ਖੇਡ ਡੈਸਕ : ਹਿਊਮਨ ਰਾਈਟਸ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਪੂਰੀ ਦੁਨੀਆ ਚੀਨ ਨੂੰ ਘੇਰਨ ਵਿਚ ਲੱਗੀ ਹੈ। ਇਸੇ ਦੌਰਾਨ ਬੀਜਿੰਗ ਵਿੰਟਰ ਓਲੰਪਿਕ ’ਤੇ ਵੀ ਖ਼ਤਰੇ ਦੇ ਬੱਦਲ ਮੰਡਰਾਉਣ ਲੱਗੇ ਹਨ। ਅਮਰੀਕਾ ਦੇ ਡਿਪਲੋਮੈਟਿਕ ਵਿਰੋਧ ਤੋਂ ਬਾਅਦ ਦੂਜੇ ਦੇਸ਼ ਵੀ ਦੱਬੀ ਜੁਬਾਨ ਵਿਚ ਵਿਰੋਧ ਦੀ ਆਵਾਜ਼ ਉਠਾ ਰਹੇ ਹਨ। ਇਸ ਦੌਰਾਨ ਵਿੰਟਰ ਓਲੰਪਿਕ ਦੀਆਂ ਸਪਾਂਸਰ ਕੰਪਨੀਆਂ ਨੂੰ ਆਪਣੇ 110 ਬਿਲੀਅਨ ਸੰਕਟ ਵਿਚ ਪੈਂਦੇ ਵਿਖਾਈ ਦੇ ਰਹੇ ਹਨ। ਓਲੰਪਿਕ ਸ਼ੁਰੂ ਤੋਂ ਇਸ਼ਤਿਹਾਰ ਦੇਣ ਵਾਲਿਆਂ ਲਈ ਲੋਕਾਂ ਤੱਕ ਪਹੁੰਚ ਕਰਨ ਦਾ ਸਭ ਤੋਂ ਵੱਡਾ ਮਾਰਕੀਟ ਰਿਹਾ ਹੈ। ਓਲੰਪਿਕ ਨੂੰ ਇਸ ਵਾਰ ਇੰਟੇਲ ਕ੍ਰਾਪ, ਪ੍ਰਾਕਟਰ ਐਂਡ ਗੈਂਬਲ, ਕੋਕਾ-ਕੋਲਾ ਅਤੇ ਟੋਇਟਾ ਮੋਟਰ ਕ੍ਰਾਪ ਵਰਗੀਆਂ ਕੰਪਨੀਆਂ ਸਪਾਂਸਰ ਕਰ ਰਹੀਆਂ ਹਨ ਪਰ ਮੌਜੂਦਾ ਵਿਰੋਧ ਕਾਰਨ ਸਾਰੇ ਕੰਪਨੀ ਮਾਲਿਕਾਂ ਦੇ ਮੱਥੇ ਉੱਤੇ ਚਿੰਤਾ ਦੀਆਂ ਲਕੀਰਾਂ ਖਿੱਚ ਗਈਆਂ ਹਨ।
ਇਹ ਵੀ ਪੜ੍ਹੋ : ਇਕ ਹੋਰ ਮਹਿਲਾ ਸ਼ੂਟਰ ਨੇ ਕੀਤੀ ਖ਼ੁਦਕੁਸ਼ੀ, ਅਦਾਕਾਰ ਸੋਨੂੰ ਸੂਦ ਨੇ ਦਿਵਾਈ ਸੀ 2.70 ਲੱਖ ਦੀ ਰਾਈਫਲ
ਸਪਾਂਸਰ ਓਮੇਗਾ ਨੇ ਇਕ ਬਿਆਨ ਵਿਚ ਕਿਹਾ ਕਿ ਇਕ ਕੌਮਾਂਤਰੀ ਬ੍ਰਾਂਡ ਦੇ ਰੂਪ ਵਿਚ ਅਸੀਂ ਨਿਸ਼ਚਿਤ ਰੂਪ ਨਾਲ ਅੰਤਰਰਾਸ਼ਟਰੀ ਤਣਾਅ ਤੋਂ ਜਾਣੂ ਹਾਂ। ਅਸੀਂ ਸਾਵਧਾਨੀਪੂਰਵਕ ਇਸ ਉੱਤੇ ਨਜ਼ਰਾਂ ਰੱਖੀ ਹੋਈ ਹੈ। ਉਥੇ ਹੀ, ਸਵੈਚ ਗਰੁੱਪ ਬ੍ਰਾਂਡ ਜੋਕਿ 2004 ਤੋਂ ਓਲੰਪਿਕ ਦਾ ਟਾਪ ਆਯੋਜਕ ਰਿਹਾ ਹੈ, ਨੇ ਬਿਆਨ ਜਾਰੀ ਕੀਤਾ ਹੈ ਕਿ ਅਸੀਂ ਈਮਾਨਦਾਰੀ ਨਾਲ ਮੰਨਦੇ ਹਾਂ ਕਿ ਓਲੰਪਿਕ ਖੇਡ ਏਕਤਾ ਦੀ ਭਾਵਨਾ ਨੂੰ ਬਣਾਈ ਰੱਖਣ ਲਈ ਜ਼ਮੀਨ ਦਾ ਕੰਮ ਕਰ ਰਹੀ ਹੈ। ਦਰਅਸਲ, ਦੋਸ਼ ਲੱਗਦਾ ਰਿਹਾ ਹੈ ਕਿ ਬੀਜਿੰਗ ਓਲੰਪਿਕ ਦਾ ਸਮਰਥਨ ਕਰਨ ਵਾਲੀਆਂ ਕੰਪਨੀਆਂ ਚੀਨ ਦੇ ਝਿੰਜਿਆਂਗ ਵਿਚ ਹੋ ਰਹੀਆਂ ਘਟਨਾਵਾਂ ਤੋਂ ਧਿਆਨ ਹਟਾਉਣ ਲਈ ਖੇਡਾਂ ਦੀ ਵਰਤੋਂ ਕਰ ਰਹੀਆਂ ਹਨ। ਇਸ ਨੂੰ ਸਪੋਟਰਸ ਵਾਸ਼ਿੰਗ ਦਾ ਨਾਂ ਦਿੱਤਾ ਜਾ ਰਿਹਾ ਹੈ। ਮਨੁੱਖੀ ਅਧਿਕਾਰ ਵਕੀਲ ਦਾ ਕਹਿਣਾ ਹੈ ਕਿ ਚੀਨੀ ਸਰਕਾਰ ਨਿਰਵਿਵਾਦੀ ਰੂਪ ਨਾਲ ਵਿੰਟਰ ਸੀਜ਼ਨ ਓਲੰਪਿਕ ਦੀ ਵਰਤੋਂ ਆਪਣੀਆਂ ਗਲਤੀਆਂ ਨੂੰ ਲੁਕਾਉਣ ਲਈ ਕਰ ਰਹੀ ਹੈ ਅਤੇ ਇਸ ਦਾ ਮਤਲੱਬ ਇਹ ਹੈ ਕਿ ਦੁਨੀਆ ਇਸ ਨੂੰ ਮਨਜ਼ੂਰੀ ਦਿੰਦੀ ਹੈ।
ਇਹ ਵੀ ਪੜ੍ਹੋ : ਦਿਲਪ੍ਰੀਤ ਦੀ ਹੈਟ੍ਰਿਕ, ਭਾਰਤ ਨੇ ਬੰਗਲਾਦੇਸ਼ ਨੂੰ 9-0 ਨਾਲ ਹਰਾਇਆ
ਚੀਨ ਵੱਲ ਇਸ ਲਈ ਵੀ ਵੱਡੀਆਂ ਕੰਪਨੀਆਂ ਜਾ ਰਹੀਆਂ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਝਿੰਜਿਆਂਗ ਵਿਚ ਹੋਏ ਕਤਲੇਆਮ ਦਾ ਵਿਰੋਧ ਕਰਨ ਤੋਂ ਬਾਅਦ ਉਨ੍ਹਾਂ ਦੀ ਸੇਲ ਚੀਨ ਵਿਚ ਲਗਾਤਾਰ ਵੱਧ ਰਹੀ ਹੈ। ਪਿੱਛਲੀ ਬਸੰਤ ਰੁੱਤ ਵਿਚ ਨਾਇਕ, ਏਡਿਡਾਸ ਏਜੀ, ਫਾਸਟ ਰਿਟੇਲਿੰਗ ਕੰਪਨੀ ਦੇ ਯੂਨੀਕਲੋ ਅਤੇ ਸਵੀਡਿਸ਼ ਰਿਟੇਲਰ ਹੇਂਸ ਐਂਡ ਮਾਰਿਟਜ ਏਬੀ ਸਮੇਤ ਖ਼ਪਤਕਾਰ ਕੰਪਨੀਆਂ ਨੇ ਚੀਨ ਵਿਚ ਚੰਗੀ ਵਿਕਰੀ ਕੀਤੀ ਸੀ।
