਾਂ ਦੀ ਸੀਰੀਜ਼ ਲਈ ਚੋਣ ਟੀਮ ਚੋਣ ਦੇ ਮੌਕੇ 'ਤੇ ਪ੍ਰਸ਼ਾਦ ਨੇ ਪੱਤਰਕਾਰਾਂ ਨੂੰ ਕਿਹਾ, ''ਪੰਤ ਨੂੰ ਆਪਣੀ ਵਿਕਟਕੀਪਿੰਗ ਵਿਚ ਸੁਧਾਰ ਕਰਨਾ ਹੋਵੇਗਾ। ਅਸੀਂ ਉਸ ਦੇ ਲਈ ਖਾਸ ਤੌਰ 'ਤੇ ਵਿਕਟਕੀਪਿੰਗ ਕੌਚ ਰੱਖਾਂਗੇ।'' 22 ਸਾਲਾ ਇਸ ਵਿਕਟਕੀਪਰ ਨੂੰ ਟੀਮ ਮੈਨੇਜਮੈਂਟ ਦਾ ਪੂਰਾ ਸਾਥ ਮਿਲ ਰਿਹਾ ਹੈ ਪਰ ਉਨ੍ਹਾਂ ਨੂੰ ਲਗਦਾ ਹੈ ਕਿ ਪੰਤ 'ਤੇ ਖਾਸ ਧਿਆਨ ਦੇਣ ਦੀ ਜ਼ਰੂਰਤ ਹੈ।
ਸੁਰੱਖਿਆ ਦੇ ਮਾਮਲੇ 'ਚ ਭਾਰਤ 'ਚ ਪਾਕਿਸਤਾਨ ਨਾਲੋਂ ਵੱਧ ਖਤਰਾ : PCB ਪ੍ਰਧਾਨ
NEXT STORY