ਢਾਕਾ (ਭਾਸ਼ਾ)- ਸਟ੍ਰਾਈਕਰ ਦਿਲਪ੍ਰੀਤ ਸਿੰਘ ਦੀ ਹੈਟ੍ਰਿਕ ਤੋਂ ਪਿਛਲੇ ਚੈਂਪੀਅਨ ਅਤੇ ਓਲੰਪਿਕ ਕਾਂਸੀ ਤਮਗਾ ਜੇਤੂ ਭਾਰਤ ਨੇ ਬੁੱਧਵਾਰ ਨੂੰ ਇੱਥੇ ਮੇਜਬਾਨ ਬੰਗਲਾਦੇਸ਼ ਨੂੰ 9-0 ਨਾਲ ਹਰਾ ਕੇ ਏਸ਼ੀਆਈ ਚੈਂਪੀਅਨਜ਼ ਟਰਾਫੀ (ਏ. ਸੀ. ਟੀ.) ਪੁਰਸ਼ ਹਾਕੀ ਟੂਰਨਾਮੈਂਟ ਵਿਚ ਪਹਿਲੀ ਜਿੱਤ ਦਰਜ ਕੀਤੀ।
ਇਹ ਵੀ ਪੜ੍ਹੋ : ਕੋਹਲੀ ਨੇ ਕੀਤਾ ਸਪਸ਼ਟ, ਦੱਖਣੀ ਅਫਰੀਕਾ ਖ਼ਿਲਾਫ਼ ਵਨਡੇ ਸੀਰੀਜ਼ ਲਈ ਉਪਲੱਬਧ ਹਾਂ
ਦਿਲਪ੍ਰੀਤ (12ਵੇਂ, 22ਵੇਂ ਅਤੇ 45ਵੇਂ) ਨੇ ਭਾਰਤ ਲਈ ਤਿੰਨ ਮੈਦਾਨੀ ਗੋਲ ਕੀਤੇ, ਜਦੋਂਕਿ ਜਰਮਨਪ੍ਰੀਤ ਸਿੰਘ (33ਵੇਂ, 43ਵੇਂ) ਨੇ ਪੈਨਲਟੀ ਕਾਰਨਰ ਤੋਂ 2 ਗੋਲ ਦਾਗੇ। ਇਸ ਦੌਰਾਨ ਲਲਿਤ ਉਪਾਧਿਆਏ (28ਵੇਂ) ਨੇ ਉਪ ਕਪਤਾਨ ਹਰਮਨਪ੍ਰੀਤ ਸਿੰਘ ਦੀ ਪੈਨਲਟੀ ਕਾਰਨਰ ਤੋਂ ਕੀਤੀ ਫਲਿਕ ਨੂੰ ਗੋਲ ਵਿਚ ਬਦਲਿਆ। ਆਕਾਸ਼ਦੀਪ ਸਿੰਘ (54ਵੇਂ) ਨੇ ਮੈਦਾਨੀ ਗੋਲ ਕੀਤਾ, ਜਦੋਂਕਿ ਮੰਦੀਪ ਮੋਰ ਨੇ 55ਵੇਂ ਮਿੰਟ ਵਿਚ ਦੇਸ਼ ਲਈ ਆਪਣਾ ਪਹਿਲਾ ਗੋਲ ਦਾਗਿਆ। ਇੰਨਾ ਹੀ ਕਾਫੀ ਨਹੀਂ ਸੀ ਕਿ ਹਰਮਨਪ੍ਰੀਤ ਨੇ ਵੀ ਸਕੋਰਸ਼ੀਟ ਵਿਚ ਆਪਣਾ ਨਾਂ ਲਿਖਵਾ ਦਿੱਤਾ, ਉਨ੍ਹਾਂ ਨੇ 57ਵੇਂ ਮਿੰਟ ਵਿਚ ਭਾਰਤ ਦੇ 13ਵੇਂ ਪੈਨਲਟੀ ਕਾਰਨਰ ਨੂੰ ਗੋਲ ਵਿਚ ਤਬਦੀਲ ਕੀਤਾ।
ਇਹ ਵੀ ਪੜ੍ਹੋ : ਸੁਨੀਲ ਗਾਵਸਕਰ ਨੂੰ ਮੈਡਲ ਨਾਲ ਸਨਮਾਨਿਤ ਕਰੇਗਾ ਐੱਸ.ਜੇ.ਐੱਫ.ਆਈ.
ਟੋਕੀਓ ਓਲੰਪਿਕ ਦੇ ਇਤਿਹਾਸਕ ਅਭਿਆਨ ਤੋਂ ਬਾਅਦ ਕੁੱਝ ਨਵੇਂ ਖਿਡਾਰੀਆਂ ਦੇ ਨਾਲ ਪਹਿਲਾ ਟੂਰਨਾਮੈਂਟ ਖੇਡ ਰਹੀ ਮਨਪ੍ਰੀਤ ਸਿੰਘ ਦੀ ਅਗਵਾਈ ਵਿਚ ਭਾਰਤ ਨੇ ਮੰਗਲਵਾਰ ਨੂੰ ਟੂਰਨਾਮੈਂਟ ਦੀ ਸ਼ੁਰੂਆਤੀ ਮੈਚ ਵਿਚ ਕੋਰੀਆ ਨਾਲ 2-2 ਨਾਲ ਡਰਾਅ ਖੇਡਿਆ ਸੀ। ਭਾਰਤੀ ਟੀਮ ਹੁਣ ਸ਼ੁੱਕਰਵਾਰ ਨੂੰ ਰਾਊੁਂਡ ਰੋਬਿਨ ਪੜਾਅ ਵਿਚ ਮੁਕਾਬਲੇਬਾਜ਼ ਪਾਕਿਸਤਾਨ ਨਾਲ ਭਿੜੇਗੀ। ਮੈਚ ਦਾ ਸਿੱਧਾ ਪ੍ਰਸਾਰਣ ਸਟਾਰ ਸਪੋਰਟਸ-2 ’ਤੇ ਦੁਪਹਿਰ 3 ਵਜੇ ਹੋਵੇਗਾ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕੋਰੋਨਾ ਸੰਕਰਮਿਤ ਹੋਣ ਕਾਰਨ ਕਮਿੰਸ ਨਹੀਂ ਖੇਡ ਸਕਣਗੇ ਦੂਜਾ ਏਸ਼ੇਜ਼ ਟੈਸਟ
NEXT STORY