ਨਵੀਂ ਦਿੱਲੀ, (ਬਿਊਰੋ)— ਸ਼੍ਰੀਲੰਕਾ ਖਿਲਾਫ ਐਤਵਾਰ ਤੋਂ ਸ਼ੁਰੂ ਹੋਣ ਵਾਲੀ ਵਨਡੇ ਸੀਰੀਜ਼ ਲਈ ਭਾਰਤੀ ਕ੍ਰਿਕਟ ਟੀਮ ਵਿੱਚ ਸ਼ਾਮਿਲ ਕੀਤੇ ਗਏ ਤੇਜ਼ ਗੇਂਦਬਾਜ਼ ਸਿੱਧਾਰਥ ਕੌਲ ਨੇ ਕਿਹਾ ਹੈ ਕਿ ਟੀਮ ਵਿੱਚ ਚੁਣਿਆ ਜਾਣਾ ਉਨ੍ਹਾਂ ਲਈ ਸੁਪਨਾ ਸੱਚ ਹੋਣ ਵਰਗਾ ਹੈ ।
27 ਸਾਲਾਂ ਦੇ ਕੌਲ ਸ਼੍ਰੀਲੰਕਾ ਖਿਲਾਫ 5 ਮੈਚਾਂ ਦੀ ਵਨਡੇ ਸੀਰੀਜ਼ ਤੋਂ ਆਪਣੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਡੈਬਿਊ ਕਰਨਗੇ । ਕੌਲ ਆਈ.ਪੀ.ਐੱਲ. ਵਿੱਚ ਦਿੱਲੀ ਡੇਏਰਡੇਵਿਲਸ, ਕੋਲਕਾਤਾ ਨਾਈਟ ਰਾਈਡਰਸ, ਕਿੰਗਸ ਇਲੈਵਨ ਪੰਜਾਬ ਅਤੇ ਸਨਰਾਈਜ਼ਰਸ ਹੈਦਰਾਬਾਦ ਵੱਲੋਂ ਵੀ ਖੇਡ ਚੁੱਕੇ ਹਨ । ਉਨ੍ਹਾਂ ਨੇ 51 ਪਹਿਲੀ ਸ਼੍ਰੇਣੀ ਦੇ ਮੈਚਾਂ ਵਿੱਚ 180 ਵਿਕਟਾਂ ਲਈਆਂ ਹਨ । ਕੌਲ ਨੇ ਸ਼ੁੱਕਰਵਾਰ ਨੂੰ ਇੱਥੇ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ ਸੀਰੀਜ਼ ਨੂੰ ਲੈ ਕੇ ਮੈਂ ਜ਼ਿਆਦਾ ਨਹੀਂ ਸੋਚ ਰਿਹਾ ਹਾਂ । ਭਾਰਤੀ ਟੀਮ ਵਿੱਚ ਚੁਣਿਆ ਜਾਣਾ ਮੇਰੇ ਲਈ ਵੱਡੇ ਸਨਮਾਨ ਦੀ ਗੱਲ ਹੈ ਅਤੇ ਇਹ ਇੱਕ ਸਪਨਾ ਸੱਚ ਹੋਣ ਵਰਗਾ ਹੈ । ਸੀਰੀਜ਼ ਵਿੱਚ ਉਸੇ ਮਾਨਸਿਕਤਾ ਦੇ ਨਾਲ ਖੇਡਾਂਗਾ ਜਿਸ ਮਾਨਿਸਕਤਾ ਨਾਲ ਮੈਂ ਘਰੇਲੂ ਕ੍ਰਿਕਟ, ਆਈ.ਪੀ.ਐੱਲ. ਅਤੇ ਭਾਰਤ ਏ ਵੱਲੋਂ ਖੇਡਿਆ ਹਾਂ । ਮੈਂ ਟੀਮ ਦੀ ਜ਼ਰੂਰਤ ਮੁਤਾਬਕ ਕੰਮ ਕਰਨ ਲਈ ਤਿਆਰ ਹਾਂ ।
ਤੇਜ਼ ਗੇਂਦਬਾਜ਼ ਨੇ ਕਿਹਾ ਕਿ ਮੈਨੂੰ ਆਈ.ਪੀ.ਐੱਲ. ਅਤੇ ਭਾਰਤ-ਏ ਵਿੱਚ ਖੇਡਣ ਦਾ ਮੌਕਾ ਮਿਲਿਆ ਜਿੱਥੇ ਮੈਂ ਚੰਗਾ ਪ੍ਰਦਰਸ਼ਨ ਕੀਤਾ । ਪਿਛਲੇ 5 ਸਾਲਾਂ ਵਿੱਚ ਘਰੇਲੂ ਕ੍ਰਿਕਟ ਵਿੱਚ ਗੇਂਦਬਾਜ਼ੀ ਦੇ ਅਨੁਭਵ ਨਾਲ ਵੀ ਗੇਂਦਬਾਜ਼ੀ ਵਿੱਚ ਮਦਦ ਮਿਲੀ । ਇਸ 'ਚ ਮੈਨੂੰ ਇਹ ਸਿੱਖਣ ਨੂੰ ਮਿਲਿਆ ਹੈ ਕਿ ਨਿਸ਼ਚਿਤ ਹਾਲਾਤ ਵਿੱਚ ਕਿਵੇਂ ਪ੍ਰਦਰਸ਼ਨ ਕਰਨਾ ਹੈ ।
IPL-2018 : ਇਕ ਵਾਰ ਫਿਰ ਦੇਖਣ ਨੂੰ ਮਿਲੇਗਾ ਧੋਨੀ ਦੀ ਕਪਤਾਨੀ ਦਾ ਜਲਵਾ
NEXT STORY