ਨਵੀਂ ਦਿੱਲੀ : ਰਿਜ਼ਰਵ ਸਲਾਮੀ ਬੱਲੇਬਾਜ਼ ਕੇ. ਐੱਲ. ਰਾਹੁਲ ਨੇ ਭਾਂਵੇ ਹੀ ਖੁਲ ਕੇ ਨਹੀਂ ਕਿਹਾ ਪਰ ਸੰਕੇਤ ਦਿੱਤਾ ਹੈ ਕਿ ਉਹ ਵਿਸ਼ਵ ਕੱਪ ਵਿਚ ਚੌਥੇ ਨੰਬਰ 'ਤੇ ਬੱਲੇਬਾਜ਼ੀ ਲਈ ਤਿਆਰ ਹੈ। ਬੱਲੇਬਾਜ਼ੀ ਕ੍ਰਮ ਨੂੰ ਲੈ ਕੇ ਕਾਫੀ ਸਮੇਂ ਤੋਂ ਬਹਿਸ ਚੱਲ ਰਹੀ ਹੈ ਕਿ ਚੌਥੇ ਨੰਬਰ 'ਤੇ ਕੌਣ ਉੱਤਰੇਗਾ। ਅਜਿਹੇ 'ਚ ਰਾਹੁਲ ਅਤੇ ਵਿਜੇ ਸ਼ੰਕਰ ਦੇ ਨਾਂ ਸਾਹਮਣੇ ਹਨ। ਰਾਹੁਲ ਨੇ ਕਿਹਾ, ''ਚੋਣਕਾਰਾਂ ਨੇ ਸਾਫ ਕਰ ਦਿੱਤਾ ਹੈ ਕਿ ਮੈਂ ਟੀਮ ਦਾ ਹਿੱਸਾ ਹਾਂ ਅਤੇ ਜਿੱਥੇ ਟੀਮ ਚਾਹੇਗੀ ਮੈਂ ਉੱਥੇ ਬੱਲੇਬਾਜ਼ੀ ਕਰਾਂਗਾ। ਮੁੱਖ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਇੰਗਲੈਂਡ ਦੇ ਹਾਲਾਤ ਮੁਤਾਬਕ ਹੀ ਟੀਮ ਦੀ ਪਲੇਇੰਗ ਇਲੈਵਨ ਤੈਅ ਹੋਵੇਗੀ। ਰਾਹਲੁ ਨੇ ਇੰਗਲੈਂਡ ਲਾਇੰਸ ਖਿਲਾਫ ਭਾਰਤ-ਏ ਲਈ ਘਰੇਲੂ ਸੀਰੀਜ਼ ਖੇਡੀ ਅਤੇ ਦੌੜਾਂ ਬਣਾਈਆਂ। ਆਸਟਰੇਲੀਆ ਖਿਲਾਫ ਟੀ-20 ਸੀਰੀਜ਼ ਵਿਚ ਉਸਲ ਨੇ 50 ਅਤੇ 47 ਦੌੜਾਂ ਦੀ ਪਾਰੀ ਖੇਡੀ।''

ਆਈ. ਪੀ. ਐੱਲ. ਵਿਚ ਰਾਹੁਲ ਨੇ 53.90 ਦੀ ਔਸਤ ਨਾਲ 593 ਦੌੜਾਂ ਬਣਾਈਆਂ। ਰਾਹਲੁ ਨੇ ਕਿਹਾ, ''ਫਾਰਮ ਨੂੰ ਜ਼ਰੂਰਤ ਤੋਂ ਵੱਧ ਤੂਲ ਦਿੱਤਾ ਜਾਂਦਾ ਹੈ। ਪਿਛਲੇ 2 ਮਹੀਨੇ ਤੋਂ ਮੈਂ ਚੰਗਾ ਖੇਡ ਰਿਹਾ ਹਾਂ। ਇੰਗਲੈਂਡ ਲਾਇੰਸ ਖਿਲਾਫ ਮੈਂ ਆਪਣੀ ਤਕਨੀਕ 'ਤੇ ਕੰਮ ਕੀਤਾ ਤਾਂ ਜੋ ਆਸਟਰੇਲੀਆ ਖਿਲਾਫ ਟੀ-20 ਵਿਚ ਅਤੇ ਆਈ. ਪੀ. ਐੱਲ. ਵਿਚ ਚੰਗਾ ਖੇਡ ਸਕਾਂ। ਮੈਂ ਮਹਿਸੂਸ ਕੀਤਾ ਕਿ ਮੇਰੀ ਤਕਨੀਕ ਵਿਚ ਕੋਈ ਖਰਾਬੀ ਨਹੀਂ ਸੀ। ਹਰ ਕੋਈ ਚੰਗਾ ਖੇਡਣਾ ਚਾਹੁੰਦਾ ਹੈ। ਮੈਨੂੰ ਖੁਸ਼ੀ ਹੈ ਕਿ ਮੈਂ ਹੁਣ ਦੌੜਾਂ ਬਣਾ ਰਿਹਾ ਹਾਂ।''

ਰਾਹੁਲ ਨੇ ਕਿਹਾ, ''ਮੈਂ ਬਹੁਤ ਬਦਲਾਅ ਨਹੀਂ ਕੀਤਾ। ਹਰ ਖਿਡਾਰੀ ਦੇ ਕਰੀਅਰ ਵਿਚ ਖਰਾਬ ਦੌਰ ਆਉਂਦਾ ਹੈ। ਮੈਂ ਆਪਣੀ ਬੱਲੇਬਾਜ਼ੀ ਨੂੰ ਸਰਲ ਰੱਖਣ ਦੀ ਕੋਸ਼ਿਸ਼ ਕਰਦਾ ਹਾਂ। ਜਦੋਂ ਫਾਰਮ ਚੰਗਾ ਹੁੰਦਾ ਹੈ ਤਾਂ ਸਭ ਸਹੀ ਲਗਦਾ ਹੈ ਅਤੇ ਖਰਾਬ ਹੋਣ 'ਤੇ ਸਭ ਗਲਤ।'' ਪਿਛਲੇ 2 ਮਹੀਨੇ ਲਗਾਤਾਰ ਟੀ-20 ਖੇਡਣ ਤੋਂ ਬਾਅਦ ਖੁੱਦ ਨੂੰ ਵਨ ਡੇ ਕ੍ਰਿਕਟ ਵਿਚ ਢਾਲਣਾ ਕਿੰਨਾ ਮੁਸ਼ਕਲ ਹੋਵੇਗਾ, ਇਹ ਪੁੱਛਣ 'ਤੇ ਰਾਹੁਲ ਨੇ ਕਿਹਾ, ''ਮੁਸ਼ਕਲ ਤਾਂ ਹੋਵੇਗਾ ਪਰ ਬਹੁਤ ਬਦਲਾਅ ਨਹੀਂਂ ਕਰਨੇ ਹੁੰਦੇ। ਇਹ ਗੇਂਦ ਅਤੇ ਬੱਲੇ ਦਾ ਹੀ ਖੇਡ ਹੈ ਅਤੇ ਸਭ ਨੂੰ ਹਾਲਾਤ ਮੁਤਾਬਕ ਖੇਡਣਾ ਹੁੰਦਾ ਹੈ।''
ਚੌਥੇ ਮੈਚ 'ਚ ਬੇਹੱਦ ਹੀ ਸ਼ਰਮਨਾਕ ਤਰੀਕੇ ਨਾਲ ਆਊਟ ਹੋਏ ਸ਼ੋਇਬ ਮਲਿਕ : ਦੇਖੋ ਵੀਡੀਓ
NEXT STORY