ਮੈਲਬੋਰਨ–ਆਸਟ੍ਰੇਲੀਆ ਦੇ ਸਾਬਕਾ ਕਪਤਾਨ ਇਯਾਨ ਚੈਪਲ ਨੂੰ ਲੱਗਦਾ ਹੈ ਕਿ ਬੇਨ ਸਟੋਕਸ ਦੀ ਅਗਵਾਈ ਵਾਲੀ ਇੰਗਲੈਂਡ ਦੀ ਟੀਮ ਬਚੀ ਹੋਈ ਟੈਸਟ ਲੜੀ ਵਿਚ ਭਾਰਤ ਨੂੰ ਸਖਤ ਟੱਕਰ ਦੇਵੇਗੀ ਪਰ ਉਸ ਨੇ ਮੇਜ਼ਬਾਨ ਟੀਮ ਦੇ ਜਿੱਤਣ ਦਾ ਸਮਰਥਨ ਕੀਤਾ। ਭਾਰਤ ਤੇ ਇੰਗਲੈਂਡ ਇਸ ਸਮੇਂ 5 ਮੈਚਾਂ ਦੀ ਲੜੀ ਵਿਚ 1-1 ਨਾਲ ਬਰਾਬਰੀ ’ਤੇ ਹਨ।
ਚੈਪਲ ਨੇ ਕਿਹਾ, ‘‘ਘਰੇਲੂ ਟੀਮ ਹੋਣ ਦੇ ਨਾਤੇ ਭਾਰਤ ਨੂੰ ਆਖਿਰ ਵਿਚ ਇਸ ਮੁਸ਼ਕਿਲ ਲੜੀ ਨੂੰ ਜਿੱਤਣਾ ਚਾਹੀਦਾ ਹੈ ਪਰ ਉਸ ਨੂੰ ਬਚੇ ਹੋਏ ਮੁਕਾਬਲਿਆਂ ਵਿਚ ਸਖਤ ਚੁਣੌਤੀ ਮਿਲੇਗੀ।’’
ਉਸ ਨੇ ਕਿਹਾ,‘‘ਸਟੋਕਸ ਦੀ ਹਮਲਵਾਰ ਅਗਵਾਈ ਵਾਲੀ ਇੰਗਲੈਂਡ ਟੀਮ ਜੋ ਰੂਟ ਦੀ ਅਗਵਾਈ ਵਾਲੀ ਟੀਮ ਤੋਂ ਬਿਹਤਰ ਹੈ ਜਿਹੜੀ ਪਿਛਲੇ ਦੌਰੇ ’ਤੇ ਸਪਿਨ ਅੱਗੇ ਢੇਰ ਹੋ ਗਈ ਸੀ।’’ ਭਾਰਤ ਦੇ 2021 ਵਿਚ ਪਿਛਲੇ ਦੌਰੇ ’ਤੇ ਇੰਗਲੈਂਡ ਦੀ ਟੀਮ ਰੂਟ ਦੀ ਅਗਵਾਈ ਵਿਚ ਪਹਿਲਾ ਟੈਸਟ ਜਿੱਤਣ ਤੋਂ ਬਾਅਦ ਲੜੀ ਗੁਆ ਬੈਠੀ ਸੀ।
ਸਿੰਧੂ ਤੇ ਪੁਰਸ਼ ਟੀਮ ’ਤੇ ਫੋਕਸ, ਬੀ. ਏ. ਟੀ. ਸੀ. ’ਚ ਖਿਤਾਬ ਜਿੱਤਣਾ ਚਾਹੇਗਾ ਭਾਰਤ
NEXT STORY