ਓਲੰਪਿਕ ਸਪਾਂਸਰਸ਼ਿਪ ਤੋਂ ਚਾਈਨਾ ਨੂੰ ਰੈਵੇਨਿਊ
ਟੋਇਟਾ |
34.7 ਬਿਲੀਅਨ |
ਸੈਮਸੰਗ |
32.1 ਬਿਲੀਅਨ |
ਇੰਟੇਲ |
20.3 ਬਿਲੀਅਨ |
ਪੈਨਾਸੋਨਿਕ |
8.1 ਬਿਲੀਅਨ |
ਪੀ. ਐਂਡ ਜੀ. |
6.0 ਬਿਲੀਅਨ |
ਕੋਕਾ-ਕੋਲਾ |
3.3 ਬਿਲੀਅਨ |
ਸਵੈਚ ਗਰੁੱਪ |
2.7 ਬਿਲਿਅਨ |
ਬ੍ਰਿਜਸਟੋਨ |
1.7 ਬਿਲੀਅਨ |
ਏਲਿਯਾਂਜ |
430 ਮਿਲੀਅਨ |
ਏਅਰ ਬੀ. ਐੱਨ. ਬੀ. |
34 ਮਿਲੀਅਨ |
ਚੀਨ ਦਾ ਇਸ ਲਈ ਹੋ ਰਿਹਾ ਵਿਰੋਧ
ਚੀਨੀ ਸਰਕਾਰ ਉੱਤੇ ਦੋਸ਼ ਹੈ ਕਿ ਉਨ੍ਹਾਂ ਨੇ ਮੁਸਲਮਾਨ ਬਹੁਲ ਖੇਤਰ ਸ਼ਿਨਜਿਆਂਗ ਵਿਚ ਦਬਦਬਾ ਬਣਾਈ ਰੱਖਣ ਲਈ ਕਤਲੇਆਮ ਕੀਤਾ। ਕਿਹਾ ਗਿਆ ਕਿ ਚੀਨੀ ਸਰਕਾਰ ਉਇਗਰ ਸਮੁਦਾਏ ਦੀਆਂ ਔਰਤਾਂ ਨੂੰ ਘੱਟ ਬੱਚੇ ਪੈਦਾ ਕਰਨ ਲਈ ਮਜ਼ਬੂਰ ਕਰ ਰਿਹਾ ਹੈ। ਜੋ ਔਰਤਾਂ ਆਦੇਸ਼ ਨਹੀਂ ਮੰਨਦੀਆਂ ਉਨ੍ਹਾਂ ਨੂੰ ਹਿਰਾਸਤ ਅਤੇ ਜੁਰਮਾਨੇ ਦਾ ਸਾਹਮਣਾ ਕਰਨਾ ਪੈਂਦਾ ਹੈ। ਪੁਰਸ਼ਾਂ ਨੂੰ ਵੀ ਨਸਬੰਦੀ ਲਈ ਮਜ਼ਬੂਰ ਕਰਨਾ ਜਾਂ ਬੋਲਣ ਦੀ ਆਜ਼ਾਦੀ ਉੱਤੇ ਰੋਕ ਲਾਉਣ ਦੇ ਦੋਸ਼ ਵੀ ਲੱਗ ਰਹੇ ਹਨ।
ਇਹ ਵੀ ਪੜ੍ਹੋ : ਕੋਹਲੀ ਨੇ ਕੀਤਾ ਸਪਸ਼ਟ, ਦੱਖਣੀ ਅਫਰੀਕਾ ਖ਼ਿਲਾਫ਼ ਵਨਡੇ ਸੀਰੀਜ਼ ਲਈ ਉਪਲੱਬਧ ਹਾਂ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਇਕ ਹੋਰ ਮਹਿਲਾ ਸ਼ੂਟਰ ਨੇ ਕੀਤੀ ਖ਼ੁਦਕੁਸ਼ੀ, ਅਦਾਕਾਰ ਸੋਨੂੰ ਸੂਦ ਨੇ ਦਿਵਾਈ ਸੀ 2.70 ਲੱਖ ਦੀ ਰਾਈਫਲ
NEXT STORY