ਨਵੀਂ ਦਿੱਲੀ : ਭਾਰਤੀ ਵਿੰਗ ਕਮਾਂਡਰ ਅਭਿਨੰਦਨ ਨੇ ਪਾਕਿਸਤਾਨੀ ਏਅਰ ਫੌਜ ਦੀ ਭਾਰਤੀ ਸਰਹੱਦ 'ਚ ਘੁਸਪੈਠ ਨੂੰ ਅਸਫਲ ਕੀਤਾ। ਏਅਰ ਸਟ੍ਰਾਈਕ ਤੋਂ ਬਾਅਦ ਪਾਕਿ ਫੌਜ ਨੇ ਭਾਰਤੀ ਸਰੱਹਦ 'ਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਅਤੇ ਆਪਣੇ ਲੜਾਕੂ ਜਹਾਜ਼ ਭਾਰਤੀ ਸਰਹੱਦ ਦੇ ਅੰਦਰ ਭੇਜ ਦਿੱਤੇ ਜਿਸ ਨੂੰ ਭਾਰਤੀ ਵਿੰਗ ਕਮਾਂਡਰ ਨੇ ਖਦੇੜ ਦਿੱਤਾ ਅਤੇ ਪਾਕਿ ਦਾ ਇਕ ਲੜਾਕੂ ਜਹਾਜ਼ ਵੀ ਮਾਰ ਸੁੱਟਿਆ। ਇਸ ਦੌਰਾਨ ਵਿੰਗ ਕਮਾਂਡਰ ਦਾ ਜਹਾਜ਼ ਕ੍ਰੈਸ਼ ਹੋ ਗਿਆ ਅਤੇ ਉਹ ਪਾਕਿ ਸਰਹੱਦ 'ਚ ਜਾ ਡਿੱਗੇ। ਇਸ ਤੋਂ ਬਾਅਦ ਪਾਕਿਸਤਾਨੀ ਫੌਜ ਨੇ ਅਭਿਨੰਦਨ ਨੂੰ ਹਿਰਾਸਤ 'ਚ ਲੈ ਲਿਆ। ਭਾਰਤ ਦੇ ਦਬਦਬੇ ਤੋਂ ਬਾਅਦ ਪਾਕਿਸਤਾਨ ਨੇ ਅਭਿਨੰਦਨ ਨੂੰ ਵਾਪਸ ਭਾਰਤ ਨੂੰ ਸੌਂਪ ਦਿੱਤਾ। ਜਿਸ ਤੋਂ ਬਾਅਦ ਪੂਰੇ ਭਾਰਤ ਵਿਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਭਾਰਤ ਦੀਆਂ ਕਈ ਖੇਡ ਹਸਤੀਆਂ ਨੇ ਆਪਣੇ-ਆਪਣੇ ਟਵੀਟ ਕਰ ਕੇ ਵਿੰਗ ਕਮਾਂਡਰ ਦੀ ਇਸ ਬਹਾਦਰੀ ਨੂੰ ਸਲਾਮ ਕੀਤਾ।

ਇਸੇ ਦੌਰਾਨ ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਵੀ ਵੱਖਰੇ ਅੰਦਾਜ਼ 'ਚ ਭਾਰਤ ਦੇ ਇਸ ਬਹਾਦਰ ਵਿੰਗ ਕਮਾਂਡਰ ਅਭਿਨੰਦਨ ਨੂੰ ਸਲਾਮ ਕੀਤਾ ਹੈ। ਬੀ. ਸੀ. ਸੀ. ਆਈ. ਨੇ ਵਿੰਗ ਕਮਾਂਡਰ ਦੇ ਨਾਂ ਦੀ ਜਰਸੀ ਲਾਂਚ ਕੀਤੀ ਜਿਸ 'ਤੇ ਅਭਿਨੰਦਨ ਨਾਂ ਦੇ ਨਾਲ 1 ਨੰਬਰ ਵੀ ਦਿੱਤਾ ਗਿਆ ਹੈ। ਬੀ. ਸੀ. ਸੀ. ਆਈ. ਨੇ ਟਵੀਟ ਕਰ ਕੇ ਲਿਖਿਆ- 'ਤੁਹਾਡਾ ਸਵਾਗਤ ਹੈ ਅਭਿਨੰਦਨ। ਤੁਸੀਂ ਆਸਮਾਨ 'ਤੇ ਰਾਜ ਕਰਦੇ ਹੋ, ਤੁਸੀਂ ਸਾਡੇ ਦਿਲਾਂ 'ਤੇ ਰਾਜ ਕਰਦੇ ਹੋ, ਤੁਹਾਡੀ ਹਿੰਮਤ ਅਤੇ ਮਾਣ ਆਉਣ ਵਾਲੀਆਂ ਪੀੜੀਆਂ ਨੂੰ ਹਮੇਸ਼ਾ ਪ੍ਰੇਰਿਤ ਕਰਦੇ ਰਹਿਣਗੇ।'
ਹੋਂਡਾ ਕਲਾਸਿਕ 'ਚ ਲਾਹਿੜੀ ਸੰਯੁਕਤ 13ਵੇਂ ਸਥਾਨ 'ਤੇ
NEXT STORY