ਨਵੀਂ ਦਿੱਲੀ, (ਬਿਊਰੋ)— ਭਾਰਤੀ ਟੀਮ ਆਪਣੇ ਨਿਯਮਿਤ ਕਪਤਾਨ ਵਿਰਾਟ ਕੋਹਲੀ ਦੇ ਬਿਨਾਂ ਐਤਵਾਰ ਤੋਂ ਸ਼੍ਰੀਲੰਕਾ ਦੇ ਖਿਲਾਫ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਵਨਡੇ ਸੀਰੀਜ ਵਿੱਚ ਇੱਕ ਹੋਰ 'ਵ੍ਹਾਈਟਵਾਸ਼' ਕਰਨਾ ਚਾਹੇਗੀ। ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਪਹਿਲਾ ਵਨਡੇ ਖੇਡਿਆ ਜਾਵੇਗਾ। ਮੈਚ ਠੰਡੇ ਮੌਸਮ ਵਿੱਚ ਸਵੇਰੇ ਸਾਢੇ 11 ਵਜੇ ਸ਼ੁਰੂ ਹੋਵੇਗਾ ਅਤੇ ਉਛਾਲ ਭਰੀ ਪਿੱਚ ਉੱਤੇ ਟਾਸ ਅਹਿਮ ਸਾਬਤ ਹੋ ਸਕਦਾ ਹੈ ਪਰ ਖਬਰਾਂ ਮੁਤਾਬਕ ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੀ ਤਬੀਅਤ ਖਰਾਬ ਹੈ। ਪੀ.ਟੀ.ਆਈ. ਮੁਤਾਬਕ ਧਵਨ ਨੂੰ ਬੁਖਾਰ ਹੋ ਗਿਆ ਸੀ।
ਖ਼ਰਾਬ ਫ਼ਾਰਮ ਵਿੱਚ ਚੱਲ ਰਹੇ ਅਜਿੰਕਯ ਰਹਾਨੇ ਦੀਆਂ ਨਜਰਾਂ ਫ਼ਾਰਮ ਵਿੱਚ ਵਾਪਸੀ ਉੱਤੇ ਲੱਗੀ ਹੋਣਗੀਆਂ , ਜਦਕਿ ਮੁੱਖ ਕੋਚ ਰਵੀ ਸ਼ਾਸਤਰੀ ਅਤੇ ਕਾਰਜਵਾਹਕ ਕਪਤਾਨ ਰੋਹਿਤ ਸ਼ਰਮਾ ਦਾ ਮੁੱਖ ਉਦੇਸ਼ ਦੋਨਾਂ ਵਿਭਾਗਾਂ ਵਿੱਚ ਵੱਖਰਾ ਤਾਲਮੇਲ ਆਜ਼ਮਾਉਣ ਦਾ ਹੋਵੇਗਾ। ਹਾਲਾਂਕਿ ਟੀਮ ਆਪਣੇ ਪ੍ਰੇਰਣਾਦਾਈ ਕਪਤਾਨ ਦੇ ਬਿਨਾਂ ਹੋਵੇਗੀ ਪਰ ਰੋਹਿਤ, ਰਹਾਨੇ, ਦਿਨੇਸ਼ ਕਾਰਤਿਕ, ਧੋਨੀ, ਕੇਦਾਰ ਜਾਧਵ ਦਾ ਬੱਲੇਬਾਜ਼ੀ ਲਾਈਨ-ਅਪ ਕਿਸੇ ਵੀ ਵਿਰੋਧੀ ਟੀਮ ਲਈ ਚੁਣੌਤੀ ਭਰਪੂਰ ਸਾਬਤ ਹੋ ਸਕਦਾ ਹੈ।
ਟੀਮਾਂ ਇਸ ਤਰ੍ਹਾਂ ਹਨ :-
ਭਾਰਤ : ਰੋਹਿਤ ਸ਼ਰਮਾ ( ਕਪਤਾਨ), ਸ਼ਿਖਰ ਧਵਨ, ਅਜਿੰਕਯ ਰਹਾਨੇ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਕੇਦਾਰ ਜਾਧਵ, ਦਿਨੇਸ਼ ਕਾਰਤਿਕ, ਐੱਮ. ਐੱਸ. ਧੋਨੀ (ਵਿਕਟਕੀਪਰ), ਹਾਰਦਿਕ ਪੰਡਯਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਯੁਜ਼ਵੇਂਦਰ ਚਹਿਲ, ਜਸਪ੍ਰੀਤ ਬੁਮਰਾ, ਭੁਵਨੇਸ਼ਵਰ ਕੁਮਾਰ, ਸਿੱਧਾਰਥ ਕੌਲ।
ਸ਼ਰੀਲੰਕਾ : ਥਿਸਾਰਾ ਪਰੇਰਾ (ਕਪਤਾਨ), ਉਪੁਲ ਥਰੰਗਾ, ਧਨੁਸ਼ਕਾ ਗੁਣਤਿਲਕ, ਲਾਹਿਰੂ ਥਿਰਿਮਾਨੇ, ਏਂਜੇਲੋ ਮੈਥਿਊਜ਼, ਅਸੇਲਾ ਗੁਣਰਤਨੇ, ਨਿਰੋਸ਼ਨ ਡਿਕਵੇਲਾ (ਵਿਕੇਟਕੀਪਰ), ਚਤੁਰੰਗਾ ਡਿ ਸਿਲਵਾ, ਅਕਿਲਾ ਧਨੰਜੈ, ਸੁਰੰਗਾ ਲਕਮਲ, ਨੁਆਨ ਪ੍ਰਦੀਪ, ਸਦੀਰਾ ਸਮਰਵਿਕਰਮਾ, ਧਨੰਜੈ ਡਿ ਸਿਲਵਾ, ਦੁਸ਼ਮੰਤ ਚਮੀਰਾ, ਸਚਿਤ ਪਾਥੀਰਾਨਾ, ਕੁਸ਼ਲ ਪਰੇਰਾ।
ਵਿਰਾਟ ਨਾਲ ਵਿਆਹ ਲਈ 'ਸੁਲਤਾਨ' ਨੂੰ ਭੁੱਲੀ ਅਨੁਸ਼ਕਾ, ਗੈਸਟ ਲਿਸਟ 'ਚ ਸਿਰਫ ਇਹ 10 ਨਾਂ ਸ਼ਾਮਲ
NEXT STORY