ਨਵੀਂ ਦਿੱਲੀ, (ਭਾਸ਼ਾ)- ਭਾਰਤ ਦੀ ਨੌਜਵਾਨ ਬੱਲੇਬਾਜ਼ ਸ਼ੈਫਾਲੀ ਵਰਮਾ 24 ਨਵੰਬਰ ਤੋਂ 4 ਦਸੰਬਰ ਤੱਕ ਲਖਨਊ ਵਿਚ ਹੋਣ ਵਾਲੇ ਅੰਤਰ ਖੇਤਰੀ ਮਹਿਲਾ ਟੀ-20 ਕ੍ਰਿਕਟ ਟੂਰਨਾਮੈਂਟ ਵਿਚ ਉੱਤਰੀ ਖੇਤਰ ਦੀ ਟੀਮ ਦੀ ਅਗਵਾਈ ਕਰੇਗੀ। ਸ਼ੈਫਾਲੀ ਦੇ ਨਾਲ ਹਰਲੀਨ ਦਿਓਲ ਨੂੰ ਉਪ ਕਪਤਾਨ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਭਾਰਤ ਦੇ ਵਿਦਿਤ ਤੇ ਵੈਸ਼ਾਲੀ ਨੇ ਰਚਿਆ ਇਤਿਹਾਸ, ਬਣੇ ਸ਼ਤਰੰਜ 'ਚ ਫਿਡੇ ਗ੍ਰੈਂਡ ਸਵਿਸ ਚੈਂਪੀਅਨ
ਤਜਰਬੇਕਾਰ ਵਿਕਟਕੀਪਰ ਬੱਲੇਬਾਜ਼ ਤਾਨਿਆ ਭਾਟੀਆ ਅਤੇ ਭਾਰਤੀ ਟੀਮ ਤੋਂ ਬਾਹਰ ਚੱਲ ਰਹੀ ਸੁਸ਼ਮਾ ਵਰਮਾ ਨੂੰ ਵੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਤੇਜ਼ ਗੇਂਦਬਾਜ਼ ਅਮਨਜੋਤ ਕੌਰ ਅਤੇ ਅੰਡਰ-19 ਸਟਾਰ ਸ਼ਵੇਤਾ ਸਹਿਰਾਵਤ, ਕਸ਼ਵੀ ਗੌਤਮ ਅਤੇ ਮੰਨਤ ਕਸ਼ਯਪ ਵੀ 15 ਮੈਂਬਰੀ ਟੀਮ ਦਾ ਹਿੱਸਾ ਹਨ।
ਇਹ ਵੀ ਪੜ੍ਹੋ : SMAT 'ਚ ਸ਼ਾਨਦਾਰ ਪ੍ਰਦਰਸ਼ਨ ਕਾਰਨ ਰਿਆਨ ਪਰਾਗ ਦੀ ਹੋ ਸਕਦੀ ਹੈ ਭਾਰਤੀ ਟੀਮ 'ਚ ਐਂਟ੍ਰੀ
ਟੀਮ : ਸ਼ੈਫਾਲੀ ਵਰਮਾ (ਕਪਤਾਨ), ਸ਼ਵੇਤਾ ਸਹਿਰਾਵਤ, ਪਾਰੂਸ਼ੀ ਪ੍ਰਭਾਕਰ, ਹਰਲੀਨ ਦਿਓਲ (ਉਪ ਕਪਤਾਨ), ਸੁਸ਼ਮਾ ਵਰਮਾ (ਵਿਕਟਕੀਪਰ), ਤਾਨਿਆ ਭਾਟੀਆ (ਵਿਕਟਕੀਪਰ), ਅਮਨਜੋਤ ਕੌਰ, ਕਸ਼ਵੀ ਗੌਤਮ, ਨੀਲਮ ਬਿਸ਼ਟ, ਮੰਨਤ ਕਸ਼ਯਪ, ਪਾਰੂਣਿਕਾ ਸਿਸੋਦੀਆ, ਅਮਨਦੀਪ ਕੌਰ, ਚਿੱਤਰਾ ਸਿੰਘ ਜਾਮਵਾਲ, ਸੁਮਨ ਗੁਲੀਆ, ਮਧੂ ਧਾਮਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਛੇਤਰੀ ਨੇ ਕਿਹਾ, ਅਜੇ ਸੰਨਿਆਸ ਦਾ ਫੈਸਲਾ ਨਹੀਂ ਕੀਤਾ
NEXT STORY