ਦੁਬਈ- ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਭਾਰਤੀ ਟੀਮ ਦੇ ਆਸਟਰੇਲੀਆ ਦੌਰੇ 'ਤੇ ਰਵਾਨਾ ਹੋਣ ਤੋਂ ਕੁਝ ਦਿਨ ਪਹਿਲਾਂ ਸੋਮਵਾਰ ਨੂੰ ਕਿਹਾ ਕਿ ਹਾਰਦਿਕ ਪੰਡਯਾ ਹੁਣ ਵੀ ਗੇਂਦਬਾਜ਼ੀ ਕਰਨ ਨੂੰ ਲੈ ਕੇ ਡਰ ਮਹਿਸੂਸ ਕਰ ਰਹੇ ਹਨ। ਦਿੱਲੀ ਕੈਪੀਟਲਸ ਦੇ ਵਿਰੁੱਧ ਆਈ. ਪੀ. ਐੱਲ. ਫਾਈਨਲ ਤੋਂ ਇਕ ਦਿਨ ਪਹਿਲਾਂ ਰੋਹਿਤ ਨੇ ਕਿਹਾ ਕਿ ਹਾਰਦਿਕ ਨੇ ਸਾਫ ਕਰ ਦਿੱਤਾ ਕਿ ਜਿੱਥੇ ਤੱਕ ਫਿੱਟਨੈਸ ਦਾ ਸਵਾਲ ਹੈ ਤਾਂ ਉਨ੍ਹਾਂ ਨੇ ਹੁਣ ਤੱਕ ਉਹ ਲੈਅ ਹਾਸਲ ਨਹੀਂ ਕੀਤੀ।
ਰੋਹਿਤ ਨੇ ਕਿਹਾ ਕਿ ਉਹ ਹੁਣ ਵੀ ਗੇਂਦਬਾਜ਼ੀ ਕਰਨ ਤੋਂ ਡਰ ਰਹੇ ਹਨ ਤੇ ਅਸੀਂ ਪੂਰਾ ਫੈਸਲਾ ਉਸ 'ਤੇ ਛੱਡ ਦਿੱਤਾ ਹੈ। ਜੇਕਰ ਉਹ ਆਰਾਮਦਾਇਕ ਮਹਿਸੂਸ ਕਰਦੇ ਹਨ ਤਾਂ ਉਸ ਨੂੰ ਗੇਂਦਬਾਜ਼ੀ ਕਰਨ 'ਚ ਖੁਸ਼ੀ ਹੋਵੇਗੀ ਪਰ ਹੁਣ ਉਹ ਅਜਿਹਾ ਮਹਿਸੂਸ ਨਹੀਂ ਕਰ ਰਹੇ ਹਨ। ਉਸ ਨੂੰ ਕੁਝ ਪ੍ਰੇਸ਼ਾਨੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਗੇਂਦਬਾਜ਼ੀ ਕਰਦਾ ਤਾਂ ਬਹੁਤ ਵਧੀਆ ਰਹਿੰਦਾ ਪਰ ਪੂਰੇ ਸੈਸ਼ਨ 'ਚ ਅਸੀਂ ਉਸ ਨੂੰ ਇਸ ਸਥਿਤੀ 'ਚ ਰੱਖਿਆ ਕਿ ਉਹ ਆਪਣੇ ਸਰੀਰ ਦਾ ਧਿਆਨ ਰੱਖ ਸਕੇ ਤੇ ਉਸ ਨੇ ਅਜਿਹਾ ਬਹੁਤ ਵਧੀਆ ਤਰੀਕੇ ਨਾਲ ਕੀਤਾ। ਅਸੀਂ ਹਰ ਤਿੰਨ ਚਾਰ ਮੈਚਾਂ 'ਚ ਉਸਦਾ ਮੁਲਾਂਕਣ ਕੀਤਾ ਤੇ ਅਸੀਂ ਉਸ ਨਾਲ ਗੱਲਬਾਤ ਕੀਤੀ ਕਿ ਉਹ ਕੀ ਚਾਹੁੰਦਾ ਹੈ। ਹਾਰਦਿਕ ਦੀ ਪਿਛਲੇ ਸਾਲ ਅਕਤੂਬਰ 'ਚ ਬ੍ਰਿਟੇਨ 'ਚ ਸਰਜਰੀ ਕੀਤੀ ਗਈ ਸੀ। ਉਸਦੀ ਪਿੱਠ 'ਚ 2018 ਤੋਂ ਹੀ ਦਰਦ ਸੀ। ਰੋਹਿਤ ਨੇ ਕਿਹਾ ਕਿ ਅਸੀਂ ਕਿਸੇ ਖਿਡਾਰੀ 'ਤੇ ਇਸ ਤਰ੍ਹਾਂ ਦਾ ਦਬਾਅ ਨਹੀਂ ਬਣਾਉਣਾ ਚਾਹੁੰਦੇ ਹਾਂ, ਜਿਸ ਤੋਂ ਅਸੀਂ ਕੁਝ ਉਮੀਦਾਂ ਕਰੀਏ। ਹਾਰਦਿਕ ਸਾਡੇ ਲਈ ਬੇਹੱਦ ਮਹੱਤਵਪੂਰਨ ਖਿਡਾਰੀ ਹੈ ਤੇ ਉਸਦੀ ਬੱਲੇਬਾਜ਼ੀ ਬਹੁਤ ਮਾਈਨੇ ਰੱਖਦੀ ਹੈ। ਜਦੋ ਤੱਕ ਉਹ ਬੱਲੇਬਾਜ਼ੀ 'ਚ ਯੋਗਦਾਨ ਦੇ ਰਿਹਾ ਹੈ ਮੈਂ ਖੁਸ਼ ਹਾਂ।
ਯੁਵਰਾਜ ਨੇ ਕੀਤੀ ਹੈਦਰਾਬਾਦ ਦੇ ਇਸ ਬੱਲੇਬਾਜ਼ ਦੀ ਤਾਰੀਫ਼, ਕਿਹਾ- ਹੋ ਸਕਦੈ ਭਵਿੱਖ ਦਾ ਸਪੈਸ਼ਲ ਖਿਡਾਰੀ
NEXT STORY