ਰੂਸ— ਫੀਫਾ ਵਿਸ਼ਵ ਕੱਪ 2018 ਦਾ ਖਿਤਾਬ ਜਿੱਤਣ ਦਾ ਸੁਪਨਾ ਟੁੱਟਣ ਤੋਂ ਬਾਅਦ ਬੈਲਜੀਅਮ ਅਤੇ ਇੰਗਲੈਂਡ ਦੀਆਂ ਟੀਮਾਂ ਸ਼ਨੀਵਾਰ ਨੂੰ ਇਕ-ਦੂਜੇ ਦੇ ਸਾਹਮਣੇ ਤੀਜੇ ਸਥਾਨ ਲਈ ਮੈਦਾਨ 'ਤੇ ਉਤਰੀਆਂ। ਬੈਲਜੀਅਮ ਵਲੋਂ ਚੌਥੇ ਹੀ 'ਚ ਮਿੰਟ 'ਟ ਥਾਮਸ ਨੇ ਗੋਲ ਕਰ ਕੇ ਟੀਮ ਨੂੰ 1-0 ਨਾਲ ਬੜਤ ਦਿਵਾ ਦਿੱਤੀ। ਹਾਫ ਟਾਈਮ ਤੱਕ ਬੈਲਜੀਅਮ 1-0 ਤੋਂ ਅੱਗੇ ਰਿਹਾ। ਫਾਈਨਲ 'ਚ ਨਾ ਪਹੁੰਚਣਾ ਕਾਰਨ ਦੋਵੇਂ ਟੀਮਾਂ ਨੂੰ ਲੰਬੇ ਸਮੇਂ ਸਾਲਤਾ ਰਹੇਗਾ ਪਰ ਦੋਵੇਂ ਟੀਮਾਂ ਦੇ ਕੋਲ ਵਿਸ਼ਵ 'ਚ ਤੀਜੀ ਬਿਹਤਰੀਨ ਟੀਮ ਬਣਨ ਦਾ ਮੌਕਾ ਹੈ। ਇੰਗਲੈਂਡ ਦੇ ਮੈਨਜੇਰ ਗੇਰੇਥ ਸਾਓਥਗੇ ਨੇ ਸਵੀਕਾਰ ਕੀਤਾ ਕਿ ਕੋਈ ਵੀ ਟੀਮ ਵਿਸ਼ਵ ਕੱਪ 'ਚ ਤੀਜੇ ਸਥਾਨ ਦਾ ਮੈਚ ਨਹੀਂ ਖੇਡਣਾ ਚਾਹੁੰਦੀ ਪਰ ਬੈਲਜੀਅਮ ਨੂੰ ਹਰਾ ਕੇ ਉਹ ਵਿਸ਼ਵ ਕੱਪ ਦੇ ਜਿੱਤ ਦੇ ਨਾਲ ਵਿਦਾ ਲੈਣਾ ਚਾਹੇਗੀ।


ਹਾਫ ਟਾਈਮ ਤੋਂ ਬਾਅਦ ਦੋਵੇਂ ਟੀਮਾਂ ਤੀਜਾ ਸਥਾਨ ਹਾਸਲ ਕਰਨ ਲਈ ਪੂਰਾ ਜੋਰ ਲਗਾ ਰਹੀਆਂ ਸਨ। ਪਰ ਬੈਲਜੀਅਮ ਟੀਮ ਦੇ ਖਿਡਾਰੀਆਂ ਨੇ ਕਾਫੀ ਸ਼ਾਨਦਾਰ ਖੇਡ ਦਿਖਾਇਆ ਜਿਸ ਦਾ ਜਵਾਬ ਇੰਗਲੈਂਡ ਟੀਮ ਕੋਲ ਨਹੀਂ ਸੀ। ਬੈਲਜੀਅਮ ਟੀਮ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਟੀਮ ਵਲੋਂ ਈਡਨ ਹੇਜਰਡ ਨੇ 82ਵੇਂ ਮਿੰਟ 'ਚ ਗੋਲ ਕਰ ਕੇ ਟੀਮ ਨੂੰ 2-0 ਦੇ ਸਕੋਰ 'ਤੇ ਖੜ੍ਹਾ ਕਰ ਦਿੱਤਾ।

ਜੋਕੋਵਿਚ ਨੇ ਨਡਾਲ ਨੂੰ ਹਰਾ ਫਾਈਨਲ 'ਚ ਬਣਾਈ ਜਗ੍ਹਾ
NEXT STORY